ਪੰਜਾਬੀ ਯੂਨੀਵਰਸਿਟੀ ਵਿਚ ਸੀ. ਪੀ. ਐਫ. ਕਰਮਚਾਰੀ ਯੂਨੀਅਨ ਦੀ ਇਕਾਈ ਦਾ ਗਠਨ
– ਪੁਸ਼ਪਿੰਦਰ ਬਰਾੜ ਸਰਪਰਸਤ ਤੇ ਰਕੇਸ਼ ਕੁਮਾਰ ਪ੍ਰਧਾਨ ਨਿਯੁਕਤ
– 24 ਦੀ ਰੈਲੀ ’ਚ ਸੈਂਕੜੇ ਮੁਲਾਜ਼ਮ ਕਰਨਗੇ ਸ਼ਿਰਕਤ
ਪਟਿਆਲਾ, 10 ਅਗਸਤ ()-ਪੁਰਾਣੀ ਪੈਨਸ਼ਨ ਬਹਾਲੀ ਲਈ ਸੰਘਰਸ਼ ਕਰ ਰਹੀ ਜਥੇਬੰਦੀ ਸੀ ਪੀ ਐਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਵਿਖੇ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਐਨ ਪੀ ਐਸ ਮੁਲਾਜ਼ਮਾਂ ਤੇ ਹੋਰ ਮੋਹਤਵਰ ਆਗੂਆਂ ਨੇ ਹਿੱਸਾ ਲਿਆ। ਇਸ ਦੌਰਾਨ ’ਵਰਸਿਟੀ ਦੇ ਕਰਮਚਾਰੀਆਂ ਨੂੰ ਐਨ ਪੀ ਐਸ ਦੀਆਂ ਖਾਮੀਆਂ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰਾਉਣ ਲਈ ਵਿੱਢੇ ਗਏ ਸੰਘਰਸ਼ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬੀ ਯੂਨੀਵਰਸਿਟੀ ਵਿਚ ਸੀ ਪੀ ਐਫ ਕਰਮਚਾਰੀ ਯੂਨੀਅਨ ਦੀ ਇਕਾਈ ਦਾ ਗਠਨ ਕੀਤਾ ਗਿਆ। ਪੁਸ਼ਪਿੰਦਰ ਸਿੰਘ ਬਰਾੜ ਨੂੰ ਯੂਨੀਵਰਸਿਟੀ ਇਕਾਈ ਦਾ ਸਰਪਰਸਤ, ਰਕੇਸ਼ ਕੁਮਾਰ ਨੂੰ ਪ੍ਰਧਾਨ ਸੀ ਪੀ ਐਫ ਯੂਨੀਅਨ ਪੰਜਾਬੀ ਯੂਨੀਵਰਸਿਟੀ ਪਟਿਆਲਾ, ਅਮਦੀਪ ਸਿੰਘ ਜਰਨਲ ਸਕੱਤਰ, ਚੰਦਨ ਡ੍ਰਵਿਡ ਵਿੱਤ ਸਕੱਤਰ, ਗਗਨਦੀਪ ਸ਼ਰਮਾ ਪ੍ਰੈਸ ਸਕੱਤਰ, ਨਵਦੀਪ ਸਿੰਘ ਚਾਨੀ ਆਈ ਟੀ ਸੈਲ ਇੰਚਾਰਜ ਨਿਯੁਕਤ ਕੀਤੇ ਗਏ।
ਨਵੇਂ ਚੁਣੇ ਗਏ ਸਾਰੇ ਹੀ ਅਹੁਦੇਦਾਰਾਂ ਤੇ ਪੰਜਾਬੀ ਯੂਨੀਵਰਸਿਟੀ ਦੇ ਸਮੁੱਚੇ ਸਟਾਫ ਨੇ ਇਹ ਵਿਸ਼ਵਾਸ ਦਿਵਾਇਆ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਚੱਲ ਰਹੇ ਸੰਘਰਸ਼ ਵਿਚ ਉਹ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨਗੇ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 24 ਅਗਸਤ ਨੂੰ ਪੁੱਡਾ ਗਰਾਉਂਡ ਪਟਿਆਲਾ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ ਵਿਚ ਪੰਜਾਬੀ ਯੂਨੀਵਰਸਿਟੀ ਦੇ ਐਨ ਪੀ ਐਸ ਤੋਂ ਪੀੜਤ ਸੈਂਕੜੇ ਮੁਲਾਜ਼ਮ ਸਾਥੀ ਹਿੱਸਾ ਲੈਣਗੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਵਿਰਕ, ਅਨੂਪ ਸ਼ਰਮਾ, ਰਵਿੰਦਰ ਸ਼ਰਮਾ ਜ਼ਿਲ੍ਹਾ ਚੇਅਰਮੈਨ, ਜਤਿੰਦਰ ਕੰਬੋਜ ਪ੍ਰੈਸ ਸੈਕਟਰੀ, ਸਤਿੰਦਰ ਸਿੰਘ, ਜਸਵਿੰਦਰ ਸਿੰਘ, ਪਰਮਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।