January 21, 2022

ਭਾਰਤੀ ਚੋਣ ਕਮਿਸ਼ਨ ਵਲੋਂ ਸਿਆਸੀ ਰੈਲੀਆਂ ਤੇ ਲਗਾਮ, ਕਿਸਾਨ ਯੂਨੀਅਨ ਵਲੋਂ ਵੱਡੀ ਰੈਲੀ ਦਾ ਐਲਾਨ 

ਭਾਰਤੀ ਚੋਣ ਕਮਿਸ਼ਨ ਵਲੋਂ ਸਿਆਸੀ ਰੈਲੀਆਂ ਤੇ ਲਗਾਮ, ਕਿਸਾਨ ਯੂਨੀਅਨ ਵਲੋਂ ਵੱਡੀ ਰੈਲੀ ਦਾ ਐਲਾਨ 

ਭਾਰਤੀ ਚੋਣ ਕਮਿਸ਼ਨ ਵਲੋਂ ਸਿਆਸੀ ਰੈਲੀਆਂ ਤੇ ਲਗਾਮ, ਕਿਸਾਨ ਯੂਨੀਅਨ ਵਲੋਂ ਵੱਡੀ ਰੈਲੀ ਦਾ ਐਲਾਨ

ਭਾਰਤੀ ਚੋਣ ਕਮਿਸ਼ਨ ਵਲੋਂ ਸਿਆਸੀ ਰੈਲੀਆ ਤੇ15 ਜਨਵਰੀ ਤੱਕ ਪੂਰਨ ਰੋਕ ਲੱਗਾ ਦਿੱਤੀ ਹੈ। ਦੂਜੇ ਪਾਸੇ ਕਿਸਾਨ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ 10 ਜਨਵਰੀ ਨੂੰ ਬਰਨਾਲਾ ਰੈਲੀ ਦਾ ਐਲਾਨ ਦਿੱਤਾ ਹੈ।ਇਸ ਨੂੰ ਲੈ ਕੇ ਬੂਟਾ ਸਿੰਘ ਬੁਰਜ ਗਿੱਲ ਪ੍ਰਧਾਨ,ਜਗਮੋਹਨ ਸਿੰਘ ਪਟਿਆਲਾ ਜਨਰਲ ਸਕੱਤਰ ਕਹਿਣਾ ਹੈ ਕਿ ਕਿਸਾਨਾਂ ਦੀਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨਾਲ ਸਬੰਧਿਤ ਬੁਨਿਆਦੀ ਮੰਗਾਂ ਦੀ ਪ੍ਰਾਪਤੀ ਲਈ ਬੀਕੇਯੂ-ਏਕਤਾ(ਡਕੌਂਦਾ) ਸੰਘਰਸ਼ ਜਾਰੀ ਰੱਖਦਿਆਂ 10 ਜਨਵਰੀ ਨੂੰ ਦਾਣਾ ਮੰਡੀ, ਬਰਨਾਲਾ ਵਿਖੇ ਵੱਡੀ ਸੂਬਾਈ “ਜੂਝਾਰ ਰੈਲੀ” ਕਰ ਰਹੀ ਹੈ। ਇਸ ਜੁਝਾਰ ਰੈਲੀ ਵਿੱਚ 50 ਹਜਾਰ ਤੋਂ ਵਧੇਰੇ ਕਿਸਾਨ ਮਰਦ ਔਰਤਾਂ ਦੇ ਜੁਝਾਰੂ ਕਾਫ਼ਲੇ ਸ਼ਾਮਿਲ ਹੋ ਰਹੇ ਹਨ।