*ਪੁਰਾਣੀ ਪੈਨਸ਼ਨ ਬਹਾਲੀ, ਡੀ.ਏ ਦੀਆਂ ਬਕਾਇਆ ਕਿਸ਼ਤਾਂ ਬਾਰੇ ਸਰਕਾਰ ਪੱਧਰ ਤੇ ਹੋ ਰਹੀ ਚਰਚਾ : ਹਰਪਾਲ ਚੀਮਾ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਰਮਚਾਰੀ ਸੰਗਠਨਾਂ ਨਾਲ ਮੁਲਾਜ਼ਮ ਮਸਲੇ ਜਿਵੇਂ ਪੁਰਾਣੀ ਪੈਨਸ਼ਨ ਬਹਾਲੀ ਡੀ.ਏ ਦੀਆਂ ਬਕਾਇਆ ਕਿਸ਼ਤਾਂ ਪੇਂਡੂ ਭੱਤਾ ਅਤੇ ਪੇ ਕਮਿਸ਼ਨ ਦੀਆਂ ਖਾਂਮੀਆਂ ਬਾਰੇ ਅੱਜ ਵਿਸਥਾਰ ਚ ਚਰਚਾ ਕੀਤੀ ।
ਚਰਚਾ ਦੌਰਾਨ ਹਰਪਾਲ ਚੀਮਾ ਨੇ ਭਰੋਸ਼ਾ ਦਿੱਤਾ ਹੈ ਕਿ ਇਹ ਸਾਰੇ ਮਸਲੇ ਉਹਨਾਂ ਦੇ ਧਿਆਨ ਚ ਹਨ ਅਤੇ ਇਹਨਾਂ ਦੇ ਹੱਲ ਬਾਰੇ ਸਰਕਾਰ ਪੱਧਰ ਤੇ ਚਰਚਾ ਹੋ ਰਹੀ ਹੈ । ਇਹਨਾਂ ਦਾ ਜਲਦੀ ਹੱਲ ਕਰ ਦਿੱਤਾ ਜਾਵੇਗਾ । ਇਸ ਦਾ ਖੁਲਾਸ਼ਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਸੀ.ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਸੂਬਾ ਕਮੇਟੀ ਮੈਂਬਰ ਸੀ ਪੀ ਐੱਫ ਕਰਮਚਾਰੀ ਯੂਨੀਅਨ ਅਤੇ ਬੀ.ਐੱਡ ਅਧਿਆਪਕ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਜਿਲ੍ਹਾ ਪ੍ਰਧਾਨ ਮੋਹਾਲੀ ਤੇਜਿੰਦਰ ਸਿੰਘ ਅਤੇ ਸੀ ਪੀ ਐਫ ਕਰਮਚਾਰੀ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਿਤ ਕਟੋਚ ਦੁਆਰਾ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾਈ ਆਗੂ ਗੁਰਮੇਲ ਸਿੰਘ ਨਾਲ ਚਰਚਾ ਦੌਰਾਨ ਕੀਤਾ ਹੈ । ਇਹਨਾਂ ਕਰਮਚਾਰੀਆਂ ਵਲੋਂ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਪੰਜਾਬ ਸਕੱਤਰੇਤ ਚੰਡੀਗੜ੍ਹ ਦੇ ਦਫਤਰ ਵਿਖੇ ਮਿਲ ਕੇ ਚਰਚਾ ਕੀਤੀ ਹੈ ।