March 3, 2021

ਭਾਰਤ ਚੋਣ ਕਮਿਸ਼ਨ ਵੱਲੋਂ 25 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ ਇਲੈਕਟਰੋਨਿਕ ਵੋਟਰ ਫ਼ੋਟੋ ਸ਼ਨਾਖਤੀ ਕਾਰਡ ਡਾਊਨਲੋਡ ਕਰਨ ਦੀ ਸਹੂਲਤ- ਆਸ਼ਿਕਾ ਜੈਨ, ਵਧੀਕ ਜ਼ਿਲਾ ਚੋਣ ਅਫ਼ਸਰ

ਭਾਰਤ ਚੋਣ ਕਮਿਸ਼ਨ ਵੱਲੋਂ 25 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ ਇਲੈਕਟਰੋਨਿਕ ਵੋਟਰ ਫ਼ੋਟੋ ਸ਼ਨਾਖਤੀ ਕਾਰਡ ਡਾਊਨਲੋਡ ਕਰਨ ਦੀ ਸਹੂਲਤ- ਆਸ਼ਿਕਾ ਜੈਨ, ਵਧੀਕ ਜ਼ਿਲਾ ਚੋਣ ਅਫ਼ਸਰ

 

 

ਐਸ.ਏ.ਐਸ. ਨਗਰ , 23 ਜਨਵਰੀ:

ਭਾਰਤ ਚੋਣ ਕਮਿਸ਼ਨ ਵੱਲੋਂ 25 ਜਨਵਰੀ ਨੂੰ 11ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਈ-ਈਪਿਕ (ਇਲੈਕਟਰੋਨਿਕ ਵੋਟਰ ਫ਼ੋਟੋ ਸ਼ਨਾਖਤੀ ਕਾਰਡ) ਡਾਊਨਲੋਡ ਕਰਨ ਦੀ ਸੁਵਿਧਾ ਲਾਂਚ ਕੀਤੀ ਜਾ ਰਹੀ ਹੈ। ਇਸ ਸੁਵਿਧਾ ਨਾਲ ਵੋਟਰ ਆਪਣਾ ਫੋਟੋ ਸ਼ਨਾਖਤੀ ਕਾਰਡ ਮੋਬਾਇਲ ਜਾਂ ਕੰਪਿਊਟਰ ’ਤੇ ਡਾਊਨਲੋਡ ਕਰ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਜ਼ਿਲਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਈ-ਈਪਿਕ ਭਾਰਤ ਚੋਣ ਕਮਿਸ਼ਨ ਦੀਆਂ ਵੈਬਸਾਇਟਾਂ http://voterportal.eci.gov.in, https://nvsp.in/ ਅਤੇ ਵੋਟਰ ਹੈਲਪਲਾਈਨ ਮੋਬਾਇਲ ਐਪ (ਐਂਡਰਾਇਡ ਅਤੇ ਆਈ.ਐਸ.ਓ.) ਤੋਂ ਰਜਿਸਟਰਡ ਮੋਬਾਇਲ ਨੰਬਰ ਰਾਹੀ ਡਾਊਨਲੋਡ ਕੀਤੇ ਜਾ ਸਕਦੇ ਹਨ।

ਭਾਰਤ ਚੋਣ ਕਮਿਸ਼ਨ ਵੱਲੋਂ ਇਸ ਸੁਵਿਧਾ ਨੂੰ ਦੋ ਪੜਾਵਾਂ ’ਚ ਵੰਡਿਆ ਗਿਆ ਹੈ। ਪਹਿਲਾਂ ਪੜਾਅ ਮਿਤੀ 25 ਜਨਵਰੀ ਤੋਂ 31 ਜਨਵਰੀ 2021 ਤੱਕ ਹੈ, ਜੋ ਕਿ ਕੇਵਲ ਵੋਟਰ ਸੂਚੀ ਦੀ ਸਰਸਰੀ ਸੁਧਾਈ 2021 ਦੌਰਾਨ ਨਵੇਂ ਰਜਿਸਟਰਡ ਹੋਏ ਵੋਟਰਾਂ ਲਈ ਹੀ ਉਪਲਬਧ ਹੈ। ਜਿੰਨਾਂ ਵੋਟਰਾਂ ਨੇ ਸਪੈਸ਼ਲ ਸੁਧਾਈ 2021 (ਨਵੰਬਰ-ਦਸੰਬਰ 2020) ਦੌਰਾਨ ਆਪਣੀ ਵੋਟ ਰਜਿਸਟਰਡ ਕਰਦੇ ਹੋਏ ਆਪਣਾ ਯੂਨੀਕ ਮੋਬਾਇਲ ਨੰਬਰ ਵੀ ਦਰਜ਼ ਕਰਵਾਇਆ ਹੈ ਅਤੇ ਵੋਟ ਰਜਿਸਟ੍ਰੇਸ਼ਨ ਹੋਣ ਦਾ ਰੈਂਫਰੈਂਸ ਨੰਬਰ ਸਬੰਧੀ ਐਸ.ਐਮ.ਐਸ ਪ੍ਰਾਪਤ ਹੋਇਆ ਹੈ, ਉਹ ਵੋਟਰ ਆਪਣਾ ਰੈਂਫਰੈਂਸ ਨੰਬਰ ਉਪਰੋਕਤ ਦਿੱਤੀ ਵੈਬਸਾਇਟ ’ਤੇ ਐਂਟਰ ਕਰਨ ਅਤੇ ਦਰਜ਼ ਮੋਬਾਇਲ ਨੰਬਰ ’ਤੇ ਓ.ਟੀ.ਪੀ. ਆਉਣ ਉਪਰੰਤ ਆਪਣਾ ਈ-ਈਪਿਕ ਡਾਊਨਲੋਡ ਕਰ ਸਕਦੇ ਹਨ।

ਦੂਸਰਾ ਪੜਾਅ 1 ਫ਼ਰਵਰੀ 2021 ਤੋਂ ਸ਼ੁਰੂ ਹੋਵੇਗਾ ਜਿਸ ਅਧੀਨ ਸਾਰੇ ਰਜਿਸਟਰਡ ਵੋਟਰ ਜਿਨਾਂ ਦਾ ਮੋਬਾਇਲ ਨੰਬਰ ਵੋਟਰ ਸੂਚੀ ’ਚ ਦਰਜ਼ ਹੈ, ਉਹ ਆਪਣਾ ਈਪਿਕ ਨੰਬਰ ਐਂਟਰ ਕਰਕੇ ਉਪਰੋਕਤ ਵੈਬਸਾਇਟਾਂ ਤੋਂ ਵੋਟਰ ਕਾਰਡ ਡਾਊਨਲੋਡ ਕਰ ਸਕਦੇ ਹਨ।

ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵੱਲੋਂ ਅਜਿਹੇ ਵੋਟਰਾਂ ਨੂੰ ਵੀ ਈ-ਈਪਿਕ ਡਾਊਨਲੋਡ ਕਰਨ ਦੀ ਸਹੂਲਤ ਦਿੱਤੀ ਗਈ ਹੈ ਜਿੰਨਾਂ ਦਾ ਮੋਬਾਇਲ ਨੰਬਰ ਰਜਿਸਟਰਡ ਨਹੀ ਹੈ। ਅਜਿਹੇ ਵੋਟਰ ਉਪਰੋਕਤ ਦਿੱਤੀ ਵੈਬਸਾਇਟ ’ਤੇ ਈ-ਕੇ.ਵਾਈ.ਸੀ. ਆਪਸ਼ਨ ਰਾਹੀ ਕੇ.ਵਾਈ.ਸੀ. ਕਰਵਾਕੇ ਆਪਣਾ ਮੋਬਾਇਲ ਨੰਬਰ ਦਰਜ਼ ਕਰਵਾ ਸਕਦੇ ਹਨ, ਅਤੇ ਈ-ਈਪਿੰਕ ਡਾਊਨਲੋਡ ਕਰ ਸਕਦੇ ਹਨ।