Punjab

ਜੇਕਰ ਰਵਨੀਤ ਬਿੱਟੂ ਤੇ ਹਰਦੀਪ ਪੂਰੀ ਤੇ ਕਾਰਵਾਈ ਨਾ ਹੋਈ ਤਾਂ ਦੂਜਾ ਪ੍ਰੋਗਰਾਮ ਦਿਆਂਗੇ : ਬਸਪਾ

ਦਲਿਤਾਂ ਨੂੰ ਅਪਵਿੱਤਰਤਾ ਦੇ ਕਾਲੇ ਦੌਰ ਵਿਚ ਧੱਕਣ ਦੀ ਕਾਂਗਰਸ ਤੇ ਭਾਜਪਾ ਦੀ ਗੰਦੀ ਸਿਆਸਤ ਦਾ ਮੁਕਾਬਲਾ ਕਰੇਗੀ ਬਸਪਾ – ਜਸਵੀਰ ਸਿੰਘ ਗੜ੍ਹੀ
ਹਜ਼ਾਰਾਂ ਮੋਟਰਸਾਈਕਲ ਨਾਲ ਮੋਰਿੰਡਾ ਤੋਂ ਚਮਕੌਰ ਸਾਹਿਬ ਤੱਕ ਨਿਕਲੀ ਹਾਥੀ ਯਾਤਰਾ
ਮੋਰਿੰਡਾ/ਚਮਕੌਰ ਸਾਹਿਬ
30 ਜੂਨ, 2021
ਪਿਛਲੇ ਦਿਨੀ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਨੂੰ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਚਮਕੌਰ ਸਾਹਿਬ ਨੂੰ ਪੰਥਕ ਤੇ ਪਵਿੱਤਰ ਦੱਸਣ ਦੇ ਬਹਾਨੇ ਸਮੁਚੇ ਦਲਿਤ ਪਛੜੇ ਬਹੁਜਨ ਸਮਾਜ ਨੂੰ ਅਪਵਿੱਤਰ ਤੇ ਗੈਰ ਪੰਥਕ ਗਰਦਾਨ ਦਿੱਤਾ ਜੋ ਕਿ ਦਲਿਤਾਂ ਪਛੜਿਆ ਨੂੰ ਮੁੜਕੇ ਅਪਵਿੱਤਰਤਾ ਦੇ ਕਾਲੇ ਦੌਰ ਵਿੱਚ ਧੱਕਣ ਦੀ ਕਾਂਗਰਸ ਤੇ ਭਾਜਪਾ ਦੀ ਗੰਦੀ ਸਿਆਸਤ ਦਾ ਮੁਜਾਹਰਾ ਹੈ ਜਿਸਦਾ ਡਟਕੇ ਮੁਕਾਬਲਾ ਬਹੁਜਨ ਸਮਾਜ ਪਾਰਟੀ ਕਰੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ  ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਪੂਰਾ ਬਹੁਜਨ ਸਮਾਜ ਇਸ ਗੱਲ ਦਾ ਜਵਾਬ ਕਾਂਗਰਸ ਤੇ ਭਾਜਪਾ ਤੋਂ ਮੰਗ ਰਿਹਾ ਹੈ ਕਿ ਜਿਸ ਦਲਿਤ ਸਮਾਜ ਦੇ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਨੇ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦੁਰ ਜੀ ਦਾ ਸੀਸ ਚਾਂਦਨੀ ਚੌਕ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਲਿਆਂਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਲਿਤ ਸਮਾਜ ਨੂੰ (ਬਾਬਾ ਜੀਵਨ ਸਿੰਘ ਜੀ) ਗਲ ਨਾਲ ਲਗਾਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿਤਾ ਅਤੇ ਦਸ਼ਮੇਸ਼ ਪਿਤਾ ਨੇ ਦਲਿਤ ਸਮਾਜ ਨੂੰ ਪਾਤਸ਼ਾਹੀ ਦੇਣ ਦਾ ਸੰਕਲਪ ਦਲਿਤ ਦੇ ਸੀਸ ਤੇ ਕਲਗੀ ਲਗਾਕੇ ਲਿਆ।
 ਗੜ੍ਹੀ ਨੇ ਕਿਹਾ ਕਿ ਲੇਕਿਨ ਕਾਂਗਰਸ ਤੇ ਭਾਜਪਾ ਨੇ ਆਪਣੇ ਲੀਡਰਾਂ ਦੀ ਪਿੱਠ ਪੂਰੀ ਅਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਜਿਸਦੇ ਰੋਸ ਵਜੋਂ ਅੱਜ ਮੋਰਿੰਡਾ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਵਿਸ਼ਾਲ ਮੋਟਰ ਸਾਈਕਲ ਰੈਲੀ ਕੱਢੀ ਗਈ ਹੈ। ਜਿਸ ਵਿੱਚ ਹਜ਼ਾਰਾਂ ਮੋਟਰਸਾਈਕਲ ਤੇ ਨੀਲੇ ਝੰਡੇ ਲਗਾਕੇ ਹਜ਼ਾਰਾਂ ਨੌਜਵਾਨ ਕਾਂਗਰਸ ਭਾਜਪਾ ਦੇ ਅਕਾਸ਼ੀ ਗੂੰਜਦੇ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਇਹ ਯਾਤਰਾ ਵੱਖ ਵੱਖ ਪਿੰਡਾਂ ਵਿਚੋਂ ਹੁੰਦੀ ਹੋਈ 4 ਘੰਟੇ ਦੀ ਲਗਾਤਾਰ ਕਹਿਰ ਦੀ ਧੁੱਪ ਤੇ ਗਰਮੀ ਵਿਚ ਸ਼੍ਰੀ ਚਮਕੌਰ ਸਾਹਿਬ ਵਿਖੇ ਖਤਮ ਹੋਈ।
ਇਸ ਮੌਕੇ ਸੂਬਾ ਉੱਪ ਪ੍ਰਧਾਨ ਹਰਜੀਤ ਸਿੰਘ ਲੌਂਗੀਆਂ, ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ, ਰਾਜਾ ਰਾਜਿੰਦਰ ਸਿੰਘ ਨਨਹੇਰੀਆਂ, ਜ਼ਿਲਾ ਪ੍ਰਧਾਨ ਮਾਸਟਰ ਰਾਮ ਪਾਲ ਅਬਿਆਨਾ, ਸੁਰਿੰਦਰ ਪਾਲ ਸਹੋੜਾ, ਨਰਿੰਦਰ ਸਿੰਘ ਬਡਵਾਲੀ, ਡਾ ਜਸਪ੍ਰੀਤ ਸਿੰਘ, ਐਡਵੋਕੇਟ ਸ਼ਿਵ ਕਲਿਆਣ, ਜਰਨੈਲ ਸਿੰਘ ਸੁਰਤਾਪੁਰ, ਹਰਬੰਸ ਲਾਲ ਚਣਕੋਆ, ਜਸਵੀਰ ਸਿੰਘ ਓਲੀਆਪੁਰ, ਭੁਪਿੰਦਰ ਸਿੰਘ ਬੇਗ਼ਮਪੁਰੀ, ਸੁਭਾਸ਼ ਕੌਂਸਲਰ, ਮੋਹਨ ਸਿੰਘ ਰਾਹੋਂ, ਕੌਂਸਲਰ ਗੁਰਮੁਖ ਸਿੰਘ, ਚਰਨਜੀਤ ਸਿੰਘ ਦੇਵੀਗੜ੍ਹ ਆਦਿ ਸ਼ਾਮਿਲ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!