ਸਾਬਕਾ ਮੰਤਰੀ ਮਨਪ੍ਰੀਤ ਬਾਦਲ ਤੇ ਕਾਂਗੜ ਹੋਏ ਬੇਨਕਾਬ, ਜਾਂਦੇ -ਜਾਂਦੇ ਸਰਕਾਰ ਨੂੰ ਹੀ ਲਗਾ ਗਏ ਚੂਨਾ
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਜੋ ਪੰਜਾਬ ਦੇ ਖਜਾਨੇ ਤੇ ਬੋਝ ਘੱਟ ਕਰਨ ਲਈ ਆਪਣੇ ਦਫਤਰ ਵਿਚ ਚਾਹ ਨਾ ਪੀਂਦੇ ਸੀ ਅਤੇ ਨਾ ਹੀ ਕਿਸੇ ਨੂੰ ਪਲਾਉਂਦੇ ਸੀ , ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਸੈਕਟਰ 2 ਚੰਡੀਗੜ੍ਹ ਦੀ ਆਪਣੀ ਕੋਠੀ ਖਾਲੀ ਕਰ ਗਏ ਹਨ ਕੋਠੀ ਖਾਲੀ ਕਰਨ ਦੇ ਨਾਲ ਨਾਲ ਉਹ ਸਰਕਾਰੀ ਸਮਾਨ ਵੀ ਆਪਣੇ ਨਾਲ ਲੈ ਗਏ ਹਨ ਜਿਸ ਦਾ ਖੁਲਾਸ਼ਾ ਲੋਕ ਨਿਰਮਾਣ ਵਿਭਾਗ ਦੇ ਉਪ ਮੰਡਲ ਇੰਜੀਨਿਅਰ ਨੇ ਆਪਣੇ ਸੀਨੀਅਰ ਅਧਿਕਾਰੀ ਕਾਰਜਕਾਰੀ ਇੰਜੀਨੀਅਰ ਨੂੰ ਭੇਜੀ ਰਿਪੋਰਟ ਵਿਚ ਕੀਤਾ ਹੈ ਉਸ ਵਲੋਂ ਕਿਹਾ ਗਿਆ ਹੈ ਕਿ ਮਨਪ੍ਰੀਤ ਬਾਦਲ ਵਲੋਂ ਕੋਠੀ ਖਾਲੀ ਕਰ ਦਿੱਤਾ ਹੈ ਪਰ ਉਸ ਵਿੱਚੋ ਡਾਈਨਿੰਗ ਟੇਬਲ , 10 ਡਾਈਨਿੰਗ ਕੁਰਸੀਆਂ , ਸਰਵਿਸ ਟਰਾਲੀ ਅਤੇ ਰੈਕਲੀਨਰ ਸੋਫਾ ਘੱਟ ਪਏ ਗਏ ਹਨ
ਇਸ ਤਰ੍ਹਾਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਕੋਠੀ ਖਾਲੀ ਕਰ ਦਿੱਤੀ ਹੈ ਉਸ ਦੀ ਕੋਠੀ ਵਿਚ ਵੀ ਘੱਟ ਸਮਾਨ ਪਾਇਆ ਗਿਆ ਹੈ ਜਿਸ ਵਿਚ 2 ਫਰਿਜ , 5 ਐਲ ਈ ਡੀ ਸਮੇਤ 5 ਆਈਟਮ ਘੱਟ ਪਾਈਆਂ ਗਈਆਂ ਹਨ ਜਿਸ ਨੂੰ ਲੈ ਕੇ ਵਿਧਾਨ ਸਭਾ ਨੂੰ ਲਿਖਿਆ ਗਿਆ ਹੈ ਕਾਂਗੜ ਨੂੰ ਨੋ ਡੀਉ ਸਰਟੀਫਿਕੇਟ ਜਾਰੀ ਨਾ ਕੀਤਾ ਜਾਵੇ