Punjab

ਕੋਟਕਪੂਰਾ ਗੋਲੀ ਕਾਂਡ ਰਿਪੋਰਟ : ਕੇਸ ਵਿਚ ਸਬੂਤਾਂ ਤੇ ਗੋਰ ਕਰਨ ਦੀ ਜਗਾ ਕਲਪਨਾ ਦਾ ਸਹਾਰਾ, ਪਰਕਾਸ਼ ਸਿੰਘ ਬਾਦਲ , ਸੁਖਬੀਰ ਬਾਦਲ , ਅਕਸ਼ੇ ਕੁਮਾਰ ਤੇ ਡੇਰਾ ਸੱਚਾ ਸੌਦਾ ਬਾਰੇ ਵੀ ਟਿਪਣੀ

ਕਿਹਾ ਚਾਰਜਸ਼ੀਟ ਵਿਚ ਪਰਕਾਸ ਸਿੰਘ ਬਾਦਲ ਤੇ ਸੁਖਬੀਰ ਬਾਦਲ ਤੇ ਦੋਸ਼ ਲਗਾਉਣ ਦੇ ਬਾਵਜੂਦ ਕਿਉਂ ਨਹੀਂ ਕੀਤਾ ਨਾਮਜਦ
ਅਜਿਹਾ ਇਸ ਲਈ ਸੰਭਵ ਕੇ ਦੋਨਾਂ ਖਿਲਾਫ ਕੋਈ ਸਬੂਤ ਨਹੀਂ ਸਨ
ਜਾਂਚ ਤੇ ਲੋਕਾਂ ਦਾ ਪ੍ਰਭਾਵ ਸੀ

ਕੋਟਕਪੂਰਾ ਗੋਲੀ ਕਾਂਡ ਵਿਚ ਆਈ ਜੀ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨੂੰ ਖਾਰਿਜ ਕਰਦੇ ਹੋਏ ਹਾਈਕੋਰਟ ਨੇ ਇਸ ਮਾਮਲੇ ਵਿਚ ਸਖਤ ਟਿਪਣੀ ਕਰਦੇ ਹੋਏ ਕਿਹਾ ਹੈ ਕਿ ਇਸ ਮਾਮਲੇ ਵਿਚ ਤੱਥਾਂ ਅਤੇ ਸਬੂਤ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਪੂਰੀ ਜਾਂਚ ਸਹੀ ਢੰਗ ਨਾਲ ਨਹੀਂ ਕੀਤੀ ਗਈ ਹੈ ਕੇਸ ਵਿਚ ਸਬੂਤਾਂ ਤੇ ਗੋਰ ਕਰਨ ਦੀ ਜਗਾ ਕਲਪਨਾ ਦਾ ਸਹਾਰਾ ਲੈ ਕੇ ਰਿਪੋਰਟ ਪੇਸ਼ ਕੀਤੀ ਗਈ ਹੈ।

ਜਸਟਿਸ ਰਾਜਬੀਰ ਸੇਹਰਾਵਤ ਨੇ ਕਿਹਾ ਕਿ ਜਾਂਚ ਵਿਚ ਪਬਲਿਕ ਸੇਂਟੀਮੈਂਟ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ।

ਰਿਪੋਰਟ ਇਸ ਅਧਾਰ ਤੇ ਤਿਆਰ ਕੀਤੀ ਗਈ ਕਿ ਪ੍ਰਦਰਸ਼ਨਕਾਰੀਆਂ ਦੇ ਬਿਆਨ ਦਰਜ ਕਰ ਲਏ ਪਰ ਜਖਮੀ ਪੁਲਿਸ ਵਾਲਿਆ ਦੇ ਬਿਆਨ ਨਹੀਂ ਲਏ ਗਏ ਇਸ ਰਿਪੋਰਟ ਵਿਚ ਅਕਸ਼ੇ ਕੁਮਾਰ ਦੀ ਫਿਲਮ ਸਿੰਘ ਇੰਜ ਬਲਿੰਗ ਫਿਲਮ ਸ਼ਾਮਿਲ ਕੀਤੀ ਗਈ । ਡੇਰਾ ਸੱਚਾ ਸੌਦਾ ਦੀ ਮਾਫੀ ਨੂੰ ਇਸ ਵਿਚ ਸ਼ਾਮਿਲ ਕਰ ਲਿਆ ਗਿਆ ਤਾ ਕਿ ਉਹ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਇਸ ਸਾਜਿਸ ਵਿਚ ਸ਼ਾਮਿਲ ਕਰਨ ਲਈ ਆਪਣੀ ਕਲਪਨਾ ਨੂੰ ਪੱਕਾ ਕਰ ਸਕੇ ।

ਹੈਰਾਨੀ ਦੀ ਗੱਲ ਹੈ ਕਿ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੇ ਖਿਲਾਫ ਦੋਸ਼ ਲਗਾਉਣ ਦੇ ਬਾਵਜੂਦ ਦੋਵੇ ਐਫ ਆਈ ਆਰ ਦੀ ਚਾਰਜਸ਼ੀਟ ਸਿੰਘ ਉਨ੍ਹਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ ਦੋਵੇ ਨੂੰ ਸ਼ਾਮਿਲ ਨਾ ਕਰਨ ਪਿੱਛੇ ਕਾਰਨ ਇਹ ਹੈ ਕਿ ਦੋਵਾਂ ਖਿਲਾਫ ਕੋਈ ਸਬੂਤ ਨਹੀਂ ਸੀ ।

ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ , ਡੀ ਜੀ ਪੀ ਤੇ ਹੋਰ ਪੁਲਿਸ ਅਧਿਕਾਰੀਆ ਵਿਚ ਹੋਏ ਫੋਨ ਸਾਜਿਸ ਨੂੰ ਸਾਬਿਤ ਨਹੀਂ ਕਰਦੇ ਹਨ । ਕੋਰਟ ਨੇ ਸਾਫ ਕਰ ਦਿਤਾ ਦੇ ਸਬੂਤਾ ਦੇ ਅਧਾਰ ਦੇ ਇਹ ਨਾਕਾਫ਼ੀ ਹੈ ਕਿਉਂਕਿ ਅਜਿਹੇ ਘਟਨਾ ਦੇ ਸਮੇ ਅਗਰ ਮੁੱਖ ਮੰਤਰੀ ਦੀ ਅਧਿਕਾਰੀਆ ਨਾਲ ਫੋਨ ਤੇ ਗੱਲਬਾਤ ਹੁੰਦੀ ਹੈ ਤਾਂ ਇਸ ਨਾਲ ਇਹ ਅੰਦਾਜਾ ਨਹੀਂ ਲਗਾਇਆ ਜਾ ਸਕਦੇ ਕਿ ਕਿਸੇ ਤੇ ਫਾਇਰਿੰਗ ਕਰਨ ਦੇ ਹੁਕਮ ਦਿੱਤੇ ਗਏ ਹਨ । ਅਗਰ ਇਨ ਨੂੰ ਸਹੀ ਮੰਨਿਆ ਜਾਂਦਾ ਹੈ ਤਾਂ ਰੋਜਾਨਾ ਹੋਣ ਵਾਲਿਆ ਘਟਨਾਵਾਂ ਵਿਚ ਹਨ ਨੂੰ ਦੋਸ਼ੀ ਠਹਿਰਿਆ ਜਾ ਸਕਦਾ ਹੈ ਕੀ ਅਜਿਹੇ ਮੌਕੇ ਤੇ ਮੁੱਖ ਮੰਤਰੀ ਦਾ ਡੀ ਜੀ ਪੀ ਤੇ ਅਧਿਕਾਰੀਆ ਨਾਲ ਗੱਲਬਾਤ ਕਰਨੀ ਹੀ ਬਣਦੀ ਹੈ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!