Punjab
ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੂੰ ਵੱਡੀ ਰਾਹਤ , ਸਰਕਾਰ ਨੇ ਮੰਨਿਆ ਕਿ ਗੈਰ ਭਰੋਸਗੀ ਮਤਾ ਨਹੀਂ ਸੀ ਸਹੀ
ਹਾਈ ਕੋਰਟ ਨੇ ਕਿਹਾ ਕਿ ਅਗਰ ਬਿੱਟੂ ਨੂੰ ਹਟਾਉਂਣਾ ਹੈ ਨਵੇਂ ਸਿਰੇ ਤੋਂ ਲਿਆਉਣਾ ਪਵੇਗਾਗੈਰ ਭਰੋਸਗੀ ਮਤਾ
ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਸੰਜੀਵ ਬਿੱਟੂ ਨੇ ਉਸ ਸਮੇ ਵੱਡੀ ਰਾਹਤ ਮਿਲ ਗਈ ਜਦੋ ਪੰਜਾਬ ਸਰਕਾਰ ਨੇ ਖੁਦ ਮੰਨ ਲਿਆ ਕਿ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਦੇ ਖਿਲਾਫ ਲਿਆਂਦਾ ਗਿਆ ਗੈਰ ਭਰੋਸ਼ਗੀ ਮਤਾ ਸਹੀ ਨਹੀਂ ਸੀ ।
ਸਥਾਨਕ ਸਰਕਾਰ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਜੋਏ ਕੁਮਾਰ ਸਿਨਹਾ ਨੇ ਵਲੋਂ ਜਾਰੀ ਸਪੀਕਿੰਗ ਆਡਰ ਵਿਚ ਸਾਫ ਕਿਹਾ ਗਿਆ ਹੈ ਕਿ 25 ਨਵੰਬਰ ਨੂੰ ਬਿੱਟੂ ਖਿਲਾਫ ਲਿਆਂਦਾ ਗਿਆ ਗੈਰ ਭਰੋਸ਼ਗੀ ਮਤਾ ਸਹੀ ਨਹੀਂ ਸੀ । ਸਰਕਾਰ ਨੇ ਕਿਹਾ ਕਿ ਅਗਰ ਬਿੱਟੂ ਨੂੰ ਹਟਾਉਣਾ ਹੈ ਤਾਂ ਉਸ ਖਿਲਾਫ ਦੁਬਾਰਾ ਗੈਰ ਭਰੋਸ਼ਗੀ ਮਤਾ ਲਿਆਉਣਾ ਪਵੇਗਾ । ਸਰਕਾਰ ਦੇ ਇਹਨਾਂ ਆਦੇਸ਼ਾ ਤੋਂ ਬਾਅਦ ਹਾਈ ਕੋਰਟ ਨੇ ਇਸ ਨੂੰ ਲੈ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ । ਹਾਈ ਕੋਰਟ ਨੇ ਬਿੱਟੂ ਖਿਲਾਫ ਲਿਆਂਦੇ ਗਏ ਸਾਰੇ ਪ੍ਰਸਤਾਵ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਅਗਰ ਬਿੱਟੂ ਨੂੰ ਹਟਾਉਂਣਾ ਹੈ ਤਾਂ ਨਵੇਂ ਸਿਰੇ ਤੋਂ ਪ੍ਰਸਤਾਵ ਲਿਆਂਦਾ ਜਾਵੇ ।