December 5, 2021

ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਵੱਖ ਵੱਖ ਜਥੇਬੰਦੀਆਂ ਵਲੋਂ ਹੰਗਾਮਾ , ਚੰਨੀ ਵਲੋਂ ਬਾਕੀ ਪ੍ਰੋਗਰਾਮ ਰੱਦ

ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਵੱਖ ਵੱਖ ਜਥੇਬੰਦੀਆਂ ਵਲੋਂ ਹੰਗਾਮਾ , ਚੰਨੀ ਵਲੋਂ ਬਾਕੀ ਪ੍ਰੋਗਰਾਮ ਰੱਦ

ਫਿਰੋਜਪੁਰ  ਦੇ  ਗੁਰੂਹਰਸਹਾਏ ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਸ਼ਣ ਦੇ ਦੌਰਾਨ ਵੱਖ ਵੱਖ ਜਥੇਬੰਦੀਆਂ ਹੰਗਾਮਾ ਕਰ ਦਿੱਤਾ ਅਤੇ ਜ਼ਬਰਦਸਤ ਨਾਅਰੇਬਾਜ਼ੀ ਕਰ ਦਿੱਤਾ ਜਿਸ ਕਾਰਨ ਮੁੱਖ ਮੰਤਰੀ ਨੂੰ ਆਪਣਾ ਭਾਸ਼ਣ ਬਾਰ ਬਾਰ ਰੋਕਣਾ ਪਿਆ ਹੈ ਜਿਸ ਦੇ ਚਲਦੇ ਮੁੱਖ ਮੰਤਰੀ ਨੇ ਗੁਰੂਹਰਸਹਾਏ ਦੇ ਬਾਕੀ ਪ੍ਰਗਰਾਮ ਰੱਦ ਕਰ ਦਿਤੇ ਹਨ । ਵੱਖ-ਵੱਖ ੍ਯੂਨੀਅਨਾਂ ਜਿਨ੍ਹਾਂ ਵਿਚ ਆਸ਼ਾ ਵਰਕਰ , ਬੇਰੁਜਗਾਰ ਈ ਟੀ ਟੀ ਅਧਿਆਪਕ ਤੇ ਹੋਰ ਕਈ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤਾ ਜਦੋ ਮੁੱਖ ਮੰਤਰੀ ਭਾਸ਼ਣ ਦੇ ਰਹੇ ਸਨ ਤਾ ਪੰਡਾਲ ਵਿਚ ਬੈਠਕੇ ਕੁਝ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਹੈ ਪ੍ਰਦਰਸ਼ਨਕਾਰੀਆਂ ਮੁੱਖ ਮੰਤਰੀ ਨਾਲ ਮੁਲਾਕਤ ਕਰਾਉਣ ਦੀ ਮੰਗ ਕਰੇ ਰਹੇ ਸਨ