Punjab
ਸਰਕਾਰੀ ਸੈਕੰਡਰੀ ਸਕੂਲ ਵੋਟਰਾਂ ਦੀ ਗਿਣਤੀ ਵੱਧਣ ਕਾਰਨ ਸਥਾਪਿਤ ਕੀਤਾ ਸਹਾਇਕ ਪੋਲਿੰਗ ਸਟੇਸ਼ਨ
ਵੋਟਰਾਂ ਦੀ ਗਿਣਤੀ ਵੱਧਣ ਕਾਰਨ ਸਥਾਪਿਤ ਕੀਤਾ ਸਹਾਇਕ ਪੋਲਿੰਗ ਸਟੇਸ਼ਨ-ਰਿਟਰਨਿੰਗ ਅਧਿਕਾਰੀ
*ਸਹਾਇਕ ਪੋਲਿੰਗ ਸਟੇਸ਼ਨ 121-ਏ ਸਰਕਾਰੀ ਸੈਕੰਡਰੀ
ਸਕੂਲ (ਲੜਕੇ) ਮਾਨਸਾ ਵਿਖੇ ਬਣਾਇਆ
ਮਾਨਸਾ, 14 ਫਰਵਰੀ :
ਰਿਟਰਨਿੰਗ ਅਧਿਕਾਰੀ-ਕਮ-ਐਸ.ਡੀ.ਐਮ. ਮਾਨਸਾ ਸ਼੍ਰੀ ਹਰਜਿੰਦਰ ਸਿੰਘ ਜੱਸਲ ਨੇ ਦੱਸਿਆ ਕਿ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭਾਗ ਨੰਬਰ 121 ਦਾ ਸਹਾਇਕ ਪੋਲਿੰਗ ਸਟੇਸ਼ਨ 121-ਏ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਮਾਨਸਾ ਵਿਖੇ ਬਣਾਇਆ ਗਿਆ ਹੈ।
ਰਿਟਰਨਿੰਗ ਅਧਿਕਾਰੀ ਸ਼੍ਰੀ ਜੱਸਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ 096-ਮਾਨਸਾ ਵਿੱਚ ਪੋਲਿੰਗ ਸਟੇਸ਼ਨ ਉਪਰ ਵੋਟਰਾਂ ਦੀ ਲਿਮਟ 1250 ਕੀਤੀ ਗਈ ਹੈ। ਇਸ ਕਰਕੇ ਵਿਧਾਨ ਸਭਾ ਹਲਕਾ 096-ਮਾਨਸਾ ਵਿਖੇ ਭਾਗ ਨੰਬਰ 121 ਉਪਰ ਵੋਟਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਭਾਗ ਨੰਬਰ 121-ਏ ਸਥਾਪਿਤ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਇਸ ਸਬੰਧੀ ਮੇਨ ਬੂਥ 121 ਵਿੱਚ ਲੜੀ ਨੰਬਰ 1 ਤੋਂ 673 ਅਤੇ ਸਹਾਇਕ ਬੂਥ 121-ਏ ਵਿੱਚ ਲੜੀ ਨੰਬਰ 674 ਤੋਂ 1311 ਤੱਕ ਦੀਆਂ ਵੋਟਾਂ ਦਰਜ ਹਨ। ਉਨਾਂ ਦੱਸਿਆ ਕਿ ਇਸ ਸਬੰਧੀ ਇਨਾਂ ਵੋਟਾਂ ਦੀ ਵੋਟਰ ਸੂਚੀ ਸਬੰਧਤ ਬੀ.ਐਲ.ਓਜ਼ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ।