January 17, 2021

*ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਮਰਨ ਵਰਤ ਚ ਤਬਦੀਲ

*ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਮਰਨ ਵਰਤ ਚ ਤਬਦੀਲ

ਚੰਡੀਗੜ੍ਹ, 18 ਦਸੰਬਰ (): 16 ਦਸੰਬਰ ਤੋਂ ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਕੰਮ ਕਰਦੇ ਪਰੋਬੇਸ਼ਨਰ ਮਲਟੀਪਰਪਜ਼ ਹੈਲਥ ਵਰਕਰਾਂ (ਮੇਲ) ਵੱਲੋਂ ਦਫਤਰ ਸਿਵਲ ਸਰਜਨ ਜਿਲ੍ਹਾ ਮੋਹਾਲੀ ਵਿਖੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਤੀਜੇ ਦਿਨ ਮਰਨ ਵਰਤ ਵਿੱਚ ਤਬਦੀਲ ਹੋ ਗਈ ਹੈ।

ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ (1263) ਪਰੋਬੇਸ਼ਨਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਸਿਹਤ ਮੰਤਰੀ ਪੰਜਾਬ ਸਰਕਾਰ ਦੁਆਰਾ ਪਰਖ ਕਾਲ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕਰਨ ਦੇ ਭਰੋਸੇ ਤੇ ਕਰੋਨਾ ਮਹਾਮਾਰੀ ਦੌਰਾਨ ਪੂਰਾ ਇਕ ਸਾਲ ਦਿਨ ਰਾਤ ਮੋਹਰਲੀ ਕਤਾਰ ਦੇ ਯੋਧੇ ਬਣ ਸਿਰਫ ਬੇਸਿਕ ਪੇਅ ਕੇਵਲ 10300 ਰੁਪਏ ਮਾਸਿਕ ਤਨਖਾਹ ਤੇ ਆਪਣੀ ਸੇਵਾਵਾਂ ਨਿਭਾ ਰਹੇ ਹਨ । ਕੋਵਿਡ ਮਹਾਂਮਾਰੀ ਕਾਰਨ ਰਾਜ ਵਿੱਚ ਐਪੀਡੈਮਿਕ ਐਕਟ ਲਾਗੂ ਹੈ ਅਤੇ ਸਮੁੱਚੀ ਦੁਨੀਆ ਦੇਖ ਰਹੀ ਹੈ ਕਿ ਕਿਵੇਂ ਸਿਹਤ ਕਰਮੀ ਹੌਸਲੇ ਨਾਲ ਘੱਟ ਤਨਖਾਹ ਦੇ ਬਾਵਜੂਦ ਵੀ ਆਪਣੀਆਂ ਡਿਊਟੀਆਂ ਤਨਦੇਹੀ ਨਾਲ 24 ਘੰਟੇ ਨਿਭਾ ਰਹੇ ਹਨ।  ਮਹਾਂਮਾਰੀ ਦੇ ਇਸ ਦੌਰ ਚ ਪਾਜੀਟਿਵ ਮਰੀਜ਼ਾਂ ਦਾ ਫਾਲੋ -ਅਪ , ਕੰਟੈਕਟ ਟ੍ਰੈਸਿਗ ,ਸੈਪਲਿੰਗ ਕਾਰਜ ਸਿਰੇ ਚੜਾਉਣੇ ,ਏਅਰ ਪੋਰਟ ਡਿਊਟੀਆਂ ,ਵੀ ਆਈ ਪੀ ਅਤੇ ਵੀ .ਵੀ .ਆਈ .ਪੀ ਡਿਊਟੀਆਂ, ਕੰਟਰੋਲ ਰੂਮ ਡਿਊਟੀਆਂ, ਹਰ ਤਰਾਂ ਦੀ ਮੁੱਢਲੀ ਸਕਰੀਨਿਗ ਡਿਊਟੀ ਦੇ ਨਾਲ ਨਾਲ ਕੰਟੇਨਮੈਂਟ ਜ਼ੋਨ ਅਤੇ ਕੋਵਿਡ ਮਿਰਤਕ  ਸ਼ਰੀਰਾਂ ਦੇ ਅੰਤਿਮ ਸੰਸਕਾਰ ਤੱਕ ਵੀ ਸਿਹਤ ਕਰਮਚਾਰੀਆਂ ਵੱਲੋ ਨੇਪਰੇ ਚੜਾਏ ਗਏ ਇਸ ਤੋਂ ਇਲਾਵਾ ਅੰਤਰ ਰਾਜੀ ਬਾਰਡਰਾ ਉੱਪਰ ਦਿਨ ਰਾਤ ਡਿਊਟੀਆਂ ਨਿਭਾਈਆਂ ਗਈਆਂ ਹਨ । ਇਨ੍ਹਾਂ ਹੀ ਨਹੀਂ ਸਗੋਂ ਮੌਸਮੀ ਬੀਮਾਰੀਆਂ ਦੇ ਬਚਾਅ ਉਪਰਾਲੇ ਵੀ ਮੋਹਰੀ ਹੋ ਕੇ ਕੀਤੇ ਗਏ ਹਨ । ਇਸ ਜੰਗ ਵਿੱਚ ਸਾਡੇ ਬਹੁਤ ਸਾਥੀ ਕੋਵਿਡ ਸੰਕ੍ਰਮਿਤ ਵੀ ਪਾਏ ਗਏ ਜੋ ਕਿ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਚੋ ਵੀ ਗੁਜ਼ਰ ਰਹੇ ਹਨ।

ਸਿਹਤ ਮੰਤਰੀ ਵੱਲੋਂ ਕੀਤੇ ਵਾਅਦੇ ਵਫਾ  ਨਾ ਹੋਣ ਕਰਕੇ ਸਾਰੇ ਪੰਜਾਬ ਭਰ ਦੇ ਕਰਮਚਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਜਦੋਂ ਤੱਕ ਪਰਖ ਕਾਲ ਸਮਾਂ 2 ਸਾਲ ਕਰਨ ਸੰਬੰਧੀ ਸਿਹਤ ਵਿਭਾਗ ਵੱਲੋਂ ਪੱਤਰ ਜਾਰੀ ਨਹੀਂ ਹੋ ਜਾਂਦਾ ਉਨਾਂ ਸਮਾਂ ਸੰਘਰਸ਼ ਜਾਰੀ ਰਹੇਗਾ । ਜਲਦੀ ਹੀ ਸੂਬੇ ਦੀਆਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੂਬੇ ਦੀਆਂ ਸਿਹਤ ਸੇਵਾਵਾਂ ਬੰਦ ਕੀਤੀਆਂ ਜਾਣਗੀਆਂ ਤੇ ਸੈਕਟਰ-34, ਚੰਡੀਗੜ੍ਹ ਵਿਖੇ ਡਾਇਰੈਕਟਰ ਸਿਹਤ ਸੇਵਾਵਾਂ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ।ਇਸ ਮਰਨ ਵਰਤ ਵਿੱਚ ਅੱਜ ਜਿਲ੍ਹਾ ਮੋਹਾਲੀ, ਰੋਪੜ, ਫਤਿਹਗੜ੍ਹ ਸਾਹਿਬ, ਲੁਧਿਆਣਾ, ਪਟਿਆਲਾ, ਬਠਿੰਡਾ ਦੇ ਸਿਹਤ ਕਰਮਚਾਰੀ ਨੇ ਸ਼ਮੂਲੀਅਤ ਕੀਤੀ।