ਮੁਲਾਜ਼ਮਾਂ ਵੱਲੋਂ ਅੱਜ ਦੂਜੇ ਦਿਨ ਵੀ ਪੰਜਾਬ ਸਿਵਲ ਸਕੱਤਰੇਤ ਵਿਖੇ ਕੀਤੀ ਗਈ ਰੈਲੀ
ਮੁਲਾਜ਼ਮਾਂ ਵੱਲੋਂ ਸਰਕਾਰ ਵਿਰੁੱਧ ਵੱਡੇ ਐਕਸ਼ਨਾਂ ਲਈ ਜੰਗੀ ਪੱਧਰ ਤੇ ਸ਼ੁਰੂ ਕੀਤੀ ਗਈ ਲਾਮਬੰਦੀ
ਚੰੜੀਗੜ੍ਹ ( ) 24 ਮਾਰਚ 2021-ਪੰਜਾਬ ਸਿਵਲ ਸਕੱਤਰੇਤ-2 (ਮਿੰਨੀ ਸਕੱਤਰੇਤ) ਦੀ ਇਮਾਰਤ ਵਿਚ ਸਥਿਤ ਦਫ਼ਤਰਾਂ ਦੇ ਮੁਲਾਜਮਾਂ ਨੇ ਅੱਜ ਸਵੇਰੇ ਹੀ ਪੰਜਾਬ ਸਰਕਾਰ ਵਿਰੁੱਧ ਧਰਨਾ ਲਾ ਦਿੱਤਾ । ਇਸ ਧਰਨੇ ਵਿਚ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਰੋਸ ਨਾਲ ਭਰੇ ਮੁਲਾਜ਼ਮਾਂ ਦਾ ਠਾਠਾਂ ਮਾਰਦਾ ਇਕੱਠ ਹੋਇਆ । ਧਰਨੇ ਦੌਰਾਨ ਮੁਲਾਜ਼ਮਾਂ ਵੱਲੋਂ ਲੀਡਰਸ਼ਿਪ ਤੇ ਕਲਮ ਛੋੜ ਹੜਤਾਲ ਕਰਨ ਲਈ ਜੋਰ ਪਾਇਆ ਗਿਆ, ਜਿਸ ਤੇ ਜੁਆਂਇਟ ਐਕਸ਼ਨ ਕਮੇਟੀ ਦੇ ਜਨਰਲ ਸਕੱਤਰ, ਸੁਖਚੈਨ ਸਿੰਘ ਖਹਿਰਾ ਨੇ ਲੋਕ ਰੋਹ ਨੂੰ ਸਾਂਤ ਕਰਦੇ ਹੋਏ ਕਿਹਾ ਕੀ ਜਲਦ ਹੀ ਸਮੂਹ ਪੰਜਾਬ ਦੇ ਮੁਲਾਜ਼ਮ ਸਰਕਾਰ ਵਿਰੁੱਧ ਪਟਿਆਲਾ ਵਿਖੇ ਪੱਕਾ ਮੋਰਚਾ ਲਗਾਉਣਗੇ ਅਤੇ ਪੰਜਾਬ ਸਟੇਟ ਮਨਸਟੀਰੀਅਲ ਸਰਵਿਸ ਯੂਨੀਅਨ ਵੱਲੋਂ ਐਲਾਨੇ ਐਕਸ਼ਨਾ ਨੂੰ ਲਾਗੂ ਕਰਨ ਉਪਰੰਤ ਮੁਲਾਜ਼ਮਾਂ ਦੀਆਂ ਸਾਰੀਆਂ ਧਿਰਾਂ ਨਾਲ ਸਲਾਹ ਮਸ਼ਵਰੇ ਅਨੁਸਾਰ ਅਣਮਿੱਥੇ ਸਮੇਂ ਲਈ ਕਲਮ ਛੋੜੋ/ਟੂਲ ਡਾਊਨ ਹੜਤਾਲ ਕੀਤੀ ਜਾਵੇਗੀ । ਅੱਜ ਦਾ ਇਹ ਧਰਨਾ/ਰੈਲੀ ਵੀ ਪੀ.ਐਸ.ਐਮ.ਐਸ.ਯੂ ਵੱਲੋ ਪੰਜਾਬ ਭਰ ਵਿੱਚ ਦਿਤੇ ਐਕਸ਼ਨਾ ਨੂੰ ਲਾਗੂ ਕਰਨ ਹਿੱਤ ਸਕੱਤਰੇਤ ਵਿਖੇ ਲਗਾਇਆ ਗਿਆ ਸੀ । ਬੁਲਾਰਿਆਂ ਵੱਲੋਂ ਦਸਿਆ ਗਿਆ ਕਿ ਚੰਡੀਗ੍ਹੜ ਵਿਖੇ ਵੱਖ ਵੱਖ ਡਾਇਰੈਕਟੋਰੇਂਟਾ ਵਿਖੇ ਕਾਲੇ ਬਿੱਲੇ ਲਾ ਕੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕੀ ਮੁਲਾਜ਼ਮਾਂ ਨੂੰ ਆਉਣ ਵਾਲੇ ਤਕੜੇ ਸੰਘਰਸ਼ ਲਈ ਲਾਮਬੰਧ ਕੀਤਾ ਜਾ ਸਕੇ । ਧਰਨੇ/ਰੈਲੀ ਵਿਚ ਸ਼ਾਮਿਲ ਮੁਲਾਜ਼ਮਾਂ ਨੇ ਅੱਜ ਤੀਸਰੇ ਦਿਨ ਵੀ ਕਾਲੇ ਸਟੀਕਰ/ਬਿਲੇ ਲਗਾਏ ਹੋਏ ਸਨ, ਜਿਸ ਤੇ ਲਿਖਿਆ ਹੋਇਆ ਸੀ “ ਪੰਜਾਬ ਸਰਕਾਰ ਵਿਰੁੱਧ ਰੋਸ ” । ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਮੰਗ ਕੀਤੀ ਕਿ ਕੈਪਟਨ ਸਰਕਾਰ 6ਵਾਂ ਤਨਖਾਹ ਕਮਿਸ਼ਨ, ਡੀ.ਏ ਦੀਆਂ ਕਿਸ਼ਤਾਂ ਅਤੇ ਏਰੀਅਰ, ਪੁਰਾਣੀ ਪੈਨਸ਼ਨ ਸਕੀਮ, ਐਨ.ਪੀ.ਐਸ ਦੇ ਵਧੇ 4% ਸ਼ੇਅਰ ਦੇ ਹਿੱਸੇ ਨੂੰ ਅਫ਼ਸਰਾਂ ਦੀ ਤਰਜ਼ ਤੇ ਇਨਕਮ ਟੈਕਸ ਤੋਂ ਛੋਟ, ਨਵੇਂ ਮੁਲਾਜਮਾਂ ਨੂੰ ਕੇਂਦਰ ਦੀ ਤਰਜ਼ ਤੇ ਫੈਮਲੀ ਪੈਨਸ਼ਨ, ਪਿਛਲੀਆਂ ਮੀਟਿੰਗ ਵਿੱਚ ਮੰਨੀਆਂ ਮੰਗਾਂ ਜਿਵੇਂ ਕਿ 50 ਸਾਲ ਤੋਂ ਵੱਧ ਉਮਰ ਦੇ ਕਰਮਚਾਰੀਆਂ ਨੂੰ ਟਾਈਪ ਟੈਸਟ ਤੋਂ ਛੋਟ ਅਤੇ ਪ੍ਰੋਬੇਸ਼ਨ ਪੀਰੀਅਡ ਨੂੰ ਏ.ਸੀ.ਪੀ. ਸਕੀਮ ਲਈ ਗਿਣਨ ਲਈ ਖੇਤਰੀ ਦਫ਼ਤਰਾਂ ਨੂੰ ਹਦਾਇਤਾਂ, ਦਰਜ਼ਾ-4 ਕਰਮਚਾਰੀਆਂ ਦੀ ਤੁਰੰਤ ਭਰਤੀ, ਕੱਚੇ ਮੁਲਾਜ਼ਮ ਪੱਕੇ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਤਹਿਤ ਨਵੇਂ ਮੁਲਾਜ਼ਮਾਂ ਨੂੰ ਪੂਰੀ ਤਨਖਾਹ, ਪੰਜਾਬ ਦਾ ਤਨਖਾਹ ਸਕੇਲ ਦੇਣ ਬਾਰੇ ਤੁਰੰਤ ਪੱਤਰ ਜਾਰੀ ਕਰੇ । ਇਸ ਧਰਨੇ/ਰੈਲੀ ਵਿਚ ਪਰਮਦੀਪ ਭਬਾਤ, ਗੁਰਪ੍ਰੀਤ ਸਿੰਘ, ਬਲਰਾਜ ਸਿੰਘ, ਭੁਪਿੰਦਰ ਸਿੰਘ, ਸੁਸ਼ੀਲ ਕੁਮਾਰ, ਮਨਜਿੰਦਰ ਕੌਰ, ਭਗਵੰਤ ਬਦੇਸ਼ਾ, ਮਿਥੁਨ ਚਾਵਲਾ, ਜਸਪ੍ਰੀਤ ਸਿੰਘ ਰੰਧਾਵਾ, ਦਵਿੰਦਰ ਸਿੰਘ ਜੁਗਨੀ, ਸੁਖਜੀਤ ਕੌਰ, ਮਨਦੀਪ ਚੌਧਰੀ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਮਹੇਸ਼ ਕੁਮਾਰ, ਅਮਰਵੀਰ ਗਿੱਲ, ਇੰਦਰਪਾਲ ਭੰਗੂ , ਮਨਜੀਤ ਸਿੰਘ, ਸੰਦੀਪ ਕੁਮਾਰ ਅਤੇ ਸੰਦੀਪ ਕੋਸ਼ਲ, ਨੀਰਜ ਕੁਮਾਰ ਵਿਕਰਮ ਟੰਡਨ, ਗੁਰਸ਼ਰਨ ਸਿੰਘ ਆਦਿ ਨੇ ਹਿੱਸਾ ਲਿਆ।