Punjab
ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ,ਪਹਿਰ ਖੁਰਦ, ਬਲਾਕ ਰਾਜਪੁਰਾ-2 ਵਿਖੇ ਦਾਖ਼ਲਾ ਮੁਹਿੰਮ ਅਤੇ ਸਕੂਲ ਨੂੰ ਬੇਹਤਰੀਨ ਸਮਾਰਟ ਬਣਾਉਣ ਤਹਿਤ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ
ਰਾਜਪੁਰਾ 28 ਅਪ੍ਰੈਲ ( ) ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪਹਿਰ ਖੁਰਦ ਬਲਾਕ ਰਾਜਪੁਰਾ-2 ਜ਼ਿਲ੍ਹਾ ਪਟਿਆਲਾ ਵਿਖੇ ਦਾਖਲਾ ਮੁਹਿੰਮ ਅਤੇ ਸਮਾਰਟ ਸਕੂਲ ਮੁਹਿੰਮ ਨੂੰ ਸਮਰਪਿਤ ਦਾਖ਼ਲਾ ਵਧਾਉਣ ਲਈ ਸਾਰੇ ਪਿੰਡ ਦੀ ਪੰਚਾਇਤ ਅਤੇ ਮਾਪਿਆਂ ਦੇ ਸਾਥ ਨਾਲ਼ ਸਕੂਲ ਵਿਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਜਿਸ ਵਿੱਚ ਮੌਕੇ ‘ਤੇ ਪਹੁੰਚ ਕੇ ਇੰਜੀ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪਟਿਆਲਾ ਵੱਲੋਂ ਸਮੂਹ ਸਕੂਲ ਸਟਾਫ਼, ਪੂਰੇ ਪਿੰਡ ਦੀ ਪੰਚਾਇਤ ਅਤੇ ਮਾਪਿਆਂ ਨੂੰ ਓਹਨਾਂ ਦੁਆਰਾ ਸਕੂਲ ਬੇਹਤਰੀਨ ਬਨਾਉਣ ਲਈ ਮੁਬਾਰਕਾਂ ਵੀ ਦਿੱਤੀਆਂ ਅਤੇ ਧੰਨਵਾਦ ਵੀ ਕੀਤਾ। ਜ਼ਿਲ੍ਹਾ। ਸਿੱਖਿਆ ਅਫ਼ਸਰ ਨੇ ਬੜੇ ਹੀ ਮਾਣ ਨਾਲ਼ ਕਿਹਾ ਕਿ ਜਿਸ ਤਰ੍ਹਾਂ ਹੈੱਡ ਟੀਚਰ ਰਿੰਕੂ, ਹਰਪ੍ਰੀਤ ਕੌਰ, ਅਨੂਲਾ ਕੌਸ਼ਲ, ਲਖਬੀਰ ਕੌਰ,ਰਾਜਵਿੰਦਰ ਕੌਰ, ਪ੍ਰਿਯੰਕਾ ਰਾਣੀ ਆਦਿ ਪੂਰੇ ਸਟਾਫ਼ ਨੇ ਅਤੇ ਪੰਚਾਇਤ ਦੇ ਸਹਿਯੋਗ ਨਾਲ਼ ਸਕੂਲ ਨੂੰ ਆਮ ਸਕੂਲ ਤੋਂ ਇੱਕ ਸਮਾਰਟ ਸਕੂਲ ਬਣਾ ਦਿੱਤਾ ਹੈ, ਅਸਲ ਵਿੱਚ ਬਹੁਤ ਕਾਬਲ-ਏ-ਤਾਰੀਫ਼ ਹੈ। ਅਸਲ ਵਿੱਚ ਸਕੂਲ ਨੂੰ ਅਧਿਆਪਕ ਆਪਣੇ ਘਰ ਦੀ ਤਰ੍ਹਾਂ ਪਿਆਰ ਕਰਦੇ ਹਨ ਤਾਂ ਸਕੂਲ ਸੰਬੰਧੀ ਮੁਸ਼ਕਲਾਂ ਭਾਵੇਂ ਉਹ ਪ੍ਰਬੰਧ ਸੰਬੰਧੀ ਹੋਣ ਚਾਹੇ ਪੈਸੇ ਸੰਬੰਧੀ ਹੋਣ ਤਾਂ ਇਹਨਾ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਬਲ ਪ੍ਰਮਾਤਮਾ ਆਪਣੇ ਆਪ ਹੀ ਦੇ ਦਿੰਦਾ ਹੈ। ਅਧਿਆਪਕਾਂ ਦੁਆਰਾ ਕੀਤੀ ਮਿਹਨਤ ਸਕੂਲ ਦੇ ਕੀਤੇ ਕੰਮਾਂ ਤੋਂ ਸਾਫ਼ ਦਿੱਖ ਰਹੀ ਹੈ। ਮਨੋਜ ਕੁਮਾਰ ਜੋਇਆ ਬੀ.ਪੀ.ਈ.ਓ ਭੁਨਰਹੇੜ੍ਹੀ-1 ਨੇ ਵੀ ਹਾਜ਼ਰੀ ਲਗਵਾਈ ਅਤੇ ਸਕੂਲ ਸਟਾਫ਼ ਦੁਆਰਾ ਕੀਤੀ ਮਿਹਨਤ ਦੀ ਤਾਰੀਫ਼ ਕੀਤੀ।
ਸ੍ਰੀ ਸੁਖਮਨੀ ਸਾਹਿਬ ਦੇ ਪਾਠ ਵਿੱਚ ਹਾਜ਼ਰੀ ਲਗਾਉਣ ਲਈ ਡਾ. ਨਰਿੰਦਰ ਸਿੰਘ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਸੀ.ਐੱਚ.ਟੀਜ ਸੰਦੀਪ ਕੁਮਾਰ, ਜੋਤੀ ਪੂਰੀ, ਦਲਜੀਤ ਸਿੰਘ, ਸੁਰਿੰਦਰ ਕੌਰ, ਬੀ.ਐਨ.ਓ ਹਰਪ੍ਰੀਤ ਸਿੰਘ ਬੀ.ਐਮ.ਟੀਜ ਅਵਤਾਰ ਸਿੰਘ, ਮਨਪ੍ਰੀਤ ਕੌਰ, ਪਰਵੀਨ ਕੁਮਾਰ, ਪਰਵਿੰਦਰ ਸਿੰਘ ‘ਤੇ ਮੇਜਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਬਲਜਿੰਦਰ ਸਿੰਘ ਬਲਾਕ ਮੀਡੀਆ ਕੋਆਰਡੀਨੇਟਰ, ਅਧਿਆਪਕ ਸੋਨੀਆ, ਰੇਨੂੰ ਰਹੇਜਾ, ਜਤਿੰਦਰ ਸਿੰਘ, ਦੀਪਿੰਦਰ ਸਿੰਘ, ਸੁਖਜਿੰਦਰ ਸਿੰਘ, ਨੀਰਜ ਗੁਪਤਾ, ਹਰਪ੍ਰੀਤ ਸਿੰਘ, ਟੀਨਾ ਮਿੱਤਲ, ਹੇਮੰਤ ਸ਼ਰਮਾਂ, ਕਾਂਤੀ, ਪਰਦੀਪ ਕੌਰ, ਰਜਨੀਸ਼ ਕੌਰ ਮਾਪੇ ਅਤੇ ਐਸ.ਐਮ.ਸੀ ਦੇ ਚੇਅਰਮੈਨ ਚਰਨਜੀਤ ਸਿੰਘ, ਸਰਪੰਚ ਯਾਦਵਿੰਦਰ ਸਿੰਘ ਦਾ ਸਕੂਲ ਪਹੁੰਚਣ ‘ਤੇ ਸਕੂਲ ਸਟਾਫ਼ ਹੈੱਡ ਟੀਚਰ ਰਿੰਕੂ ਕੁਮਾਰ, ਅਨੂਲਾ ਕੌਸ਼ਲ, ਹਰਪ੍ਰੀਤ ਕੌਰ, ਲਖਬੀਰ ਕੌਰ, ਰਾਜਵਿੰਦਰ ਕੌਰ, ਪ੍ਰਿਯੰਕਾ ਰਾਣੀ, ਰੁਪਿੰਦਰ ਕੌਰ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ।