January 21, 2022

ਪੰਜਾਬ ‘ਚ Drug Free ਹੋਣ ਚੋਣਾਂ , ਹਾਈਕੋਰਟ ਵਲੋਂ Election Commission of India ਤੋਂ ਜਵਾਬ ਤਲਬ

ਪੰਜਾਬ ‘ਚ  Drug Free  ਹੋਣ ਚੋਣਾਂ , ਹਾਈਕੋਰਟ ਵਲੋਂ    Election Commission of India  ਤੋਂ ਜਵਾਬ ਤਲਬ

ਪੰਜਾਬ ਵਿੱਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਵਿੱਚ ਨਸ਼ਿਆਂ ਦੀ ਵਰਤੋਂ ਨਾ ਹੋਵੇ ਇਸ ਲਈ ਅਤੇ ਇਨ੍ਹਾਂ ਚੋਣਾਂ ਨੂੰ ਨਸ਼ਾ ਮੁਕਤ ਕਰਵਾਉਣ ਲਈ ਹੁਣ ਹਾਈ ਕੋਰਟ ਨੇ ਇਸ ਦਾ ਨੋਟਿਸ ਲਿਆ ਹੈ।
ਅਤੇ ਭਾਰਤੀ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ 20 ਜਨਵਰੀ ਤੱਕ ਇਸ ‘ਤੇ ਆਪਣਾ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ।
ਹਾਈਕੋਰਟ ਨੇ ਕਿਹਾ ਕਿ ਪਹਿਲਾਂ ਵੀ ਸੂਬੇ ‘ਚ ‘ਵੋਟ ਲਈ ਡਰੱਗਜ਼’ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। 2012 ਦੀਆਂ ਚੋਣਾਂ ਦੌਰਾਨ ਸਿਰਫ਼ ਇੱਕ ਮਹੀਨੇ ਵਿੱਚ ਸੂਬੇ ਵਿੱਚ 55 ਕਿਲੋ ਹੈਰੋਇਨ ਅਤੇ 430 ਕਿਲੋ ਭੁੱਕੀ ਜ਼ਬਤ ਕੀਤੀ ਗਈ ਸੀ। ਇਹ ਸਥਿਤੀ ਬਹੁਤ ਗੰਭੀਰ ਹੈ, ਅਜਿਹੇ ‘ਚ ਹੁਣ ਹਾਈ ਕੋਰਟ ਨੇ ਇਸ ਮਾਮਲੇ ‘ਚ ‘ਵੋਟ ਲਈ ਡਰੱਗਜ਼’ ‘ਤੇ ਲਗਾਮ ਕੱਸਣ ਅਤੇ ਇਨ੍ਹਾਂ ਚੋਣਾਂ ਨੂੰ ਨਸ਼ਾ ਮੁਕਤ ਕਰਵਾਉਣ ਲਈ ਭਾਰਤੀ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ, ਪਰ ਇਸ ਦੇ 20 ਜਨਵਰੀ ਨੂੰ ਜਵਾਬ ਦਿੱਤਾ ਗਿਆ ਹੈ।