ਮੁੱਖ ਮੰਤਰੀ ਪੰਜਾਬ ਨੂੰ ਮਿਲਣ ਉਪਰੰਤ ਸਿੱਖਿਆ ਅਧਿਕਾਰੀਆਂ,ਪ੍ਰਿੰਸੀਪਲਾਂ,ਹੈੱਡ ਮਾਸਟਰਾਂ ਅਤੇ ਬਪੀਈਓਜ਼ ਵਿੱਚ ਭਾਰੀ ਉਤਸ਼ਾਹ
ਮੁੱਖ ਮੰਤਰੀ ਪੰਜਾਬ ਨੂੰ ਮਿਲਣ ਉਪਰੰਤ ਸਿੱਖਿਆ ਅਧਿਕਾਰੀਆਂ,ਪ੍ਰਿੰਸੀਪਲਾਂ,ਹੈੱਡ ਮਾਸਟਰਾਂ ਅਤੇ ਬਪੀਈਓਜ਼ ਵਿੱਚ ਭਾਰੀ ਉਤਸ਼ਾਹ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 11 ਮਈ ()- ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਸਿੰਘ ਦੇ ਸੱਦੇ ਤੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ , ਉਪ ਜ਼ਿਲ੍ਹਾ ਸਿੱਖਿਆ ਅਫ਼ਸਰ , ਐਲੀਮੈਂਟਰੀ ਅਤੇ ਸੈਕੰਡਰੀ ,ਸਮੂਹ ਸਕੂਲ ਪ੍ਰਿੰਸੀਪਲਸ ,ਪ੍ਰਿੰਸੀਪਲ ਡਾਈਟ, ਮੁੱਖ ਅਧਿਆਪਕ ,ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕੱਲ੍ਹ ਹੋਈ ਪਲੇਠੀ ਮੀਟਿੰਗ ਵਿੱਚ ਭਾਗ ਲੈਣ ਲਈ ਕਿੰਗਜ਼ਵਿਲੇ ਰੀਜ਼ੋਰਟ ਲੁਧਿਆਣਾ ਗਏ। ਇਸ ਮੌਕੇ ਗੱਲਬਾਤ ਕਰਦਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ/ਸੈਸਿ ਸੁਸ਼ੀਲ ਨਾਥ ਨੇ ਦੱਸਿਆ ਕਿ ਸਮੂਹ ਪ੍ਰਿੰਸੀਪਲ ਅਤੇ ਮੁੱਖ ਅਧਿਆਪਕ ਇਸ ਮਿਲਣੀ ਉਪਰੰਤ ਬਹੁਤ ਉਤਸ਼ਾਹਿਤ ਹਨ ਅਤੇ ਇਸ ਨੂੰ ਭਵਿੱਖ ਵਿਚ ਸਿੱਖਿਆ ਸੁਧਾਰਾਂ ਦੇ ਬਿਹਤਰੀਨ ਨਜ਼ਰੀਏ ਨਾਲ ਦੇਖ ਰਹੇ ਹਨ । ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਅਧਿਆਪਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਜਾਨਣ ਲਈ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ । ਉਹਨਾਂ ਨੇ ਕਿਹਾ ਕਿ ਇਸ ਮਿਲਣੀ ਨਾਲ ਜਿੱਥੇ ਸਮੂਹ ਬੀਪੀਈਓਜ਼ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ, ਉੱਥੇ ਇਸ ਨਾਲ ਸਿੱਖਿਆ ਦੇ ਖ਼ੇਤਰ ਵਿਚ ਨਵੇਂ ਸੁਧਾਰਾਂ ਦੀ ਆਸ ਵੀ ਜਾਗੀ ਹੈ । ਪ੍ਰਿੰਸੀਪਲ ਡਾਈਟ ਅਤੇ ਜ਼ਿਲ੍ਹਾ ਸਮਾਰਟ ਸਕੂਲ ਮੇਂਟਰ ਕੁਲਦੀਪ ਸਿੰਘ ਨੇ ਕਿਹਾ ਕਿ ਇਸ ਮਿਲਣੀ ਨਾਲ ਜਿੱਥੇ ਸਕੂਲ ਮੁਖੀ ਸਰਕਾਰ ਵੱਲੋਂ ਕੀਤੇ ਜਾ ਰਹੇ ਸੁਧਾਰਾਂ ਤੋਂ ਜਾਣੂ ਹੋਣਗੇ, ਉਥੇ ਪੰਜਾਬ ਸਰਕਾਰ ਨੂੰ ਸਕੂਲਾਂ ਵਿਚ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਪਤਾ ਚੱਲੇਗਾ ਅਤੇ ਇਹਨਾਂ ਮੁਸ਼ਕਿਲਾਂ ਦੇ ਠੋਸ ਹੱਲ ਲੱਭੇ ਜਾਣਗੇ । ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਡਾ.ਕੰਚਨ ਸ਼ਰਮਾਂ , ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਸੁਰਜੀਤ ਕੌਰ, ਸੁਹਿੰਦਰ ਕੌਰ, ਹਰਿੰਦਰ ਕੌਰ, ਮੁਹੰਮਦ ਸ਼ਰੀਫ਼, ਬਲਵਿੰਦਰ ਸਿੰਘ, ਅਰਾਧਨਾ, ਬੰਦਨਾ ਪੁਰੀ, ਨਵਜੋਤ ਕੌਰ (ਸਾਰੇ ਬੀਐੱਨਓ) ਅਤੇ ਕਸ਼ਮੀਰ ਕੌਰ, ਡੇਜ਼ੀ, ਪੁਸ਼ਪਿੰਦਰ ਕੌਰ,ਸਾਂਧੀਆ ਸ਼ਰਮਾਂ, ਅਮਰਵੀਰ ਸਿੰਘ,ਰਾਜਵੰਤ ਸਿੰਘ (ਸਾਰੇ ਪ੍ਰਿੰਸੀਪਲ), ਪ੍ਰੇਰਨਾ ਛਾਬੜਾ, ਅਦਿੱਤੀ ਗੋਇਲ,ਸੁਮਿਤ ਬੰਸਲ (ਸਾਰੇ ਮੁੱਖ ਅਧਿਆਪਕ) ਨੇ ਗੱਲਬਾਤ ਦੌਰਾਨ ਇਸ ਮਿਲਣੀ ਲਈ ਆਪਣੀ ਖ਼ੁਸ਼ੀ ਜਾਹਰ ਕੀਤੀ ਅਤੇ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਇਹ ਪੰਜਾਬ ਸਰਕਾਰ ਦੀ ਇੱਕ ਵਧੀਆ ਪਹਿਲਕਦਮੀ ਹੈ । ਇਸ ਨਾਲ ਜ਼ਰੂਰ ਹੀ ਅਧਿਆਪਕ ਸਹਿਬਾਨ ਸਕੂਲਾਂ ਵਿਚ ਬਿਹਤਰ ਸੁਧਾਰ ਕਰ ਸਕਣਗੇ । ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੀਨਾ ਰਾਣੀ, ਕਮਲਜੀਤ ਸਿੰਘ, ਗੁਰਮੀਤ ਕੌਰ ਅਤੇ ਸਤਿੰਦਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਜੇਕਰ ਅਧਿਆਪਕਾਂ ਨਾਲ ਮੋਢੇ ਨਾਲ਼ ਮੋਢਾ ਜੋੜ ਕੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜੋ ਯਤਨ ਕਰ ਰਹੀ ਹੈ, ਇਹਨਾਂ ਯਤਨਾਂ ਨਾਲ ਸੱਚਮੁੱਚ ਹੀ ਪੰਜਾਬ ਦੀ ਸਿੱਖਿਆ ਦਾ ਭਵਿੱਖ ਸੁਨਿਹਰੀ ਹੋਵੇਗਾ । ਅਜਿਹੇ ਸੁਹਿਰਦ ਯਤਨ ਪੰਜਾਬ ਦੀ ਸਿੱਖਿਆ ਨੂੰ ਭਵਿੱਖ ਵਿਚ ਨਵਿਆਂ ਉਚਾਈਆਂ ਤੇ ਲੈ ਜਾਣਗੇ । ਵੱਖ ਵੱਖ ਪ੍ਰਿੰਸੀਪਲ ਸਹਿਬਾਨ ਨੇ ਦੱਸਿਆ ਕਿ ਸਾਡੇ ਲਈ ਇਹ ਇੱਕ ਨਵਾਂ ਤਜ਼ਰਬਾ ਹੈ । ਜਿੱਥੇ ਅਸੀਂ ਵੱਖ ਵੱਖ ਸਕੂਲ ਮੁਖੀਆਂ ਨਾਲ ਗੱਲਬਾਤ ਕਰਕੇ ਬਹੁਤ ਕੁਝ ਨਵਾਂ ਸਿੱਖ ਰਹੇ ਹਾਂ,ਉੱਥੇ ਪੰਜਾਬ ਸਰਕਾਰ ਵੱਲੋਂ ਜੋ ਅੱਜ ਦੀ ਮੀਟਿੰਗ ਲਈ ਏਅਰ ਕੱਡੀਸ਼ਨਡ ਬੱਸਾਂ ਸਮੇਤ ਹਰ ਪੱਖੋਂ ਬਿਹਤਰੀਨ ਵਿਵਸਥਾ ਕੀਤੀ ਗਈ ਸੀ ਉਹ ਵੀ ਇੱਕ ਬਿਹਤਰੀਨ ਉਪਰਾਲਾ ਹੈ । ਇਸ ਨਾਲ ਜਿੱਥੇ ਸਮੂਹ ਅਧਿਕਾਰੀਆਂ ਨੇ ਇਕੱਠੇ ਸਫ਼ਰ ਕਰਦਿਆਂ ਇੱਕ ਦੂਸਰੇ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ ਉੱਥੇ ਇਸ ਨਾਲ਼ ਵੱਡੀ ਮਾਤਰਾ ਵਿੱਚ ਪੈਟਰੋਲ, ਡੀਜ਼ਲ ਦੀ ਖ਼ਪਤ ਦੀ ਵੀ ਬੱਚਤ ਹੋਈ ਹੈ। ਸਵੇਰੇ ਪਹੁੰਚਦਿਆਂ ਹੀ ਸਾਰਿਆਂ ਲਈ ਨਾਸ਼ਤੇ ਦਾ ਪ੍ਰੋਗਰਾਮ ਅਤੇ ਲੰਚ ਦੇ ਲੱਗੇ ਵੱਖ ਵੱਖ ਜ਼ਿਲ੍ਹਿਆਂ ਦੇ 10 ਤੋਂ ਵੱਧ ਕਾਊਂਟਰਾਂ ਨਾਲ ਖਾਣਾ ਖਾਣ ਦੀ ਕੋਈ ਵੀ ਸਮੱਸਿਆ ਨਹੀਂ ਆਈ,ਇਸ ਆਯੋਜਨ ਦੀ ਸਮੁੱਚੀ ਮੀਟਿੰਗ ਦੇ ਵਿੱਚ ਨਿਵੇਕਲੀ ਗੱਲ ਦੇਖਣ ਨੂੰ ਮਿਲੀ ਜਦੋਂ ਸਿੱਖਿਆ ਅਧਿਕਾਰੀ ਆਪਣੇ ਵਿਭਾਗ ਵੱਲੋਂ ਵਿਸ਼ੇਸ਼ ਰੂਪ ਵਿੱਚ ਤਿਆਰ ਕੀਤੇ ਸੈਲਫੀ ਪੁਆਇੰਟਾਂ ਤੇ ਸੈਲਫੀਆਂ ਲੈਂਦੇ ਦੇਖੇ ਗਏ ਜਿਸ ਨੂੰ ਉਨ੍ਹਾਂ ਵੱਲੋਂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੀ ਅਗਵਾਈ ਵਿੱਚ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝਾ ਵੀ ਕੀਤਾ ਜਾਂਦਾ ਰਿਹਾ,ਇਸ ਤੋਂ ਇਲਾਵਾ ਗੂਗਲ ਮੈਪ ਦੇ ਅਨੁਸਾਰ ਬਣਾਏ ਫਲੈਕਸ ਤੇ ਆਪੋ ਆਪਣੇ ਸਕੂਲ ਨੂੰ ਲੱਭਦਿਆਂ ਸਭਨਾਂ ਸਿੱਖਿਆ ਅਧਿਕਾਰੀਆਂ ਦੇ ਚਿਹਰੇ ਦੀ ਖ਼ੁਸ਼ੀ ਬਹੁਤ ਕੁੱਝ ਬਿਆਨ ਕਰ ਰਹੀ ਸੀ ਸੱਚਮੁੱਚ ਹੀ ਇਹ ਪੰਜਾਬ ਸਰਕਾਰ ਦੀ ਵਧੀਆ ਸੋਚ ਅਤੇ ਸਿੱਖਿਆ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ, ਸਾਰੇ ਹੀ ਅਧਿਕਾਰੀ ਵਧੀਆ ਪ੍ਰਬੰਧ ਹੋਣ ਦੀਆਂ ਦੁਆਵਾਂ ਦਿੰਦੇ ਬਿਲਕੁਲ ਹੀ ਸਹੀ ਸਮੇਂ ਤੇ ਆਪੋ ਆਪਣੇ ਘਰਾਂ ਵਿੱਚ ਪਹੁੰਚ ਗਏ। ਇਸ ਮੌਕੇ ਸਮੇਤ ਜ਼ਿਲ੍ਹੇ ਦੇ ਸਮੂਹ ਪ੍ਰਿੰਸੀਪਲ ਹੈੱਡਮਾਸਟਰ ਅਤੇ ਸਿੱਖਿਆ ਅਧਿਕਾਰੀ ਵੀ ਸ਼ਾਮਿਲ ਸਨ।