ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਅਧਿਆਪਕ ਮਸਲਿਆਂ ਸਬੰਧੀ ਬੀਪੀਈਓ ਭਵਾਨੀਗੜ੍ਹ ਨਾਲ ਕੀਤੀ ਮੀਟਿੰਗ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਅਧਿਆਪਕ ਮਸਲਿਆਂ ਸਬੰਧੀ ਬੀਪੀਈਓ ਭਵਾਨੀਗੜ੍ਹ ਨਾਲ ਕੀਤੀ ਮੀਟਿੰਗ
ਅਧਿਆਪਕਾਂ ਦੇ ਪੇਅ-ਕਮਿਸ਼ਨ ਦੇ ਏਰੀਅਰ ਤੁਰੰਤ ਜਾਰੀ ਕਰਨ ਅਤੇ ਪੇਅ ਅਨਾਮਲੀਆਂ ਦੂਰ ਕਰਨ ਦੀ ਕੀਤੀ ਮੰਗ
ਭਵਾਨੀਗੜ੍ਹ, 31 ਮਈ, 2022: ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਬਲਾਕ ਪ੍ਰਧਾਨ ਕੁਲਵੰਤ ਸਿੰਘ ਖਨੌਰੀ ਅਤੇ ਅਤੇ ਜਨਰਲ ਸਕੱਤਰ ਕੰਵਰਜੀਤ ਸਿੰਘ ਭਵਾਨੀਗਡ਼੍ਹ ਦੀ ਅਗਵਾਈ ਹੇਠ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਅਤੇ ਅਧਿਆਪਕਾਂ ਨੂੰ ਆ ਰਹੀਆਂ ਮੁਸਕਲਾਂ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੰਗਰੂਰ-2 ਸ੍ਰੀ ਗੋਪਾਲ ਕ੍ਰਿਸ਼ਨ ਸ਼ਰਮਾ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਆਗੂਆਂ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅੱਗੇ ਪ੍ਰਾਇਮਰੀ ਅਧਿਆਪਕਾਂ ਦੇ ਪੇਅ ਕਮਿਸ਼ਨ ਦੇ ਏਰੀਅਰ ਤੁਰੰਤ ਜਾਰੀ ਕਰਨ, ਅਧਿਆਪਕਾਂ ਦੀਆਂ ਪੇ-ਅਨਾਮਲੀਆਂ ਦੂਰ ਕਰਨ, ਸਮੇਂ ਸਿਰ ਤਨਖਾਹਾਂ ਦੇਣ, ਅਧਿਆਪਕਾਂ ਨੂੰ ਬੇਲੋੜੀਆਂ ਡਾਕਾਂ ਤੋਂ ਛੁਟਕਾਰਾ, ਗੈਰ-ਵਿੱਦਿਅਕ ਡਿਊਟੀਆਂ ਬੰਦ ਕਰਨ ਅਤੇ ਅਧਿਆਪਕਾਂ ਜਾਇਜ਼ ਮਸਲੇ ਹੱਲ ਕਰਨ ਦੀ ਮੰਗ ਕੀਤੀ ਗਈ। ਬੀਪੀਈਓ ਨੇ ਜੱਥੇਬੰਦੀ ਨੂੰ ਅਧਿਆਪਕਾਂ ਦੇ ਏਰੀਅਰ ਦੇ ਬਕਾਏ ਸੰਬੰਧੀ ਡੀਪੀਆਈ ਦਫ਼ਤਰ ਨੂੰ ਬਜਟ ਜਾਰੀ ਕਰਨ ਲਈ ਡਿਮਾਂਡ ਭੇਜਣ ਦੀ ਜਾਣਕਾਰੀ ਦਿੰਦਿਆਂ ਬਜ਼ਟ ਆਉਣ ‘ਤੇ ਏਰੀਅਰ ਤੁਰੰਤ ਪਹਿਲ ਦੇ ਆਧਾਰ ਤੇ ਪਾਉਣ ਦਾ ਭਰੋਸਾ ਦਿੱਤਾ। ਪੇ-ਅਨਾਮਲੀਆਂ ਦੂਰ ਕਰਨ ਸਬੰਧੀ ਬੀਪੀਈਓ ਭਵਾਨੀਗੜ੍ਹ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਬਾਕੀ ਮੰਗਾਂ ਤੇ ਵੀ ਬੀਪੀਈਓ ਨੇ ਪੂਰਨ ਸਹਿਮਤੀ ਪ੍ਰਗਟਾਉਂਦਿਆਂ ਸਾਰੀਆਂ ਜ਼ਾਇਜ਼ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਬਲਾਕ ਦੇ ਮੀਤ ਪ੍ਰਧਾਨ ਕਰਮਜੀਤ ਸਿੰਘ ਕੰਧੋਲਾ, ਮੀਤ ਪ੍ਰਧਾਨ ਲਾਲ ਸਿੰਘ, ਵਿੱਤ ਸਕੱਤਰ ਦੀਪਕ ਕੁਮਾਰ, ਇੰਦਰਜੀਤ ਸਿੰਘ, ਸੁੰਦਰ ਸਿੰਘ, ਬਲਵਿੰਦਰਜੀਤ ਸਿੰਘ, ਲਾਲ ਚੰਦ, ਜਤਿੰਦਰ ਸੱਗੂ, ਮਹਿੰਦਰ ਸਿੰਘ, ਕੁਲਵਿੰਦਰ ਸਿੰਘ ਆਦਿ ਤੋਂ ਇਲਾਵਾ ਡੀਟੀਐੱਫ ਦੇ ਸੂਬੇ ਦੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਜ਼ਿਲ੍ਹਾ ਜਨਰਲ ਸਕੱਤਰ ਅਮਨ ਵਸ਼ਿਸ਼ਟ ਅਤੇ ਜ਼ਿਲਾ ਪ੍ਰੈੱਸ ਸਕੱਤਰ ਕਰਮਜੀਤ ਸਿੰਘ ਨਦਾਮਪੁਰ ਵੀ ਹਾਜ਼ਰ ਸਨ।