ਹਾਈਕੋਰਟ ਨੇ ਪਰਕਾਸ਼ ਸਿੰਘ ਬਾਦਲ ਨੂੰ ਸੁਣਵਾਈ ਵਿਚ ਪੇਸ਼ ਹੋਣ ਤੋਂ ਦਿੱਤੀ ਛੋਟ
ਅਕਾਲੀ ਦਲ ਦੇ ਦੋਹਰੇ ਸੰਵਿਧਾਨ ਨੂੰ ਲੈ ਕੇ ਦਰਜ ਸ਼ਿਕਾਇਤ ਤੇ ਜਾਰੀ ਸੰਮਨ ਨੂੰ ਇਹਨਾਂ ਤਿੰਨਾਂ ਨੇ ਦਿਤੀ ਸੀ ਚਣੋਤੀ
ਅਕਾਲੀ ਦਲ ਦੇ ਦੋਹਰੇ ਸੰਵਿਧਾਨ ਦੇ ਮਾਮਲੇ ਵਿਚ ਹਾਈ ਕੋਰਟ ਵਲੋਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਨੂੰ ਜਾਰੀ ਸੰਮਨ ਦੇ ਖਿਲਾਫ ਇਹਨਾਂ ਤਿੰਨਾਂ ਵਲੋਂ ਜੋ ਪਟੀਸ਼ਨ ਦਾਇਰ ਕੀਤੀ ਗਈ ਸੀ , ਉਸਨੂੰ ਹਾਈਕੋਰਟ ਨੇ ਰੱਦ ਕਰ ਦਿਤਾ ਹੈ ਹਾਲਾਂਕਿ ਹਾਈ ਕੋਰਟ ਨੇ ਪਰਕਾਸ਼ ਸਿੰਘ ਬਾਦਲ ਨੂੰ ਸੁਣਵਾਈ ਵਿਚ ਪੇਸ਼ ਹੋਣ ਤੋਂ ਛੋਟ ਦੇ ਦਿੱਤੀ ਹੈ ।
ਅਕਾਲੀ ਦਲ ਦੇ ਦੋਹਰੇ ਸੰਵਿਧਾਨ ਨੂੰ ਲੈ ਕੇ ਬਲਵੰਤ ਸਿੰਘ ਖੇੜਾ ਨੇ ਸਾਲ 2009 ਵਿਚ ਸ਼ਿਕਾਇਤ ਦਰਜ ਕਾਰਵਾਈ ਸੀ । ਜਿਲ੍ਹਾ ਅਦਾਲਤ ਨੇ ਇਕ ਕੇਸ ਵਿਚ 2019 ਨਵੰਬਰ ਨੂੰ ਪਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ , ਅਤੇ ਦਲਜੀਤ ਸਿੰਘ ਚੀਮਾ ਨੂੰ ਸੰਮਨ ਭੇਜ ਕੇ ਅਦਾਲਤ ਵਿਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਸਨ ।
ਇਸ ਦੇ ਖਿਲਾਫ ਉਹਨਾਂ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਦੱਸਿਆ ਸੀ ਕਿ ਇਹ ਸ਼ਿਕਾਇਤ ਸੁਪਰੀਮ ਕੋਰਟ ਤੋਂ ਵੀ ਖਾਰਿਜ ਹੋ ਚੁੱਕੀ ਹੈ , ਇਹ ਜਾਣਕਾਰੀ ਛੁਪਾ ਕੇ ਹੁਸ਼ਿਆਰਪੁਰ ਕੋਰਟ ਵਿਚ ਸ਼ਿਕਾਇਤ ਦਰਜ ਕਾਰਵਾਈ ਗਈ ਸੀ , ਜੋ ਗ਼ਲਤ ਹੈ ।
ਉਸ ਸਮੇ ਹਾਈਕੋਰਟ ਨੇ ਇਸ ਕੇਸ ਦੇ ਸਾਰੇ ਪੱਖਾਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ ਇਸ ਪਟੀਸ਼ਨ ਤੇ ਆਪਣਾ ਫੈਸਲਾ ਰਿਜ਼ਰਵ ਰੱਖ ਲਿਆ ਸੀ।
Back to top button
error: Sorry Content is protected !!