Punjab
ਪੰਜਾਬ ਦੇ ਸਾਬਕਾ ਡੀ ਜੀ ਪੀ ਦਾ ਹਿੰਦੂਆਂ ਨੂੰ ਲੈ ਕੇ ਵਿਵਾਦਤ ਬਿਆਨ
ਮੁਹੰਮਦ ਮੁਸਤਫ਼ਾ ਨੇ ਹਿੰਦੂਆਂ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ ਜਿਸ ਨਾਲ ਪੰਜਾਬ ਦੀ ਰਾਜਨੀਤੀ ਗਰਮਾ ਗਈ ਹੈ ਭਾਜਪਾ ਨੇ ਇਸ ਦਾ ਸਖਤ ਨੋਟਿਸ ਲਿਆ ਹੈ । ਇੱਕ ਵੀਡੀਓ ਵਾਇਰਲ ਹੋਇਆ ਹੈ, ਵੀਡੀਓ ਦੀ ਪ੍ਰਮਾਣਿਕਤਾ ਦੀ ਜਾਂਚ ਵੀ ਇੱਕ ਵਿਸ਼ਾ ਹੈ। ਵੀਡੀਓ ਚ ਮੁਸਤਫ਼ਾ ਨੇ ਕਿਹਾ ਕਿ ਹਿੰਦੂਆਂ ਨੂੰ ਮੇਰੇ ਬਰਾਬਰ ਜਲਸੇ ਦੀ ਇਜਾਜ਼ਤ ਨਾ ਦਿਓ,ਅਜਿਹੇ ਹਾਲਾਤ ਪੈਦਾ ਕਰਾਂਗਾ, ਸੰਭਾਲਣੇ ਮੁਸ਼ਕਿਲ ਹੋਣਗੇ।
ਭਾਜਪਾ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ। ਭਾਜਪਾ ਬੁਲਾਰੇ ਸੰਬਤ ਪਾਤਰਾ ਨੇ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਹੈ ਕਿ ਕੀ ਉਹ ਮੁਸਤਫ਼ਾ ਨੂੰ ਮੋਹਰਾ ਬਣਾ ਕੇ ਪੰਜਾਬ ਦੇ ਹਲਾਤ ਖ਼ਰਾਬ ਕਰਨਾ ਚਾਹੁੰਦੇ ਹਨ ਦੱਸਣਯੋਗ ਹੈ ਕਿ ਮੁਸਤਫ਼ਾ ਦੀ ਪਤਨੀ ਰਜੀਆ ਸੁਲਤਾਨਾ ਮਾਲੇਰਕੋਟਲਾ ਤੋਂ ਵਿਧਾਨ ਸਭਾ ਚੋਣ ਲੜ ਰਹੀ ਹੈ ਮੁਸਫਤਾ ਨੇ ਆਪ ਨੂੰ ਵੀ ਚਿਤਾਵਨੀ ਦਿੰਦੇ ਹੋਏ ਵੀਡੀਓ ਵਿਚ ਕਿਹਾ ਹੈ ਕਿ ਮੈਂ ਝਾੜੋ ਵਾਲਿਆਂ ਨੂੰ ਘਰ ਘਰ ਜਾ ਕਿ ਕੁਟਾਗਾ