ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਲ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਉਠਾਇਆ ਪਿੰਡ ਹਰਪੁਰਾ, ਜ਼ਿਲ੍ਹਾ ਗੁਰਦਾਸਪੁਰ ’ਚ ਆਜ਼ਾਦੀ ਘੁਲਾਟੀਏ ‘ਜਥੇ. ਉਜਾਗਰ ਸਿੰਘ ਹਰਪੁਰਾ ਸਿਹਤ ਸੇਵਾ ਕੇਂਦਰ’ ਛੇਤੀ ਕਾਇਮ ਕਰਨ ਦਾ ਮੁੱਦਾ
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਲ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਉਠਾਇਆ ਪਿੰਡ ਹਰਪੁਰਾ, ਜ਼ਿਲ੍ਹਾ ਗੁਰਦਾਸਪੁਰ ’ਚ ਆਜ਼ਾਦੀ ਘੁਲਾਟੀਏ ‘ਜਥੇ. ਉਜਾਗਰ ਸਿੰਘ ਹਰਪੁਰਾ ਸਿਹਤ ਸੇਵਾ ਕੇਂਦਰ’ ਛੇਤੀ ਕਾਇਮ ਕਰਨ ਦਾ ਮੁੱਦਾ
ਚੰਡੀਗੜ੍ਹ:
ਉੱਘੇ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਸ. ਬਡਹੇੜੀ ਨੇ ਗੁਰਦਾਸਪੁਰ ਜ਼ਿਲ੍ਹੇ ’ਚ ਬਟਾਲਾ ਲਾਗਲੇ ਪਿੰਡ ਹਰਪੁਰਾ ’ਚ ਉੱਘੇ ਸੁਤੰਤਰਤਾ ਸੰਗਰਾਮੀ ਜਥੇਦਾਰ ਉਜਾਗਰ ਸਿੰਘ ਹਰਪੁਰਾ ਦੇ ਨਾਂਅ ਹੇਠ ਸਿਹਤ ਸੇਵਾ ਕੈਂਦਰ (ਹੈਲਥ ਐਂਡ ਵੈੱਲਨੈੱਸ ਸੈਂਟਰ) ਛੇਤੀ ਕਾਇਮ ਕਰਨ ਦਾ ਮੁੱਦਾ ਉਠਾਇਆ।ਇੱਥੇ ਜ਼ਿਕਰਯੋਗ ਹੈ ਕੀ ਜਥੇਦਾਰ ਉਜਾਗਰ ਸਿੰਘ ਹਰਪੁਰਾ ਨੇ ਜੈਤੋਂ ਦੇ ਮੋਰਚੇ ਵਿੱਚ ਆਪਣੇ ਸਾਥੀਆਂ ਸਮੇਤ ਹਿੱਸਾ ਲਿਆ ਸੀ ਅੰਗਰੇਜ਼ ਹੁਕਮਰਾਨਾਂ ਨੇ ਜਥੇਦਾਰ ਹਰਪੁਰਾ ਨੂੰ ਅੰਡੇਮਾਨ ਨਿਕੋਬਾਰ ਵਿਖੇ ਕਾਲ਼ਾ ਪਾਣੀ ਜੇਲ੍ਹ ਵਿੱਚ ਸੱਤ ਸਾਲ ਤੱਕ ਕੈਦੀ ਬਣਾ ਕੇ ਰੱਖਿਆ ਸੀ ਅਤੇ ਨਾਲ਼ ਸਖ਼ਤ ਮੁਸ਼ੱਕਤ ਵੀ ਸੁਣਾਈ ਸੀ । ਉਹਨਾਂ ਦਾ ਸਪੁਤੱਰ ਹਰਪਾਲ ਸਿੰਘ ਹਰਪੁਰਾ ਆਲ ਇੰਡੀਆ ਜੱਟ ਮਹਾਂ ਸਭਾ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਹੈ। ਕੈਪਟਨ ਅਮਰਿੰਦਰ ਸਿੰਘ ਨੂੰ 2013 ਜੱਟ ਮਹਾਂ ਸਭਾ ਦਾ ਕੌਮੀ ਪ੍ਰਧਾਨ ਬਣਾਉਣ ਵਿੱਚ ਨੂੰ ਹਰਪਾਲ ਸਿੰਘ ਹਰਪੁਰਾ ਅਤੇ ਚੌਧਰੀ ਯੁੱਧਵੀਰ ਸਿੰਘ ਜਨਰਲ ਸਕੱਤਰ ਨੇ ਮੋਹਰੀ ਭੂਮਿਕਾ ਨਿਭਾਈ ਸੀ ਜਿਸ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸੀ ਲਾਭ ਵੀ ਹੋਇਆ।
ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਭਰੋਸਾ ਦਿਵਾਇਆ ਕਿ ਇਸ ਸਿਹਤ ਸੇਵਾ ਕੇਂਦਰ ਦੀ ਉਸਾਰੀ ਦਾ ਮਾਮਲਾ ਉਨ੍ਹਾਂ ਦੇ ਧਿਆਨ ਗੋਚਰੇ ਹੈ ਅਤੇ ਛੇਤੀ ਹੀ ਇਸ ਸਬੰਧੀ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਤੁਰੰਤ ਇਸ ਮਾਮਲੇ ਨਾਲ ਸਬੰਧਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੀ ਹਦਾਇਤ ਵੀ ਜਾਰੀ ਕੀਤੀ।
ਕਿਸਾਨ ਆਗੂ ਸ. ਰਾਜਿੰਦਰ ਸਿੰਘ ਬਡਹੇੜੀ ਨੇ ਮੀਡੀਆ ਨੂੰ ਇਹ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੈਤੋ ਦੇ ਮੋਰਚੇ ਨਾਲ ਸਬੰਧਤ ਆਜ਼ਾਦੀ ਘੁਲਾਟੀਏ ਜਥੇਦਾਰ ਉਜਾਗਰ ਸਿੰਘ ਹਰਪੁਰਾ ਨੇ ਸੱਤ ਸਾਲ ਕਾਲੇ ਪਾਣੀਆਂ ਦੀ ਸਜ਼ਾ ਭੁਗਤੀ ਸੀ। ਸਰਕਾਰ ਨੇ ਉਨ੍ਹਾਂ ਦੇ ਜੱਦੀ ਪਿੰਡ ਹਰਪੁਰਾ ’ਚ ਸਿਹਤ ਸੇਵਾ ਕੇਂਦਰ ਕਾਇਮ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਸ. ਬਡਹੇੜੀ ਨੇ ਇਹ ਵੀ ਦੱਸਿਆ ਕਿ ਸਿਹਤ ਮੰਤਰੀ ਨੇ ਉਨ੍ਹਾਂ ਨੂੰ ਪਿੰਡ ਹਰਪੁਰਾ ਸਮੇਤ ਸਮੁੱਚੇ ਪੰਜਾਬ ਦੇ ਸਿਹਤ ਖੇਤਰ ਲਈ ਬਹੁਤ ਸਾਰੀਆਂ ਨਵੀਂਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲਈ ਹੁਣ ਆਮ ਜਨਤਾ ਸਰਕਾਰੀ ਸਿਹਤ ਕੇਂਦਰਾਂ ਨੂੰ ਪਹਿਲ ਦੇਣ ਲੱਗ ਪਈ ਹੈ।
ਸ. ਬਲਬੀਰ ਸਿੰਘ ਸਿੱਧੂ ਨੇ ਸ. ਰਾਜਿੰਦਰ ਸਿੰਘ ਬਡਹੇੜੀ ਨੂੰ ਕਿਹਾ ਕਿ ਉਹ ਜੱਟ ਮਹਾਂਸਭਾ ਦੇ ਕਾਰਕੁੰਨਾਂ ਰਾਹੀਂ ਕੋਰੋਨਾ–ਵਾਇਰਸ ਦੇ ਮੁਕੰਮਲ ਖ਼ਾਤਮੇ ਬਾਰੇ ਆਮ ਜਨਤਾ ਨੂੰ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੈਕਸੀਨ ਲਵਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ‘ਵੈਕਸੀਨ ਲੱਗਣ ਦੇ ਬਾਵਜੂਦ ਮਾਸਕ ਪਹਿਨਣ, ਸਮਾਜਕ–ਦੂਰੀ ਬਣਾ ਕੇ ਰੱਖਣ ਤੇ ਹੱਥਾਂ ਨੂੰ ਦਿਨ ’ਚ ਕਈ ਵਾਰ ਅਲਕੋਹਲ–ਯੁਕਤ ਸੈਨੀਟਾਈਜ਼ਰ ਨਾਲ ਧੋਂਦੇ ਰਹਿਣਾ ਲਾਜ਼ਮੀ ਹੈ।’ ਬਡਹੇੜੀ ਨੇ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਨੂੰ ਸਹਿਯੋਗ ਦਾ ਭਰੋਸਾ ਦਿਵਾਇਆ ਮੁਹਾਲੀ ਜ਼ਿਲ੍ਹੇ ਦੇ ਇੱਕੋ ਇੱਕ ਮੰਤਰੀ ਹੋਣ ਕਰਕੇ ਖਰੜ , ਮੋਹਾਲੀ ਅਤੇ ਡੇਰਾਬਸੀ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਦੀ ਪੂਰੀ ਤਨਦੇਹੀ ਨਾਲ਼ ਸੇਵਾ ਕਰ ਰਹੇ ਹਨ ਜੱਟ ਮਹਾਂ ਸਭਾ ਇਸ ਕਰਕੇ ਧੰਨਵਾਦ ਵੀ ਕਰਦੀ ਹੈ।