Punjab
BIG BREAKING : ਬੇਅਦਬੀ ਮਾਮਲੇ ਵਿੱਚ ਹਾਈਕੋਰਟ ਵਲੋਂ ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਐਸ ਆਈ ਟੀ ਦੀ ਰਿਪੋਰਟ ਖਾਰਿਜ , ਨਵੇਂ ਸਿਰੇ ਤੋਂ ਐਸ ਆਈ ਟੀ ਬਣਾਉਣ ਦੇ ਆਦੇਸ਼, ਨਵੀ ਐਸ ਆਈ ਟੀ ਵਿੱਚ ਕੰਵਰ ਵਿਜੇ ਪ੍ਰਤਾਪ ਨੂੰ ਨਹੀਂ ਕੀਤਾ ਜਾਵੇਗਾ ਸ਼ਾਮਿਲ
ਬੇਅਦਬੀ ਮਾਮਲੇ ਵਿੱਚ ਜਾਂਚ ਕਰ ਰਹੀ ਐਸ ਆਈ ਟੀ ਦੀ ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਰਿਪੋਰਟ ਹਾਈਕੋਰਟ ਵਲੋਂ ਖਾਰਿਜ ਕਰ ਦਿਤੀ ਗਈ ਹੈ । ਜਿਸ ਨਾਲ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ । ਇਸ ਮਾਮਲੇ ਦੀ ਜਾਂਚ ਦੇ ਲਈ ਨਵੇਂ ਸਿਰੇ ਤੋਂ ਐਸ ਆਈ ਟੀ ਬਣਾਉਣ ਲਈ ਹਾਈ ਕੋਰਟ ਵਲੋਂ ਦਿਤੇ ਗਏ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਇਸ ਐਸ ਆਈ ਟੀ ਵਿੱਚ ਕੰਵਰ ਵਿਜੇ ਪ੍ਰਤਾਪ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ । ਜਸਟਿਸ ਰਾਜਵੀਰ ਸੇਹਰਾਵਤ ਨੇ ਇਹ ਆਦੇਸ਼ ਇਸ ਮਾਮਲੇ ਵਿੱਚ ਫਸੇ ਇੰਸਪੈਕਟਰ ਗੁਰਦੀਪ ਸਿੰਘ ਦੀ ਪਟੀਸ਼ਨ ਤੇ ਦਿਤਾ ਹੈ ।