ਹਰਪ੍ਰੀਤ ਸਿੰਘ ਦੀ ਪੀ.ਸੀ.ਐਸ ਵਿਚ ਚੋਣ ਹੋਣਾ ਸਮੁੱਚੇ ਅਧਿਆਪਕ ਵਰਗ ਲਈ ਮਾਣ ਵਾਲੀ ਗੱਲ – ਜਸਵਿੰਦਰ ਸਿੰਘ ਔਲਖ
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਅੱਜ ਪੀ.ਸੀ.ਐਸ ( ਐਗਜਿਕਿਊਟਿਵ) ਦੇ ਨਤੀਜੇ ਐਲਾਨੇ ਗਏ ਹਨ ਜਿਸ ਦੌਰਾਨ ਸਿੱਖਿਆ ਵਿਭਾਗ ਵਿਚ ਭਰਤੀ ਸ਼ਾਖਾ ਵਿੱਚ ਬਤੌਰ ਅਸਿਸਟੈਂਟ ਡਾਇਰੈਕਟਰ ਸੇਵਾਵਾਂ ਨਿਭਾ ਰਹੇ ਹਰਪ੍ਰੀਤ ਸਿੰਘ ਦੀ ਚੋਣ ਹੋਣ ਤੇ ਅਧਿਆਪਕ ਦਲ ਪੰਜਾਬ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਮੌਕੇ ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਔਲਖ ਨੇ ਹਰਪ੍ਰੀਤ ਸਿੰਘ ਨੂੰ ਮੁਬਾਰਕਬਾਦ ਦਿੰਦੇ ਹੋਏ ਦੱਸਿਆ ਕਿ ਸਿੱਖਿਆ ਵਿਭਾਗ ਵਿਚ ਮਾਸਟਰ ਕਾਡਰ ਤੋਂ ਆਪਣੀ ਸੇਵਾ ਦੀ ਸ਼ੁਰੂਆਤ ਕਰਦੇ ਹੋਏ ਹਰਪ੍ਰੀਤ ਸਿੰਘ ਦੁਆਰਾ ਪਹਿਲਾਂ ਪੀ ਈ ਐਸ ਪੱਧਰ ਦਾ ਟੈਸਟ ਪਾਸ ਕਰ ਕੇ ਆਪਣੀ ਲਿਆਕਤ ਅਤੇ ਮਿਹਨਤ ਦੇ ਰਾਹੀਂ ਬਤੌਰ ਪ੍ਰਿੰਸੀਪਲ ਨਿਯੁਕਤੀ ਹੋਈ ਸੀ ਜਿਸ ਤੋਂ ਬਾਅਦ ਉਹ ਭਰਤੀ ਸ਼ਾਖਾ ਵਿੱਚ ਅਸਿਸਟੈਂਟ ਡਾਇਰੈਕਟਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਦਸਿਆ ਕਿ ਸਿੱਖਿਆ ਵਿਭਾਗ ਦੇ ਚਮਕਦੇ ਸਿਤਾਰੇ ਹਰਪ੍ਰੀਤ ਸਿੰਘ ਦੀ ਹੁਣ ਪੀ ਸੀ ਐਸ ਵਿਚ ਚੋਣ ਹੋਣਾ ਸਮੁੱਚੇ ਅਧਿਆਪਕ ਵਰਗ ਲਈ ਬੜੇ ਮਾਣ ਵਾਲੀ ਗੱਲ ਹੈ।
ਜਸਵਿੰਦਰ ਸਿੰਘ ਔਲਖ ਨੇ ਹਰਪ੍ਰੀਤ ਸਿੰਘ ਦੀ ਚੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਆਸ ਪ੍ਰਗਟਾਈ ਕਿ ਸਿੱਖਿਆ ਵਿਭਾਗ ਵਿਚ ਮਾਣ ਮੱਤੀਆਂ ਪ੍ਰਾਪਤੀਆਂ ਕਰਨ ਤੋਂ ਬਾਅਦ ਉਹ ਇਸ ਉੱਚ ਅਹੁਦੇ ਤੇ ਵੀ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੋਕੇ ਅਧਿਆਪਕ ਦਲ ਪੰਜਾਬ ਦੇ ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂੰ, ਸੀਨੀਅਰ ਮੀਤ ਪ੍ਰਧਾਨ ( ਰਾਜਦੀਪ ਸਿੰਘ ਬਰੇਟਾ, ਅਮਰਜੀਤ ਸਿੰਘ ਘੁਢਾਣੀ, ਅੰਮ੍ਰਿਤਪਾਲ ਸਿੰਘ, ਮਹਿੰਦਰਪਾਲ ਸਿੰਘ, ਰਾਜੇਸ਼ ਜੌਲੀ) , ਸੀਨੀਅਰ ਆਗੂ ਸੁਖਦਿਆਲ ਸਿੰਘ ਝੰਡ, ਭਜਨ ਸਿੰਘ ਮਾਨ, ਸੁਖਜੀਤ ਸਿੰਘ ਪੰਨੂੰ, ਕੁਲਵਿੰਦਰ ਸਿੰਘ ਬਰਾੜ, ਰਮੇਸ਼ ਕੁਮਾਰ, ਜਗਤਾਰ ਸਿੰਘ ਬਾਠ, ਸੁਖਦੇਵ ਸਿੰਘ ਠੀਕਰੀ ਵਾਲ,ਆਤਮਜੀਤ ਸਿੰਘ ਢਿੱਲੋਂ, ਤਰਨਜੀਤ ਸਿੰਘ, ਰਵਿੰਦਰ ਸਿੰਘ ਦੁਗਰੀ,ਤੇਜਵਿੰਦਰ ਸਿੰਘ, ਗੁਰਵਿੰਦਰ ਸਿੰਘ, ਸੁੱਚਾ ਸਿੰਘ, ਕੁਲਵਿੰਦਰ ਜੀਤ ਸਿੰਘ ਜੀਰਖ, ਰਾਜਿੰਦਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜਰ ਸਨ।