August 5, 2021

ਡਾਇਰੈਕਟਰ ਪਸੂ ਪਾਲਣ ਵਿਭਾਗ ਡਾਕਟਰ ਐਚ ਐਸ ਕਾਹਲੋਂ‌ ਨੇ ਪਠਾਨਕੋਟ ਅਤੇ ਧਾਰ ਬਲਾਕ ਦਾ ਕੀਤਾ ਦੌਰਾ -ਮਹਾਜ਼ਨ  

ਡਾਇਰੈਕਟਰ ਪਸੂ ਪਾਲਣ ਵਿਭਾਗ ਡਾਕਟਰ ਐਚ ਐਸ ਕਾਹਲੋਂ‌ ਨੇ ਪਠਾਨਕੋਟ ਅਤੇ ਧਾਰ ਬਲਾਕ ਦਾ ਕੀਤਾ ਦੌਰਾ -ਮਹਾਜ਼ਨ  
ਅੱਜ ਪਸੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ  ਡਾਕਟਰ ਹਰਬਿੰਦਰ ਸਿੰਘ ਕਾਹਲੋਂ ਨੇ  ਕੈਬਨਿਟ ਮੰਤਰੀ ਪਸੂ ਪਾਲਣ ਵਿਭਾਗ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਪਸੂ ਪਾਲਣ ਵਿਭਾਗ ਪੰਜਾਬ ਦੇ ਵਧੀਕ  ਮੁੱਖ ਸਕੱਤਰ  ਵਿਜੇ ਕੁਮਾਰ ਜੰਜੂਆ  ਆਈ ਏ ਐਸ ਦੇ ਨਿਰਦੇਸਾਂ ਤੇ ਭੇਡ ਫਾਰਮ ਡੱਲਾ (ਧਾਰ ਬਲਾਕ) ਅਤੇ ਪਸੂ ਹਸਪਤਾਲਾਂ ਅਤੇ ਡਿਸਪੈਂਨਸਰੀਆਂ ਦਾ ਦੌਰਾ ਕਰਕੇ ਜਿਲਾ ਪਠਾਨਕੋਟ ਵਿਚ ਵਿਭਾਗ ਵੱਲੋਂ ਪਸੂ ਪਾਲਕਾਂ ਦੇ ਹਿੱਤਾ ਲ ਈ ਚਲਾਈਆਂ ਜਾ ਰਹੀਆਂ ਲੋਕ ਪੱਖੀ ਸਕੀਮਾਂ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ  ਹਦਾਇਤਾ ਕੀਤੀਆਂ ਕਿ ਉਹ ਪਸੂਆਂ ਵਿਚ ਗਲਘੋਟੂ ਟੀਕਾਕਰਨ ਵਿਚ ਤੇਜੀ਼ ਲਿਆ ਕੇ ਹਰ ਪਸੂ ਨੂੰ ਗਲਘੋਟੂ  ਦਾ ਟੀਕਾ ਬਰਸਾਤ  ਤੋਂ ਪਹਿਲਾਂ ਪਹਿਲਾਂ ਲਾਉਣਾ ਯਕੀਨੀ ਬਣਾਉਣ ਅਤੇ ਵਿਭਾਗ ਵੱਲੋਂ ਪਸੂ ਪਾਲਕਾਂ ਦੀ ਭਲਾਈ ਲ ਈ ਜੋ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਉਸ ਦਾ ਲਾਭ ਹਰ ਪਾਲਕ ਨੂੰ ਮਿਲ ਸੱਕੇ  ਪਸੂ ਪਾਲਕਾਂ ਦੇ ਦਰਵਾਜੇ ਤੱਕ ਇਹਨਾਂ ਸਕੀਮਾਂ ਨੂੰ ਪੁਜਦਾ ਕਰਨ ਵਿਚ ਦਿਨ ਰਾਤ ਇਕ ਕਰਨ  ਉਹਨਾਂ ਭੇਡ ਫਾਰਮ ਡੱਲਾ ਵਿਚ ਚੱਲ ਰਹੇ ਭੇਡ ਪਾਲਣ ਪ੍ਰਜੈਕਟ ਦਾ ਜਾਇਜਾ ਲੈ ਕੇ ਅਧਿਕਾਰੀਆਂ ਨੂੰ ਇਸ ਪ੍ਰਜੈਕਟ ਦੇ ਸੁਧਾਰ ਵਿਚ ਹੋਰ ਤੇਜੀ ਲਿਆਉਣ ਲ‌ਈ ਕਿਹਾ ਡਾਕਟਰ ਕਾਹਲੋਂ ਨੇ ਪਸੂ ਪਾਲਣ ਵਿਭਾਗ ਪਠਾਨਕੋਟ ਦੇ ਕੰਮ ਵਿਚ ਸੰਤੁਸਟੀ ਜਾਹਿਰ ਕੀਤੀ ਅਤੇ ਡਾਕਟਰ ਰਮੇਸ਼ ਕੋਹਲੀ ਡਿਪਟੀ ਡਾਇਰੈਕਟਰ ਪਠਾਨਕੋਟ ਅਤੇ ਸੀਨੀਅਰ ਵੈਟਨਰੀ ਅਫਸ਼ਰ ਡਾਕਟਰ ਸਮੇਸ਼ ਸਿੰਘ ਦੀ ਪਿਠ ਥੱਪ ਥਪਾਈ ਡਾਕਟਰ ਕਾਹਲੋਂ ਦੇ ਨਾਲ ਇਸ ਮੌਕੇ ਤੇ ਵੈਟਨਰੀ ਇੰਸਪੈਕਟਰ ਕਿਸ਼ਨ ਚੰਦਰ ਮਹਾਜ਼ਨ  ਸੁਰੇਸ਼ ਭਾਰਦਵਾਜ ਜਿਲਾ ਵੈਟਨਰੀ ਇੰਸਪੈਕਟਰ ਮਨਮਹੇਸ਼ ਸਰਮਾਂ ਅਤੇ ਸੰਦੀਪ ਮਹਾਜ਼ਨ ਵੈਟਨਰੀ ਇੰਸਪੈਕਟਰ ਹਾਜ਼ਰ ਸੰਨ