Punjab
*Gyanvapi Masjid Survey: ਮਸਜਿਦ ਦੇ ਅੰਦਰ ਖੂਹ ਵਿੱਚੋਂ ਮਿਲਿਆ ਕਰੀਬ 12 ਫੁੱਟ 8 ਇੰਚ ਲੰਬਾ ਸ਼ਿਵਲਿੰਗ*
*ਵਾਰਾਣਸੀ ਕੋਰਟ ਨੇ ਸ਼ਿਵਲਿੰਗ ਵਾਲੀ ਜਗ੍ਹਾ ਸੀਲ ਕਰਨ ਦੇ ਆਦੇਸ਼ ਦਿੱਤੇ*
ਵਾਰਾਣਸੀ ਦੀ ਗਿਆਨਵਾਪੀ ਮਸਜਿਦ ਸਰਵੇ ਦੌਰਾਨ ਹਿੰਦੂ ਪੱਖ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਸੋਮਵਾਰ ਨੂੰ ਨੰਦੀ ਦੇ ਸਾਹਮਣੇ ਖੂਹ ਵਿੱਚੋਂ ਕਰੀਬ 12 ਫੁੱਟ 8 ਇੰਚ ਲੰਬਾ ਸ਼ਿਵਲਿੰਗ ਮਿਲਿਆ ਹੈ। ਹੁਣ ਸਰਵੇ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਹੁਣ ਕੱਲ੍ਹ ਯਾਨੀ ਕਿ 17 ਮਈ ਨੂੰ ਟੀਮ ਵੱਲੋਂ ਰਿਪੋਰਟ ਅਦਾਲਤ ਵਿੱਚ ਰੱਖੀ ਜਾਵੇਗੀ। ਇੱਥੇ ਅੱਜ ਮਿਲੇ ਸ਼ਿਵਲਿੰਗ ਨੂੰ ਸੰਭਾਲਣ ਲਈ ਵਕੀਲਾਂ ਦੀ ਟੀਮ ਅਦਾਲਤ ਵਿੱਚ ਪਹੁੰਚ ਗਈ ਹੈ। ਵਾਰਾਣਸੀ ਕੋਰਟ ਨੇ ਸ਼ਿਵਲਿੰਗ ਵਾਲੀ ਜਗ੍ਹਾ ਸੀਲ ਕਰਨ ਦੇ ਆਦੇਸ਼ ਦਿੱਤੇ ਹਨ । ਇਸ ਦੀ ਨਿਗਰਾਨੀ ਕਰਨ ਦੇ ਡੀ ਜੀ ਪੀ ਅਤੇ ਮੁੱਖ ਸਕੱਤਰ ਨੂੰ ਹੁਕਮ ਦਿੱਤੇ ਹਨ ਅਤੇ ਸ਼ਿਵਲਿੰਗ ਨੂੰ ਸੁਰੱਖਿਅਤ ਰੱਖਣ ਦੇ ਹੁਕਮ ਦਿੱਤੇ ਹਨ । ਕੋਰਟ ਨੇ ਕਿਹਾ ਹੈ ਕਿ ਸ਼ਿਵਲਿੰਗ ਨੂੰ ਕਿਸੇ ਨੂੰ ਛੂਹਣ ਨਾ ਦਿੱਤਾ ਜਾਵੇ ਸੀਲ ਵਾਲੀ ਜਗ੍ਹਾ ਤੇ ਕਿਸੇ ਨੂੰ ਜਾਣ ਨਾ ਦਿੱਤਾ ਜਾਵੇ ।