August 5, 2021

ਕੈਪਟਨ ਅਮਰਿੰਦਰ ਹਰੀਸ਼ ਰਾਵਤ ਕੋਲ ਉਠਾਏ ਕੁਝ ਮੁੱਦੇ , ਰਾਵਤ ਇਹਨਾਂ ਮੁੱਦਿਆਂ ਤੇ ਸੋਨੀਆ ਗਾਂਧੀ ਨਾਲ ਕਰਨਗੇ ਚਰਚਾ

ਕੈਪਟਨ ਅਮਰਿੰਦਰ ਹਰੀਸ਼ ਰਾਵਤ ਕੋਲ ਉਠਾਏ ਕੁਝ ਮੁੱਦੇ , ਰਾਵਤ ਇਹਨਾਂ ਮੁੱਦਿਆਂ ਤੇ ਸੋਨੀਆ ਗਾਂਧੀ ਨਾਲ ਕਰਨਗੇ ਚਰਚਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ ਨਾਲ ਬੈਠਕ ਤੋਂ ਬਾਅਦ ਕਿਹਾ ਹੈ ਕਿ ਇਹ ਮੀਟਿੰਗ ਕਾਫੀ ਫਾਇਦੇਮੰਦ ਰਹੀ ਹੈ । ਕੈਪਟਨ ਅਮਰਿੰਦਰ ਸਿੰਘ ਵਲੋਂ ਮੁੜ ਦੁਹਰਾਇਆ ਗਿਆ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਦਾ ਫੈਸਲਾ ਹੋਵੇਗਾ ਇਹ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੋਵੇਗਾ ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਤੋਂ ਇਲਵਾ ਕੁਝ ਮੁੱਦੇ ਓਹਨਾ ਨੇ ਹਰੀਸ਼ ਰਾਵਤ ਕੋਲ ਚੁੱਕੇ ਹਨ । ਜਿਨ੍ਹਾਂ ਨੇ ਭਰੋਸ਼ਾ ਦਿੱਤਾ ਹੈ ਕਿ ਉਹ ਇਹ ਮੁੱਦੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕੋਲ ਉਠਾਉਣਗੇ ਕੈਪਟਨ ਅਮਰਿੰਦਰ ਨਾਲ ਮੁਲਾਕਾਤ ਦੌਰਾਨ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਮੌਜੂਦ ਸਨ ।

Had a fruitful meeting with  Harish Ravat . Reiterated that any decision of Congress Presìdent will be acceptable to all. Raised certain issues which he said he’ll take up with Congress president” : Cap Amarinder