ਪ੍ਰਿੰਸੀਪਲ ਬੁੱਧ ਰਾਮ ਨੂੰ ਵਿਧਾਨ ਸਭਾ ਸਦਨ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਦਾ ਮੁਲਾਜ਼ਮ ਵਿੰਗ ਵੱਲੋਂ ਸਵਾਗਤ
ਪ੍ਰਿੰਸੀਪਲ ਬੁੱਧ ਰਾਮ ਨੂੰ ਵਿਧਾਨ ਸਭਾ ਸਦਨ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਦਾ ਮੁਲਾਜ਼ਮ ਵਿੰਗ ਵੱਲੋਂ ਸਵਾਗਤ
ਚੰਡੀਗਡ਼੍ਹ, 21 ਮਈ
ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਸਦਨ ਦੀਆਂ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ, ਹਲਕਾ ਬੁਢਲਾਡਾ ਦੇ ਦੂਜੀ ਵਾਰ ਚੁਣੇ ਗਏ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੂੰ ‘ਸਰਕਾਰੀ ਕਾਰੋਬਾਰੀ ਕਮੇਟੀ’ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਪ੍ਰਿੰਸੀਪਲ ਬੁੱਧ ਰਾਮ ਦੀ ਨਿਯੁਕਤੀ ਦਾ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਨੇ ਭਰ੍ਹਵਾਂ ਸਵਾਗਤ ਕੀਤਾ ਹੈ। ਪ੍ਰੈੱਸ ਬਿਆਨ ਜਾਰੀ ਕਰਦਿਆਂ ਮੁਲਾਜ਼ਮ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਸੂਬਾ ਮੀਤ ਪ੍ਰਧਾਨ ਬਚਿੱਤਰ ਸਿੰਘ, ਖੁਸ਼ਵਿੰਦਰ ਸਿੰਘ ਕਪਿਲਾ, ਮੋਹਾਲੀ ਜ਼ਿਲ੍ਹੇ ਦੇ ਪ੍ਰਧਾਨ ਗੁਰਿੰਦਰ ਸਿੰਘ ਕੈਰੋਂ, ਹਰਪਾਲ ਸਿੰਘ ਖਾਲਸਾ, ਬਨੂਡ਼ ਦੇ ਬਲਾਕ ਪ੍ਰਧਾਨ ਸਿਕੰਦਰ ਸਿੰਘ ਬਨੂਡ਼ ਅਤੇ ਮੁਲਾਜ਼ਮ ਵਿੰਗ ਦੇ ਮੁੱਖ ਸਲਾਹਕਾਰ ਦਰਸ਼ਨ ਸਿੰਘ ਪੱਤਲੀ, ਯੂਥ ਆਗੂਤਰਨਜੀਤ ਸਿੰਘ ਪੱਪੂ ਨੇ ਕਿਹਾ ਕਿ ਪ੍ਰਿੰਸੀਪਲ ਬੁੱਧ ਰਾਮ ਪਾਰਟੀ ਵਿੱਚ ਸੀਨੀਅਰ ਆਗੂ ਹਨ, ਉਹ ਪਹਿਲਾਂ ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਵਿਰੋਧੀ ਧਿਰ ਵਿੱਚ ਹੁੰਦੇ ਹੋਏ, ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਵੀ ਸਨ ਅਤੇ ਵਿਧਾਨ ਸਭਾ ਵਿੱਚ ਸਭ ਤੋਂ ਵੱਧ ਸੁਆਲ (ਪ੍ਰਸ਼ਨ) ਲਾਉਣ ਵਾਲੇ ਵਿਧਾਇਕ ਹਨ।
ਇੱਥੇ ਦੱਸਣਯੋਗ ਹੈ ਕਿ ਵਿਧਾਨ ਸਭਾ ਵਿੱਚ ਪਹਿਲਾਂ ਵੀ ਅਤੇ ਹੁਣ ਵੀ ਸਭ ਤੋਂ ਵੱਧ ਪਡ਼੍ਹੇ ਲਿਖੇ ਵਿਧਾਇਕ ਹਨ ਅਤੇ ਬੁਢਲਾਡਾ ਹਲਕੇ ਦੇ ਦੂਜੀ ਵਾਰ ਵਿਧਾਇਕ ਬਣ ਕੇ ਵਿਲੱਖਣ ਕੀਰਤੀਮਾਨ ਸਿਰਜੇ ਹਨ ਕਿਉਂਕਿ ਹਲਕਾ ਬੁਢਲਾਡਾ ਵਿੱਚ ਨਾ ਤਾਂ ਕਦੇ ਕੋਈ ਦੁਬਾਰਾ ਜੇਤੂ ਰਿਹਾ ਹੈ ਨਾਂ ਹੀ ਜਿਸ ਪਾਰਟੀ ਦਾ ਵਿਧਾਇਕ ਜਿੱਤੇ ਉਸ ਪਾਰਟੀ ਦੀ ਕਦੇ ਸਰਕਾਰ ਨਹੀਂ ਬਣੀ। ਉਨ੍ਹਾਂ ਬਤੌਰ ਵਿਧਾਇਕ ਜਿੱਥੇ ਪਾਰਟੀ ਵਿੱਚ ਚੰਗੀ ਕਾਰਗੁਜ਼ਾਰੀ ਦਿੱਤੀ ਉਥੇ ਹਲਕੇ ਦੇ ਵੀ ਵਰਨਣਯੋਗ ਕੰਮ ਕੀਤੇ ਹਨ।ਬੱਧ ਰਾਮ ਨਹਾਇਤ ਸ਼ਰੀਫ ਅਤੇ ਇਮਾਨਦਾਰ ਸਖਸ਼ੀਅਤ ਹਨ।ਹਲਕੇ ਦੇ ਲੋਕਾਂ ਨਾਲ ਜਮੀਨੀ ਪੱਧਰ ਤੇ ਜੁੜੇ ਹੋਏ ਆਗੂ ਹਨ। ਪੰਜਾਬੀਆਂ ਨੂੰ, ਹਲਕੇ ਦੇ ਵੋਟਰਾਂ ਅਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਨੂੰ ਬੇਸਬਰੀ ਨਾਲ ਉਡੀਕ ਹੈ ਕਿ ਉਹ ਮੰਤਰੀ ਜ਼ਰੂਰ ਬਣਨਗੇ।