ਕੀ ਅੱਜ ਦੇ ਟਵੀਟ ਦੇ ਜਰੀਏ ਅਖੀਰ ਨਵਜੋਤ ਸਿੰਘ ਸਿੱਧੂ ਨੇ ਮੰਨ ਲਿਆ ਕਿ ਹੁਣ ਉਹ ਤਨਹਾ ਹਨ ?
ਪਿਛਲੇ 3 ਟਵੀਟਸ ਤੋਂ ਸਿੱਧੂ ਦਾ ਦਰਦ ਅਤੇ ਉਨ੍ਹਾਂ ਦੀ ਨਮੌਸ਼ੀ ਆਈ ਸਾਹਮਣੇ
ਪੰਜਾਬ ਦੇ ਤੇਜ ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਦੀ ਨੋਮਸ਼ੀ ਅਤੇ ਉਨ੍ਹਾਂ ਦਾ ਦਰਦ ਪਿਛਲੇ 3 ਟਵੀਟ ਤੋਂ ਸਾਫ ਝਲਕ ਰਿਹਾ ਹੈ । ਪਿਛਲੇ 3 ਟਵੀਟ ਉਨ੍ਹਾਂ ਦੀ ਮਾਨਸਿਕ ਦਸ਼ਾ ਨੂੰ ਦੱਸਣ ਲਈ ਕਾਫੀ ਹਨ ਕਿ ਉਹ ਕਿਸ ਹਾਲਤ ਵਿੱਚੋ ਗੁਜਰ ਰਹੇ ਹਨ । ਸਭ ਤੋਂ ਪਹਿਲਾ ਅੱਜ ਦੇ ਟਵੀਟ ਦੀ ਗੱਲ ਕਰਦੇ ਹਾਂ , ਉਨ੍ਹਾਂ ਦੁਪਹਿਰ 12 ਵਜੇ ਕੀਤਾ ਸੀ । ਉਸਤੋਂ ਸਾਫ ਲੱਗ ਰਿਹਾ ਹੈ ਕਿ ਹੁਣ ਪੂਰੀ ਤਰ੍ਹਾਂ ਟੁੱਟ ਚੁਕੇ ਹਨ । ਉਨ੍ਹਾਂ ਨੂੰ ਹੁਣ ਕੋਈ ਆਸ਼ਾ ਦੀ ਕਿਰਨ ਨਜ਼ਰ ਨਹੀਂ ਆ ਰਹੀ ਹੈ ? ਇਸ ਲਈ ਹੁਣ ਉਹ ਕਹਿ ਰਹੇ ਹਨ ਕਿ ” ਖੁੱਦ ਨੂੰ ਇਤਨਾ ਲਾਇਕ ਭੀ ਨਾ ਬਨਾਨਾ …ਤਮਾਮ ਉਮਰ ਕੋਹੇਨੂਰ ਨੇ ਤਨਹਾ ਗੁਜਰੀ ਹੈ ” । ਇਸ ਟਵੀਟ ਨਾਲ ਚਾਹੇ ਅਜਿਹਾ ਲੱਗ ਰਿਹਾ ਹੈ ਕਿ ਉਹ ਲੋਕਾਂ ਨੂੰ ਸਮਝਾ ਰਹੇ ਹਨ ਕਿ ਉਹ ਇਕੱਲੇ ਪੈ ਚੁਕੇ ਹਨ ।
ਪਹਿਲਾ ਟਵੀਟ ਓਹਨਾ ਨੇ 18 ਮਾਰਚ ਦੁਪਹਿਰ 3 .35 ਵਜੇ ਕੀਤਾ ਸੀ । ਉਹ ਟਵੀਟ ਕੁਝ ਆਸ਼ਾ ਨਾਲ ਭਰਿਆ ਹੋਇਆ ਸੀ, ਜਿਸ ਦੇ ਜਰੀਏ ਉਹ ਇਹ ਸੰਦੇਸ਼ ਦੇਣਾ ਚਾਹੁੰਦੇ ਸੀ ਕਿ ਉਹ ਆਪਣੇ ਲਈ ਕੁਝ ਨਹੀਂ ਮੰਗ ਰਹੇ ਲੇਕਿਨ ਮੰਗ ਜਰੂਰ ਰਹੇ ਹਨ ।
ਦੂਜਾ ਟਵੀਟ ਜੋ ਉਨ੍ਹਾਂ ਨੇ 19 ਮਾਰਚ ਨੂੰ ਦੁਪਹਿਰ ਦੇ 3 ਵਜੇ ਕੀਤਾ ਸੀ । ਉਸ ਵਿਚ ਉਹ ਆਪਣੇ ਆਪ ਨੂੰ ਸਮਝਾਉਂਦੇ ਨਜ਼ਰ ਆ ਰਹੇ ਹਨ ਕਿ ਅਗਰ ਹੁਨਰ ਹੋਗਾ ਤੋਂ ਦੁਨਿਆ ਕਦਰ ਕਰੇਗੀ । ਇਸ ਵਿਚ ਉਨ੍ਹਾਂ ਕੋਈ ਮੰਗ ਨਹੀਂ ਕੀਤੀ ਬਲਕਿ ਖੁੱਦ ਦੀ ਕਾਬਲੀਅਤ ਨੂੰ ਜਾਹਿਰ ਕਰਨ ਦੀ ਉਨ੍ਹਾਂ ਨੇ ਕੋਸ਼ਿਸ਼ ਕੀਤੀ ਹੈ । ਜਦੋ ਪਹਿਲਾ ਦੋਵੇ ਟਵੀਟ ਤੋਂ ਗੱਲ ਨਹੀਂ ਬਣੀ ਅਤੇ ਜਿਸ ਵਿਚ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹ ਕੋਸ਼ਿਸ਼ ਕਾਮਯਾਬ ਹੁੰਦੀ ਨਜ਼ਰ ਨਹੀਂ ਆਈ ਤਾਂ ਸ਼ਨੀਵਾਰ ਨੂੰ ਓਹਨਾ ਦਾ ਤੀਜਾ ਟਵੀਟ ਆਇਆ । ਉਸ ਵਿਚ ਉਹ ਇਹ ਸਵੀਕਾਰ ਕਰਦੇ ਨਜ਼ਰ ਆਏ ਕਿ ਕੋਹੇਨੂਰ ਨੂੰ ਵੀ ਤਨਹਾ ਰਹਿਣਾ ਪਿਆ ਹੈ ਚਾਹੇ ਉਸ ਵਿਚ ਕਿੰਨੀ ਵੀ ਕਾਬਲੀਅਤ ਕਿਉਂ ਨਾ ਹੋਵੇ ।
ਇਹ ਤਿੰਨੋ ਟਵੀਟ ਪਿਛਲੇ 3 ਦਿਨਾਂ ਵਿਚ ਉਨ੍ਹਾਂ ਦੀ ਕੀ ਮਾਨਸਿਕਤਾ ਰਹੀ ਹੈ , ਉਸਨੂੰ ਦਿਖਾ ਰਹੇ ਹਨ । ਇਸ ਤੋਂ ਲੱਗ ਰਿਹਾ ਹੈ ਕਿ ਉਹ ਉਹ ਹਤਾਸ਼ ਹੋ ਚੁਕੇ ਹਨ ।
ਪ੍ਰਸ਼ਾਂਤ ਸ਼ਰਮਾ