ਹਾਈਕਮਾਂਡ ਦੀ ਨਵਜੋਤ ਸਿੱਧੂ ਨੂੰ ਨਸੀਹਤ : ਜਨਤਕ ਤੌਰ ਤੇ ਮੁੱਦੇ ਚੁੱਕਣ ਦਾ ਜਗ੍ਹਾ ਕੈਪਟਨ ਨਾਲ ਮਿਲ ਕੇ ਕੰਮ ਕਰੋ
ਮਾਮੂਲੀ ਮੁਲਾਕਾਤ ਵਿਚ ਸਿੱਧੂ ਨੂੰ ਦਿੱਤਾ ਸੰਦੇਸ਼ , ਮੰਤਰੀਆਂ ਨੂੰ ਨਹੀਂ ਮਿਲੇ ਪ੍ਰਿਯੰਕਾ ਤੇ ਰਾਹੁਲ
ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਨਣ ਤੋਂ ਬਾਅਦ ਨਵਜੋਤ ਸਿੱਧੂ ਵਲੋਂ ਜਨਤਕ ਤੌਰ ਤੇ ਆਪਣੀ ਸਰਕਾਰ ਦੇ ਖਿਲਾਫ ਦੇ ਮੁੱਦੇ ਉਠਾਉਣ ਤੇ ਕਾਂਗਰਸ ਹਾਈਕਮਾਂਡ ਨੇ ਨਰਾਜ਼ਗੀ ਜਾਹਿਰ ਕਰਦਿਆਂ ਸਿੱਧੂ ਨੂੰ ਨਸੀਹਤ ਦਿੱਤੀ ਹੈ ਕਿ ਉਨ੍ਹਾਂ ਦੇ ਜੋ ਮੁੱਦੇ ਹਨ । ਉਨ੍ਹਾਂ ਨੂੰ ਜਨਤਕ ਤੌਰ ਨਾ ਉਠਾਇਆ ਜਾਵੇ । ਉੱਚ ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਕੱਲ੍ਹ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਨੂੰ ਦਿੱਲੀ ਮਿਲਣ ਗਏ ਸਨ । ਹਾਲਾਂਕਿ ਮੁਲਾਕਾਤ ਤਾਂ 5 ਤੋਂ 7 ਮਿੰਟ ਹੀ ਹੋਈ ਹੈ ਲੇਕਿਨ ਦੋਨੋ ਸਿੱਧੂ ਵਲੋਂ ਜਨਤਕ ਤੌਰ ਤੇ ਆਪਣੀ ਸਰਕਾਰ ਦੇ ਖ਼ਿਲਾਫ਼ ਉਠਾਏ ਜਾ ਰਹੇ ਮੁੱਦਿਆਂ ਤੋਂ ਕਾਫੀ ਖ਼ਾਫ਼ੀ ਦਿਖਾਈ ਦਿੱਤੇ ।
ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਆਪਣੇ ਨਾਲ ਮੰਤਰੀ ਸੁਖਜਿੰਦਰ ਰੰਧਾਵਾ ਤੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਲੈ ਕੇ ਗਏ ਸਨ । ਪਰ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਵਲੋਂ ਸਿਰਫ ਸਿੱਧੂ ਨਾਲ ਹੀ ਮੁਲਾਕਤ ਕੀਤੀ । ਕੁਝ ਮਿੰਟ ਦੀ ਬੈਠਕ ਵਿਚ ਹੀ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਨੇ ਸਿੱਧੂ ਨੂੰ ਨਸੀਹਤ ਦੇ ਕੇ ਤੌਰ ਦਿੱਤਾ ਕਿ ਜਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਕੰਮ ਕਰੋ । ਅਤੇ ਆਪਣੀ ਹੀ ਸਰਕਾਰ ਦੇ ਖਿਲਾਫ ਜਨਤਕ ਤੌਰ ਤੇ ਮੁੱਦੇ ਉਛਾਲਣੇ ਬੰਦ ਕਰੋ ।
ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਦੋ ਮੰਤਰੀਆਂ ਨੂੰ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਨੂੰ ਮਿਲਾਉਣ ਲਈ ਲੈ ਕੇ ਗਏ ਸਨ । ਪਰ ਦੋਨੋ ਮੰਤਰੀ ਬਿਨਾ ਮਿਲੇ ਬਰੰਗ ਵਾਪਸ ਆ ਗਏ ਅਤੇ ਸਿੱਧੂ ਹਾਈ ਕਮਾਂਡ ਤੋਂ ਨਸੀਹਤ ਲੈ ਕੇ ਵਾਪਸ ਆ ਗਏ ਹਨ ।