* ਦਿੱਲੀ ਸ਼ਰਾਬ ਨੀਤੀ : Punjab ਦੇ ਐਕਸਾਈਜ ਕਮਿਸ਼ਨਰ ਵਰੁਣ ਰਿਜੁਜਮ ਦੇ ਘਰ ED ਦੀ ਰੇਡ* ਕਈ ਦਸਤਾਵੇਜ ਕੀਤੇ ਜਬਤ*
*ED ਦੇ ਨਿਸ਼ਾਨੇ ਤੇ ਇਕ ਆਮ ਆਦਮੀ ਪਾਰਟੀ ਲੀਡਰ*
ਦਿੱਲੀ ਸ਼ਰਾਬ ਘੋਟਾਲੇ ਨੂੰ ਲੈ ਕੇ ਪੰਜਾਬ ਦੇ ਅਧਿਕਾਰੀਆਂ ਦੇ ਘਰ ED ਦੀ Raid
ਦਿੱਲੀ ਸ਼ਰਾਬ ਘੋਟਾਲੇ ਨੂੰ ਲੈ ਕੇ ਪੰਜਾਬ ਦੇ ਅਧਿਕਾਰੀਆਂ ਦੇ ਘਰ ED ਵਲੋਂ Raid ਕੀਤੀ ਗਏ ਹੈ । ਪੰਜਾਬ ਦੇ ਅੰਦਰ ਵੀ ਸਰਕਾਰ ਨੇ ਦਿੱਲੀ ਦੀ ਤਰਜ ਤੇ ਸ਼ਰਾਬ ਦੀ ਨੀਤੀ ਲਾਗੂ ਕੀਤੀ ਹੈ । ਸੂਤਰਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੇ ਜਰੀਏ ਹੁਣ ED ਇਕ ਵੱਡੇ ਲੀਡਰ ਤਕ ਪਹੁੰਚਣ ਵਾਲੀ ਹੈ । ਇਸ ਸਮੇ ED ਦੇ ਨਿਸ਼ਾਨੇ ਤੇ ਇਕ ਆਮ ਆਦਮੀ ਪਾਰਟੀ ਲੀਡਰ ਹੈ ।
ED ਨੇ ਐਕਸਾਈਜ ਆਫ਼ਿਸ ਵਰੁਣ ਦੇ ਘਰ ਪਹੁੰਚੇ ਕੇ ਕੋਨੇ ਕੋਨੇ ਦੀ ਛਾਣਬੀਣ ਕੀਤੀ ਹੈ । ਈ ਡੀ ਵਲੋਂ ਤਿਜੋਰੀਆਂ , ਕਬੜ ਫਿਰੋਲੇ ਗਏ ਹਨ , ਦਸਤਾਵੇਜਾਂ ਦੀ ਜਾਂਚ ਕੀਤੀ ਗਈ ਹੈ । ਈ ਡੀ ਆਪਣੇ ਨਾਲ ਕੁਝ ਦਸਤਾਵੇਜ ਵੀ ਨਾਲ ਲੈ ਗਈ ਹੈ । ਸੂਤਰਾਂ ਦਾ ਕਹਿਣਾ ਹੈ ਕਿ ਕੁਝ ਹੋਰ ਅਫਸਰਾਂ ਦੇ ਘਰ ਵੀ ਜਲਦ ਜਾਂਚ ਹੋ ਸਕਦੀ ਹੈ । ਪੰਜਾਬ ਦੀ ਸ਼ਰਾਬ ਨੀਤੀ ਦੇ ਖਿਲਾਫ ਹਾਈ ਕੋਰਟ ਵਿਚ ਵੀ ਪਟੀਸ਼ਨ ਦਾਇਰ ਹੋਈ ਹੈ । ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਕਿਉਂ ਨਾਲ ਸ਼ਰਾਬ ਨੀਤੀ ਤੇ ਰੋਕ ਲਗਾ ਦਿੱਤੀ ਜਾਵੇ । ਈ ਡੀ ਵਲੋਂ ਜੋਇੰਟ ਕਮਿਸ਼ਨਰ ਨਰੇਸ਼ ਡੂਬੇ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ । ਈ ਡੀ ਵਲੋਂ 10 ਘੰਟੇ ਜਾਂਚ ਕੀਤੀ ਗਈ ਹੈ ।