September 20, 2021

ਕਿਸਾਨਾਂ ਤੇ ਠੇਕਾ ਮੁਲਜਮਾਂ ਵਲੋਂ ਨਵਜੋਤ ਸਿੱਧੂ ਦਾ ਮੋਗਾ ਵਿਚ ਭਾਰੀ ਵਿਰੋਧ, ਪ੍ਰਦਰਸ਼ਨਕਾਰੀ ਤੇ ਪੁਲਿਸ ਵਿਚ ਧੱਕਾ ਮੁੱਕੀ

ਕਿਸਾਨਾਂ ਤੇ ਠੇਕਾ ਮੁਲਜਮਾਂ ਵਲੋਂ ਨਵਜੋਤ ਸਿੱਧੂ ਦਾ ਮੋਗਾ ਵਿਚ ਭਾਰੀ ਵਿਰੋਧ,  ਪ੍ਰਦਰਸ਼ਨਕਾਰੀ ਤੇ ਪੁਲਿਸ ਵਿਚ ਧੱਕਾ ਮੁੱਕੀ

ਮੋਗਾ ‘ਚ ਕਿਸਾਨਾਂ ਤੇ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਜ਼ਬਰਦਸਤ ਵਿਰੋਧ ਹੋਇਆ ਹੈ ।  ਇਸ ਦੌਰਾਨ ਪੁਲਿਸ ਤੇ ਕਿਸਾਨਾਂ ਤੇ ਮੁਲਾਜਮਾਂ ਵਿਚ ਝੜਪ ਵੀ ਹੋਈ ਹੈ । ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਧੱਕਾ ਮੁੱਕੀ ਵੀ ਹੋਈ ਹੈ  ।  ਸਿੱਧੂ ਅੱਜ ਮੋਗਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਲਈ ਗਏ ਹੋਏ ਸੀ ।  ਇਸ ਦੌਰਾਨ ਕਿਸਾਨ ਤੇ ਮੁਲਾਜਮ ਸਿੱਧੂ ਨੂੰ ਕਾਲੀਆ ਝੰਡੀਆਂ ਦਿਖਾਉਣਾ ਚਾਹੁੰਦੇ ਸੀ । ਸਿੱਧੂ ਵਲੋਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ ।  ਕਰਮਚਾਰੀ ਕਾਫੀ ਸਮੇ ਤੋਂ ਪੱਕੇ ਕਰਨ ਦੀ ਮੰਗ ਕਰ ਰਹੇ ਹਨ ।  ਕਿਸਾਨਾਂ ਵਲੋਂ ਪਹਿਲਾ ਹੀ ਕਿਹਾ ਗਿਆ ਸੀ ਕਿ ਉਹ ਸਿੱਧੂ ਦਾ ਵਿਰੋਧ ਕਰਨਗੇ ।