ਸਿਖਿਆ ਮੰਤਰੀ ਪਰਗਟ ਸਿੰਘ ਕਰਮਚਾਰੀਆਂ ਦੇ ਮਸਲੇ ਹੱਲ ਕਰਨ ਲਈ ਆਪ ਆਏ ਅੱਗੇ
ਪੰਜਾਬ ਦੇ ਸਿਖਿਆ ਮੰਤਰੀ ਪਰਗਟ ਸਿੰਘ ਸਿਖਿਆ ਵਿਭਾਗ ਨਾਲ ਜੁੜੇ ਮਸਲਿਆਂ ਦਾ ਹੱਲ ਕਰਨ ਲਈ ਜੁਟ ਗਏ ਹਨ । ਹਾਲਾਕਿ ਇਸ ਸਮੇ ਵਿਧਾਨ ਸਭਾ ਚੋਣਾਂ ਵਿਚ ਘੱਟ ਸਮਾਂ ਰਹਿ ਗਿਆ ਹੈ । ਪਰਗਟ ਸਿੰਘ ਇਸ ਘੱਟ ਸਮੇ ਵਿੱਚ ਅੰਦੋਲਨ ਕਰ ਰਹੇ ਅਧਿਆਪਕਾਂ ਤੇ ਕਰਮਚਾਰੀਆ ਦੇ ਮਸਲੇ ਹੱਲ ਕਰਨ ਵਿੱਚ ਪੂਰੀ ਦਿਲਚਸਪੀ ਲੈ ਰਹੇ ਹਨ । ਜਿਥੋਂ ਤਕ ਅਧਿਆਪਕਾਂ ਦੀ ਭਰਤੀ ਕਰਨ ਜਾਂ ਕਰਮਚਾਰੀਆ ਨੂੰ ਰੈਗੂਲਰ ਕਰਨ ਦਾ ਮਸਲਾ ਹੈ । ਉਸ ਨੂੰ ਲੈ ਕੇ ਉਹ ਇਕੱਲੇ ਫੈਸਲਾ ਨਹੀਂ ਲੈ ਸਕਦੇ ,ਇਸ ਲਈ ਵਿੱਤ ਵਿਭਾਗ ਦੀ ਮਨਜ਼ੂਰੀ ਲੈਣੀ ਪੈਂਦੀ ਹੈ । ਜਿਥੋਂ ਤਕ ਕਰਮਚਾਰੀਆ ਨੂੰ ਰੈਗੂਲਰ ਕਰਨ ਦਾ ਮਸਲਾ ਹੈ ਉਸ ਲਈ ਪੰਜਾਬ ਸਰਕਾਰ ਨੇ ਵਿਆਪਕ ਨੀਤੀ ਤਿਆਰ ਕਰਨੀ ਹੈ ,ਜੋ ਸਿਰਫ ਸਿਖਿਆ ਵਿਭਾਗ ਤੇ ਹੀ ਲਾਗੂ ਨਹੀਂ ਹੋਣੀ ਹੈ । ਬਲਕਿ ਸਾਰੇ ਵਿਭਾਗਾਂ ਤੇ ਲਾਗੂ ਹੋਣੀ ਹੈ । ਫਿਰ ਵੀ ਸਿਖਿਆ ਮੰਤਰੀ ਆਪਣੇ ਵਲੋਂ ਪੂਰਾ ਜ਼ੋਰ ਲਗਾ ਰਹੇ ਹਨ । ਬੀਤੀ ਦਿਨ ਕੁਝ ਲਾਇਬ੍ਰੇਰੀਅਨ ਸਿਖਿਆ ਮੰਤਰੀ ਨੂੰ ਪੰਜਾਬ ਭਵਨ ਮਿਲਣ ਆਏ ਤੇ ਸਿਖਿਆ ਮੰਤਰੀ ਨੇ ਧਿਆਨ ਨਾਲ ਉਹਨ੍ਹਾ ਦੀ ਮੁਸਕਲ ਨੂੰ ਸੁਣਿਆ ਹੈ । ਕਈ ਮਸਲੇ ਓਹਨਾ ਦੇ ਸਿਖਿਆ ਮੰਤਰੀ ਬਣਨ ਤੋਂ ਪਹਿਲਾ ਦੇ ਹਨ ।
ਸਿਖਿਆ ਮੰਤਰੀ ਪਰਗਟ ਸਿੰਘ ਨੇ ਹੁਣ ਈ ਪੀ ਐਫ ਕਰਮਚਾਰੀਆ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਵਾਉਣ ਲਈ ਅਗੇ ਆਏ ਹਨ । ਤਾਂ ਕਿ ਓਹਨਾ ਦੇ ਮਸਲੇ ਦਾ ਹੱਲ ਕੱਢਿਆ ਜਾਂ ਸਕੇ । ਸਿਖਿਆ ਮੰਤਰੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖ ਕੇ ਸੀ ਪੀ ਐਫ ਕਰਮਚਾਰੀ ਯੂਨੀਅਨ ਲਈ ਸਮਾਂ ਮੰਗਿਆ ਹੈ । ਸਿਖਿਆ ਮੰਤਰੀ ਵਲੋਂ ਆਪਣੇ ਅਧੀਨ ਸਾਰੇ ਵਿਭਾਗਾਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਮਾਰਗ ਦਰਸ਼ਨ ਦਿੱਤਾ ਹੈ।