Punjab
ਡਾਇਰੈਕਟਰ ਪਸੂ਼ ਪਾਲਣ ਵਿਭਾਗ ਵੱਲੋਂ ਮੂੰਹ ਖੁਰ ਤੋਂ ਪ੍ਰਭਾਵਿਤ ਪਿੰਡ ਦਾ ਵਿਸੇਸ਼ ਜਾਇਜਾ
ਡਾ ਹਰਬਿੰਦਰ ਸਿੰਘ ਕਾਹਲੋਂ ਡਾਇਰੈਕਟਰ ਪਸੂ਼ ਪਾਲਣ ਵਿਭਾਗ ਪੰਜਾਬ ਵੱਲੋਂ ਪਾਇਲ ਤਹਿਸੀਲ ਵਿਚਲੇ ਪਿੰਡ ਬੇਰ ਕਲਾਂ ਵਿਖੇ ਮੂੰਹ ਖੁਰ ਦੀ ਬਿਮਾਰੀ ਕਾਰਨ ਪ੍ਰਭਾਵਿਤ ਹੋਏ ਪਸੂ਼ ਧਨ ਦਾ ਜਾਇਜਾ ਲੈਣ ਲਈ ਪਹੁੰਚੇ। ਉਨਾਂ ਪਿੰਡ ਬੇਰ ਕਲਾਂ ਦੇ ਅਗਾਂਹਵਧੂ ਡੇਅਰੀ ਫਾਰਮਰ ਗੁਰਪਰੀਤ ਸਿੰਘ ਦੇ ਘਰ ਪਹੁੰਚ ਕੇ ਇਸ ਬਿਮਾਰੀ ਸਬੰਧੀ ਪੈਦਾ ਹੋਏ ਹਾਲਾਤ ਦਾ ਜਾਇਜਾ ਲਿਆ।ਇਸ ਮੌਕੇ ਪਸੂ਼ ਪਾਲਣ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਡਾ ਪਰਮਦੀਪ ਸਿੰਘ ਵਾਲੀਆ ਦੀ ਅਗਵਾਈ ਵਿੱਚ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਕੀਤੇ ਜਾ ਇਲਾਜ ਅਤੇ ਰਿੰਗ ਵੈਕਸੀਨੇਸ਼ਨ ਸਬੰਧੀ ਵਿਸਥਾਰਿਤ ਨਿਰਦੇਸ਼ ਜਾਰੀ ਕੀਤੇ।
ਉਨਾਂ ਨੇ ਇਸ ਮੌਕੇ ਪਸੂ ਪਾਲਕਾਂ ਨੂੰ ਭਰੋਸਾ ਦੁਆਇਆ ਕਿ ਪਸੂ ਪਾਲਣ ਵਿਭਾਗ ਇਸ ਮੁਸਕਿਲ ਦੇ ਸਮੇਂ ਪਸੂ ਪਾਲਕਾਂ ਲਈ ਚੌਵੀ ਘੰਟੇ ਤਾਇਨਾਤ ਹਨ।ਇਹਨਾਂ ਟੀਮਾਂ ਵੱਲੋਂ ਪਸੂਆਂ ਦੀ ਜਾਨ ਬਚਾਉਣ ਲਈ ਲੋੜੀਦੀਆਂ ਦਵਾਈਆਂ ਅਤੇ ਲੋੜੀਦਾਂ ਇਲਾਜ ਤੁਰੰਤ ਮੁਹੱਈਆ ਕਰਵਾਇਆ ਜਾ ਰਿਹਾ ਹੈ।ਇਸ ਤੋ ਇਲਾਵਾ ਇਲਾਕੇ ਦੇ ਪਿੰਡਾਂ ਅੰਦਰ ਰਿੰਗ ਵੈਕਸੀਨੇਸ਼ਨ ਦਾ ਕੰਮ ਵੀ ਤੇਜੀ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ।ਇਸ ਮੌਕੇ ਸੀਨੀਅਰ ਵੈਟਨਰੀ ਅਫਸਰ ਪਾਇਲ ਡਾ ਗੋਬਿੰਦਰ ਸਿੰਘ ਤੋਂ ਇਲਾਵਾ ਹੋਰ ਵਿਭਾਗੀ ਅਧਿਕਾਰੀ ਅਤੇ ਕਰਮਚਾਰੀ ਹਾਜਿਰ ਸਨ।