Punjab
ਵੱਖ ਵੱਖ ਜਥੇਬੰਦੀਆ ਦੇ ਸਹਿਯੋਗ ਨਾਲ ਪੇਅ ਕਮਿਸ਼ਨ ਦੀ ਰਿਪੋਰਟ ਦੇ ਖਿਲਾਫ ਗੇਟ ਰੈਲੀ ਅਤੇ ਰੋਡ ਜਾਮ
ਪੰਜਾਬ ਸਿਹਤ ਵਿਭਾਗ ਸੁਬਾਰਡੀਨੇਟ ਆਫਿਸਿਜ਼ ਕਲੈਰੀਕਲ ਐਸੋਸੀਏਸ਼ਨ ( ਰਿਕੋ:) ਜਿਲਾ ਪਠਾਨਕੋਟ ਵੱਲੋ ਵੱਖ ਵੱਖ ਜਥੇਬੰਦੀਆ ਦੇ ਸਹਿਯੋਗ ਨਾਲ ਪੇਅ ਕਮਿਸ਼ਨ ਦੀ ਰਿਪੋਰਟ ਦੇ ਖਿਲਾਫ ਗੇਟ ਰੈਲੀ ਅਤੇ ਰੋਡ ਜਾਮ ਕੀਤਾ
ਅੱਜ ਪੰਜਾਬ ਸਿਹਤ ਵਿਭਾਗ ਸੁਬਾਰਡੀਨੇਟ ਆਫਿਸਿਜ਼ ਕਲੈਰੀਕਲ ਐਸੋਸੀਏਸ਼ਨ ( ਰਿਕੋ ::) ਜਿਲਾ ਵੱਲੋ ਡਾਕਟਰ ਐਸੋਸੀਏਸ਼ਨ ,ਰੇਡੀਉ ਗਰਾਫ਼ਰ ਐਸੋਸੀਏਸ਼ਨ ਅਤੇ ਦਰਜਾਚਾਰ ਯੂਨੀਅਨ ਸਿਵਲ ਹਸਪਤਾਲ ਪਠਾਨਕੋਟ ਨੂੰ ਨਾਲ ਲੈ ਕੇ ਇਕ ਸਾਂਝੀ ਗੇਟ ਰੈਲੀ ਛੇਵੇਂ ਪੇਅ ਵੱਲੋ ਵੱਖ ਵੱਖ ਐਸੋਸੀਏਸ਼ਨਾ ਦੇ ਵੱਖ ਵੱਖ ਭੱਤੇ ਬੰਦ ਕਰਨ ਸੰਬੰਧੀ ਅਤੇ ਪੇਅ ਤਰੁੱਟੀਆਂ ਦੂਰ ਕਰਨ ਲਈ ਡਾਕਟਰ ਪ੍ਰਿਅੰਕਾ ਠਾਕਰ ਅਤੇ ਦੀਪਕ ਸਿੰਘ ਠਾਕਰ ਦੀ ਅਗਵਾਈ ਹੇਠ ਪੂਰੇ ਸਾਹਪੁਰ ਰੋਡ ਨੂੰ ਜਾ਼ਮ ਕਰਕੇ ਛੇਵੇਂ ਪੇਅ ਕਮਿਸ਼ਨ ਦਾ ਪਿੱਟ ਸਿਆਪਾ ਕਰਦੇ ਹੋਏ ਮੰਗ ਕੀਤੀ ਕਿ ਬੰਦ ਕੀਤੇ ਗਏ ਭੱਤੇ ਬਹਾਲ ਕੀਤੇ ਜਾਣ ਅਤੇ ਪੇਅ ਤਰੁੱਟੀਆ ਦੂਰ ਕੀਤੀਆ ਜਾਣ ਡਾਕਟਰ ਪ੍ਰਿਅੰਕਾ ਠਾਕੁਰ ਨੇ ਦੱਸਿਆ ਕਿ ਪੁਲਿਸ ਪ੍ਰਸਾਸ਼ਨ ਨੇ ਉਹਨਾਂ ਦਾ ਪੂਰਾ ਸਾਥ ਦਿਤਾ ਇਸ ਮੌਕੇ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਪੁਲੀਸ ਵਾਲੇ ਕੋਵਿਡ ਵਾਰੀਅਰ ਨੂੰ ਸਨਮਾਣਿਤ ਕੀਤਾ ਗਿਆ ਇਸ ਮੌਕੇ ਤੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਜਿਲਾ ਪਠਾਨਕੋਟ ਵੱਲੋਂ ਜਿਲਾ ਪ੍ਰਧਾਨ ਮਨਮਹੇਸ਼ ਸਰਮਾ ਅਤੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਡਾਕਟਰ ਪ੍ਰਿਅੰਕਾ ਠਾਕਰ ਅਤੇ ਵਾਈਸ ਪ੍ਰਧਾਨ ਦੀਪਕ ਸਿੰਘ ਠਾਕਰ ਅਤੇ ਪ੍ਰੈਸ ਸਕੱਤਰ ਮਨਵੀਰ ਸਿੰਘ ਜੀ ਨੁੰ ਵਿਸਵਾਸ ਦਿਵਾਇਆ ਕਿ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਜਿਲਾ ਪਠਾਨਕੋਟ ਨੇ ਇਹਨਾਂ ਜਥੇਬੰਦੀਆਂ ਦੇ ਸੰਘਰਸ਼ ਵਿਚ ਤਨ ਮਨ ਅਤੇ ਧੰਨ ਨਾਲ ਸਾਥ ਦੇਣ ਦਾ ਵਿਸਵਾਸ ਦਿਵਾਇਆ ਰੋਡ ਸੋਅ ਅਤੇ ਗੇਟ ਵਿਚ ਸ੍ਰੀਮਤੀ ਮੋਨਿਕਾ,ਸ੍ਰੀਮਤੀ ਵੀਨਾ ਰਾਣੀ ਸਿਧਾਰਥ ਸ਼ਰਮਾ ਸ੍ਰੀਮਤੀ ਸੁਖਵਿੰਦਰ ਕੌਰ ਕਮਲਜੀਤ ਕੋਰ ਸਤੀਸ਼ ਕੁਮਾਰ ਕਰਮ ਚੰਦ ਰਾਜ ਕੁਮਾਰ ਦੀਪਕ ਸਰਮਾ ਬੋਧ ਰਾਜ ਸੁਭਨੀਤ ਸਿੰਘ ਸ੍ਰੀ ਪਵਿੰਦਰ ਸਿੰਘ ਆਦਿ ਸਾਥੀ ਮੌਜੂਦ ਸੰਨ