Punjab

*ਕਈਆਂ ਦੇ ਅੰਦਰ ਜਾਣ ਵਾਰੀ ਤੇ ਕਈਆਂ ਦੀ ਤਿਆਰੀ , ਮੇਰੇ ਕੋਲ ਲਿਸਟਾਂ ਤਿਆਰ : CM ਭਗਵੰਤ ਮਾਨ*

*ਸਰਕਾਰ ਅਗਲੇ ਦਿਨਾਂ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ  ਕਰ ਸਕਦੀ ਹੈ ਵੱਡੀ ਕਾਰਵਾਈ*

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਮਨੀ ਚੋਣ ਲਈ ਭਦੌੜ ‘ਚ ਰੋਡ ਸ਼ੋਅ ਦੌਰਾਨ ਕਿਹਾ ਹੈ   ਕਈਆਂ ਦੇ ਅੰਦਰ ਜਾਣ ਦੀ ਤਿਆਰੀ ਹੈ , ਮੇਰੇ ਕੋਲ ਲਿਸਟਾਂ ਬਣੀਆਂ ਹੋਈਆਂ ਹਨ ।  ਕਿਸੇ ਨੂੰ ਵੀ ਨਹੀਂ ਛੱਡਾਂਗੇ ।  ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਬਰਦਾਸਤ ਨਹੀਂ ਹੋਵੇਗਾ ।  ਉਨ੍ਹਾਂ ਕਿਹਾ ਕਿ 70 ਸਾਲ ਤੋਂ ਤਾਣਾ ਉਲਝਿਆ ਹੋਇਆ ਸੀ ,ਹੁਣ ਇਸਨੂੰ ਠੀਕ ਕਰਨ ਦੀ ਜਿੰਮੇਵਾਰੀ ਮੇਰੀ ਹੈ ।  ਮੁੱਖ ਮੰਤਰੀ ਨੇ ਕਿਹਾ ਕਿ ਝੂਠੇ ਪਰਚੇ ਰੱਦ ਹੋਣਗੇ ।  ਮੁੱਖ ਮੰਤਰੀ ਨੇ ਕਿਹਾ ਕਿ ਮੇਨੂ ਮੁੱਖ ਮੰਤਰੀ ਬਣਾ ਕੇ ਤੁਹਾਡੀ ਜਿੰਮੇਵਾਰੀ ਖ਼ਤਮ ਹੋਈ ਹੈ ।  ਲੋਕਾਂ ਦੇ ਖੂਨ ਨਾਲ ਰੰਗੀਆ ਹੋਈਆਂ ਫਾਈਲਾਂ ਹਨ ਅਤੇ ਲੋਕ ਹੀ ਹੁਣ ਇਸ ਤੇ ਫੈਸਲਾ ਕਰਨਗੇ । 

ਹਾਲਾਂਕਿ ਮੁੱਖ ਮੰਤਰੀ ਨੇ ਆਪਣੇ ਰੋਡ ਸ਼ੋ ਦੌਰਾਨ ਸਾਫ ਕਰ ਦਿੱਤਾ ਕਿ ਕਈਆਂ ਦੇ ਅੰਦਰ ਜਾਣ ਦੀ ਵਾਰੀ ਹੈ ਅਤੇ ਕਈਆਂ ਦੀ ਤਿਆਰੀ ਹੈ ।  ਦੂਜੇ ਪਾਸੇ ਉੱਚ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਅਗਲੇ ਦਿਨਾਂ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਵੱਡੀ ਕਾਰਵਾਈ ਕਰ ਸਕਦੀ ਹੈ ।  ਇਸ ਸਮੇ ਇਕ ਮਾਝੇ ਤੇ ਇਕ ਮਾਲਵਾ ਦਾ ਮੰਤਰੀ ਨਿਸ਼ਾਨੇ ਉਤੇ ਹੈ , ਜਿਸ ਦੇ ਖਿਲਾਫ ਸਰਕਾਰ ਨੇ ਕਈ ਸਬੂਤ ਲੱਭ ਲਏ ਹਨ ।  ਜਿਸਨੂੰ ਜਲਦੀ ਹੀ ਸਰਕਾਰ ਕਾਬੂ ਕਰਨ ਜਾ ਰਹੀ ਹੈ । 

Related Articles

Leave a Reply

Your email address will not be published. Required fields are marked *

Back to top button
error: Sorry Content is protected !!