ਵਿੱਤ ਮੰਤਰੀ ਵੱਲੋਂ ਆਪ ਦੇ ਮੁਲਾਜ਼ਮ ਵਿੰਗ ਨੂੰ ,ਪੈਨਸ਼ਨਰਾਂ ਤੇ ਮੁਲਾਜ਼ਮ ,ਮੰਗਾਂ ਤੇ ਚਰਚਾ ਕਰਨ ਲਈ ਗੱਲਬਾਤ ਦਾ ਸੱਦਾ.. ਗੁਰਮੇਲ ਸਿੱਧੂ
ਚੰਡੀਗੜ੍ਹ..7 ਜੂਨ—ਵਿੱਤ ਅਤੇ ਯੋਜਨਾ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾਂ ਨੇ ,ਆਮ ਆਦਮੀ ਪਾਰਟੀ ਨੇ ਮੁਲਾਜ਼ਮ ਵਿੰਗ ਨੂੰ ਪੈਨਸ਼ਨਰਾਂ ਅਤੇ ਮੁਲਾਜਮ ਮੰਗਾਂ ਉੱਪਰ ਵਿਚਾਰ ਚਰਚਾ ਕਰਨ ਵਾਸਤੇ 7 ਜੂਨ ਨੂੰ ਆਪਣੇ ਦਫਤਰ ਗੱਲਬਾਤ ਦਾ ਸੱਦਾ ਦਿੱਤਾ ਹੈ। ਸ੍ਰੀ ਚੀਮਾ ਨੇ ਕਿਹਾ ਹੋਰਨਾਂ ਵਰਗਾਂ ਵਾਂਗ ਆਮ ਆਦਮੀ ਪਾਰਟੀ ਨੂੰ ਐਨੀ ਵੱਡੀ ਇਤਿਹਾਸਕ ਜਿੱਤ ਦਵਾਉਣ ਵਿਚ ਪੈਨਸ਼ਨਰਾਂ ਤੇ ਕਰਮਚਾਰੀ ਵਰਗ ਦਾ ਅਹਿਮ ਰੋਲ ਰਿਹਾ ਹੈ।ਭਗਵੰਤ ਮਾਨ ਦੀ ਸਰਕਾਰ ਇਸ ਵਰਗ ਦੀਆਂ ਮੰਗਾਂ ਪ੍ਰਤੀ ਕੀਤੇ ਵਾਅਦਿਆਂ ਅਨੁਸਾਰ ਵਚਨਬੱਧ ਹੈ।ਇਸ ਦੀ ਜਾਣਕਾਰੀ ਇੱਕ ਪ੍ਰੈਸ ਬਿਆਨ ਰਾਹੀਂ ਆਪ ਦੇ ਮੁਲਾਜ਼ਮ ਵਿੰਗ ਦੇ ਆਗੂਆਂ ਗੁਰਮੇਲ ਸਿੰਘ ਸਿੱਧੂ, ਬਚਿੱਤਰ ਸਿੰਘ, ਖੁਸ਼ਵਿੰਦਰ ਕਪਿਲਾ ਤੇ ਸੀਨੀਅਰ ਮੁਲਾਜ਼ਮ ਆਗੂ ਦਰਸ਼ਨ ਸਿੰਘ ਪੱਤਲੀ ਨੇ ਸ੍ਰੀ ਚੀਮਾ ਨਾਲ ਇੱਕ ਗੈਰ ਰਸਮੀ ਮੀਟਿੰਗ ਉਪਰੰਤ ਦਿੱਤੀ। ਆਗੂਆਂ ਨੇ ਦੱਸਿਆ ਕਿ ਮੁਲਾਜ਼ਮ ਵਰਗ ਦੇ ਉਲਝੇ ਮੱਸਲੇ ਸੁਲਝਾਉਣ ਲਈ ਮਾਨ ਸਰਕਾਰ ਪੂਰੀ ਸ਼ੁਹਿਰਦਤਾ ਨਾਲ ਕੰਮ ਕਰ ਰਹੀ ਹੈ। ਸ੍ਰ. ਚੀਮਾ ਨੇ ਆਗੂਆਂ ਰਾਹੀਂ ਪੈਨਸ਼ਨਰਜ ਤੇ ਮੁਲਾਜ਼ਮ ਵਰਗ ਨੂੰ ਭਾਵੁਕ ਅਪੀਲ ਵੀ ਕੀਤੀ ਕਿ ਸੂਬੇ ਦੀ ਨਵੀਂ ਸਰਕਾਰ ਨੂੰ ਅਜੇ ਹੋਰ ਸਮਾਂ ਚਾਹੀਦਾ ਹੈ ਤਾਂ ਜੋ ਲੰਮੇ ਸਮੇਂ ਦੇ ਬਿਗੜੇ ,ਅੱਧ ਅਧੂਰੇ ਕੰਮ ਪੱਕੇ ਪੈਰੀਂ ਹੱਲ ਕਰਨ ਦਾ ਲੋੜੀਂਦਾ ਸਮਾਂ ਮਿਲ ਸਕੇ।ਸ੍ਰੀ ਸਿੱਧੂ ਨੇ ਦੱਸਿਆ ਕਿ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਇਨ ਬਿੰਨ ਲਾਗੂ ਕਰਨੀਆਂ, ਸੋਧੀ ਲੀਵ ਇਨ ਕੈਸ਼ਮੈਂਟ ਅਦਾ਼ ਕਰਨਾ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਸਕੇਲਾਂ ਤੇ ਤਨਖਾਹ ਫਿਕਸ਼ੇਸ਼ਨ ਦੀਆਂ ਤਰੁੱਟੀਆਂ ਦੂਰ ਕਰਨਾ, ਬਕਾਏ ,ਪੁਰਾਣੀ ਪੈਨਸ਼ਨ ਬਹਾਲੀ ,ਕੱਚੇ ਕਰਮਚਾਰੀ ਪੱਕੇ ਕਰਨਾ, ਪਰਖ ਕਾਲ ਸਮਾਂ ਖਤਮ ਕਰਨਾ ਆਦਿ ਮੱਸਲੇ ਵਿਚਾਰਨ ਤੇ ਜੋਰ ਦਿੱਤਾ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ,ਵਿੱਤ ਮੰਤਰੀ ਨੇ9 ਜੂਨ ਨੂੰ ਮੀਟਿੰਗ ਦਾ ਸੱਦਾ ਦਿੱਤਾ ਹੈ। ਵਰਨਣਯੋਗ ਹੈ ਕਿ ਅੱਜ ਪੁੱਡਾ ਕਰਮਚਾਰੀਆਂ ਦਾ ਵਫਦ ਪ੍ਰਧਾਨ ਚਰਨਜੀਤ ਕੌਰ ਦੀ ਅਗਵਾਈ ਵਿਚ ਪੁੱਡਾ ਦੇ ਕਰਮਚਾਰੀਆਂ ਅਧਿਕਾਰੀਆਂ ਵਾਸਤੇ ਪੈਨਸ਼ਨ ਲਗਾਉਣੀ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਫਦ ਨੇ ਸੁਖਚੈਨ ਸਿੰਘ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤੇ । ਇਸੇ ਤਰ੍ਹਾਂ ਐਨ ਪੀ ਐਸ ਦੇ ਆਗੂਆਂ ਨੇ ਵੀ ਭੇਂਟ ਕੀਤੀ ,ਜਿਸ ਵਿਚ ਅਮਿਤ ਕਟੋਚ ਤੇ ਤਜਿੰਦਰ ਸਿੰਘ ਤੋਕੀ ਵੀ ਮੌਜੂਦ ਸਨ।