January 21, 2022

ਲੋਹੜੀ ਦੇ ਪਾਵਨ ਤਿਉਹਾਰ ‘ਤੇ ਪਿੰਡ ਕਾਮੀ ਕਲਾਂ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ 29 ਸਾਇਕਲ ਵੰਡੇ

ਲੋਹੜੀ ਦੇ ਪਾਵਨ ਤਿਉਹਾਰ ‘ਤੇ ਪਿੰਡ ਕਾਮੀ ਕਲਾਂ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ 29 ਸਾਇਕਲ ਵੰਡੇ
ਘਨੌਰ 14 ਜਨਵਰੀ (         ) ਬਲਾਕ ਘਨੌਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਕਾਮੀ ਕਲਾਂ ਵਿਖੇ ਲੋਹੜੀ ਦੇ ਪਾਵਨ ਤਿਉਹਾਰ ‘ਤੇ   ਮੈਡਮ ਹਰਪ੍ਰੀਤ ਕੌਰ  ਦੇ  ਭਰਾ ਸਰਦਾਰ ਗੁਰਪਿੰਦਰ ਚੀਮਾ (ਆਸਟ੍ਰੇਲੀਆ) ਜੀ ਵੱਲੋਂ  ਪੂਜਨੀਕ ਮਾਤਾ ਪੁਸ਼ਪਿੰਦਰ ਕੌਰ ਅਤੇ  ਗੁਰਿੰਦਰ ਸਿੰਘ   ਦੇ ਹੱਥੋਂ ਪੰਜਵੀਂ ਜਮਾਤ ਦੇ ਸਾਰੇ 29 ਵਿਦਿਆਰਥੀਆਂ ਨੂੰ ਕੋਵਿਡ-19  ਦੀਆਂ ਹਦਾਇਤਾਂ ਦਾ ਧਿਆਨ ਰੱਖਦੇ ਹੋਏ ਸਾਈਕਲ ਵੰਡੇ ਗਏ। ਇਸ ਮੌਕੇ ਕਾਮੀ ਕਲਾਂ ਸਕੂਲ  ਦਾ ਸਮੂਹ ਸਟਾਫ ਅਤੇ ਬੀ.ਐੱਮ.ਟੀ ਘਨੌਰ ਅਮਨਦੀਪ ਸਿੰਘ ਹਾਜ਼ਰ ਸਨ।