ਬੇਅਦਬੀ ਮਾਮਲੇ ਨੂੰ ਭਟਕਾਉਣ ਲਈ ਕੀਤੀਆਂ ਜਾ ਰਹੀਆਂ ਨੇ ਕਾਰਵਾਈਆਂ : ਸੁਖਜਿੰਦਰ ਰੰਧਾਵਾ , ਮੈਂ ਜੇਲ ਜਾਣ ਤੋਂ ਨਹੀਂ ਡਰਦਾ , ਜੇਲ੍ਹਾਂ ਇਨਸਾਨ ਲਈ ਬਣੀਆਂ ਹਨ ਨਾਂ ਕਿ ਜਾਨਵਰਾਂ ਲਈ
ਪੰਜਾਬ ਦੇ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਬੈਠਕ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੱਲਾ ਬੋਲਦੇ ਕਿਹਾ ਕਿ ਕਾਂਗਰਸ ਦੀ ਲੜਾਈ ਸਾਡੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀ ਹੈ ਇਸ ਲੜਾਈ ਨੂੰ ਭਟਕਾਇਆ ਜਾ ਰਿਹਾ । ਬੜੀ ਬਦ ਕਿਸਮਤੀ ਵਾਲੀ ਗੱਲ ਹੈ, ਗੱਲ ਓਧਰ ਜਾਣ ਦੀ ਜਗਾ, ਇਸ ਕੌਣ ਪਤਾ ਨਹੀਂ ਕੌਣ ਸਾਜਿਸ ਕਰਕੇ ਉਸ ਬੇਅਦਬੀ ਦੀਆਂ ਗੱਲਾਂ ਨੂੰ ਸਾਇਡ ਤੇ ਕਰਕੇ ਦੂਸੇ ਪਾਸੇ ਸਾਇਡ ਟ੍ਰੈਕ ਕੀਤਾ ਜਾ ਰਿਹਾ ਹੈ ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਨਾ ਮੈਂ ਵਿਜੀਲੈਂਸ ਤੋਂ ਡਰਦਾ ਹੈ ਤੇ ਨਾ ਹੀ ਜੇਲ ਜਾਣ ਤੋਂ ਡਰਦਾ ਹਾਂ ? ਰੰਧਾਵਾ ਨੇ ਕਿਹਾ ਕਿ ਚੰਨੀ ਦੇ ਘਰ ਬੈਠਕ ਵਿਚ ਮਹਿਲਾ ਕਮਿਸ਼ਨ ਨੇ ਸਵਾਲ ਉਠਾਏ ਹਨ ਕਿ ਮਹਿਲਾ ਕਮਿਸ਼ਨ ਇਕ ਸੰਵਿਧਾਨਕ ਸੰਸਥਾ ਹੈ , ਜਦੋ ਕੋਈ ਚੇਅਰਮੈਨ ਬਣ ਜਾਂਦਾ ਹੈ ਤਾ ਉਸਦਾ ਪਾਰਟੀ ਨਾਲ ਕੋਈ ਸਬੰਧ ਨਹੀਂ ਹੁੰਦਾ । ਉਹ ਸਰਕਾਰ ਦੇ ਅਧੀਨ ਨਹੀਂ ਹੁੰਦਾ ਹੈ । ਹੁਣ ਮਹਿਲਾ ਕਮਿਸ਼ਨ ਨੇ ਦੀ ਚੇਅਰਮੈਨ ਨੇ ਜਿਸ ਤਰ੍ਹਾਂ ਨਾਲ ਪ੍ਰੈਸ ਕਾਨਫਰੰਸ ਕੀਤੀ ਹੈ । 2018 ਵਿਚ ਇਹ ਘਟਨਾ ਹੋਈ ਹੈ, ਇਸ ਮਾਮਲੇ ਵਿਚ ਕੋਈ ਸ਼ਿਕਾਇਤ ਨਹੀਂ ਹੋਈ ਹੈ ਹੁਣ ਕਿਉਂ ਯਾਦ ਆਈ ਹੈ । ਪੰਜਾਬ ਵਿਚ ਗੈਂਗ ਰੇਪ ਦੇ ਮਾਮਲੇ ਹੋਏ ਹਨ ਜਾ ਹੋਰ ਮਹਿਲਾ ਤੇ ਜ਼ੁਲਮ ਹੋਏ ਹਨ ਉਸ ਮਾਮਲੇ ਵਿਚ ਕੀ ਕੀਤਾ ? ਉਸ ਮਾਮਲੇ ਵਿਚ ਮੇਰੀ ਭੈਣ ਨੇ ਕੀ ਕਾਰਵਾਈ ਕੀਤੀ ਹੈ ।
ਰੰਧਾਵਾ ਨੇ ਕਿਹਾ ਕਿ ਸਾਡੀ ਲੜਾਈ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਬਾਰੇ ਹੈ , ਲੜਾਈ ਸਾਡੀ ਜੋ ਚੋਣ ਮੈਨੀਫੈਸਟੋ ਵਿਚ ਅਸੀਂ ਡਰੱਗ , ਬੇਅਦਬੀ ਤੇ ਗੱਲ ਹੋਈ ਹੈ । ਉਸ ਤੋਂ ਇਲਾਵਾ ਸਾਡਾ ਕੋਈ ਸਬੰਧ ਨਹੀਂ ਹੈ । ਤ੍ਰਿਪਤ ਰਾਜਿੰਦਰ ਬਾਜਵਾ ਹਮੇਸ਼ਾ ਹੀ ਬਰਗਾੜੀ ਵਿਚ ਬੈਠਕ ਕਰਦੇ ਰਹੇ ਹਨ , ਜਿਸ ਦਿਨ ਉਠਾਉਣ ਦੀ ਗੱਲ ਹੋਈ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਭੇਜਿਆ ਇਹ ਕਿਹਾ ਉਹਨਾਂ ਨਾਲ ਵਾਅਦਾ ਕਰਕੇ ਆਇਓ ਕਿ ਅਸੀਂ ਬੇਅਦਬੀ ਕਰਨ ਵਾਲਿਆ ਨੂੰ ਸਾਜਵਾ ਵੀ ਦਿਵਾਵਾਂਗੇ ਅਤੇ ਸਲਾਖਾਂ ਦੇ ਪਿੱਛੇ ਵੀ ਕਰਨਗੇ ।
ਸੰਤ ਸਮਾਜ ਨੇ ਜਿਸ ਦਿਨ ਮੇਰੇ ਘਰ ਧਰਨਾ ਲਾਇਆ ਅਤੇ ਸ਼ਬਦ ਲਾਇਆ ਤਾ ਜਮੀਰ ਵਾਲਾ ਵਿਅਕਤੀ ਮੂੰਹ ਦਿਖਾਉਣ ਵਾਲਾ ਨਹੀਂ ਰਹਿੰਦਾ । ਜਿਸ ਸਮੇ ਹਾਈ ਕੋਰਟ ਨੇ ਇਹਨਾਂ ਚੀਜਾਂ ਨੂੰ ਰੱਦ ਕਰ ਦਿਤਾ, ਮੰਤਰੀ ਮੰਡਲ ਬੈਠਕ ਵਿਚ ਗੱਲਾਂ ਹੋਇਆ । ਮੁੱਖ ਮੰਤਰੀ ਨੇ ਗੱਲ ਕੀਤੀ ਉਹ ਮਨ ਨੂੰ ਠੇਸ ਲੱਗੀ , ਉਸ ਤੋਂ ਬਾਅਦ ਇਸ ਚੀਜ ਨੂੰ ਰੋਕਣ ਲਈ ਗੱਲ ਦੀ ਜਗਾ ਵਿਧਾਉਂਣ ਦੀ ਗੱਲ ਕੀਤੀ ।
ਰੰਧਾਵਾ ਨੇ ਕਿਹਾ ਨਾਂ ਮੈਂ ਜਾਂਚ ਤੋਂ ਡਰਦਾ ਹਾਂ , ਨਾਂ ਮੈਂ ਜੇਲ ਤੋਂ ਜਾਣ ਲਈ ਡਰਦਾ ਹਾਂ,ਜੇਲ ਇਨਸਾਂਨ ਲਈ ਬਣੀ ਹੈ , ਨਾਂ ਕਿ ਡੰਗਰਾਂ ਲਈ ਬਣੀ ਹੈ । ਜਿਨ੍ਹਾਂ ਖਿਲਾਫ ਵਿਜੀਲੈਂਸ ਕੇਸ ਖੋਲਣ ਦੇ ਵਾਇਦੇ ਕਰਕੇ ਆਏ ਹਾਂ ਜੇ ਓਹਨਾ ਦੀ ਥਾਂ ਅਪਣੇ ਪਾਰਟੀ ਵੱਲ ਚੀਜ ਆ ਜਾਏਗੀ , ਮੈਂ ਸਵਾਗਤ ਕਰਾਂਗਾ , ਮੈਂ ਵਿਜੀਲੈਂਸ ਅੱਗੇ ਗਿਰਫਤਾਰੀ ਲਈ ਪੇਸ਼ ਹੋ ਜਾਵਗਾ । ਧਮਕੀਆਂ ਦੇਣਾ ਕਾਂਗਰਸ ਪਾਰਟੀ ਦੀ ਰਿਵਾਇਤ ਨਹੀਂ , ਕਾਂਗਰਸ ਨੇ ਅੰਗਰੇਜ਼ ਤੇ ਅੱਤਵਾਦ ਦੇ ਖਿਲਾਫ ਲੜਾਈ ਲੜੀ ਹੈ ।