ਮੁਲਾਜ਼ਮ ਆਗੂ ਗੁਰਮੇਲ ਸਿੱਧੂ ਦੀ ਅਗਵਾਈ ਹੇਠ ਵਫ਼ਦ ਨੇ ਵਿੱਤ ਮੰਤਰੀ ਨੂੰ ਦਿੱਤੀ ਮੁਲਾਜ਼ਮ ਮੰਗਾਂ ਬਾਰੇ ਜਾਣਕਾਰੀ
ਮੁਲਾਜ਼ਮ ਆਗੂ ਗੁਰਮੇਲ ਸਿੱਧੂ ਦੀ ਅਗਵਾਈ ਹੇਠ ਵਫ਼ਦ ਨੇ ਵਿੱਤ ਮੰਤਰੀ ਨੂੰ ਦਿੱਤੀ ਮੁਲਾਜ਼ਮ ਮੰਗਾਂ ਬਾਰੇ ਜਾਣਕਾਰੀ
– ਸੋਧੀ ਹੋਈ ਲੀਵ-ਇਨਕੈਸ਼ਮੈਂਟ ਦੀ ਅਦਾਇਗੀ ਬਿਨਾ ਦੇਰੀ ਕਰਨ, ਮਹਿੰਗਾਈ ਭੱਤੇ ਦੀ ਇੱਕਮੁਸ਼ਤ ਜਲਦੀ ਦੇਣ ਅਤੇ ਡਿਵੈਲਪਮੈਂਟ ਟੈਕਸ ਦੀ ਕਟੌਤੀ ਬੰਦ ਕਰਨ ਦਾ ਭਰੋਸਾ
ਚੰਡੀਗਡ਼੍ਹ/ਮੋਹਾਲੀ, 20 ਮਈ
ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦਾ ਇੱਕ ਵਫ਼ਦ ਵਿੱਤ ਤੇ ਯੋਜਨਾ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ। ਵਫ਼ਦ ਵਿੱਚ ਐਕਸ ਮੁਲਾਜ਼ਮ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਮੀਤ ਪ੍ਰਧਾਨ ਬਚਿੱਤਰ ਸਿੰਘ ਤੇ ਖੁਸ਼ਵਿੰਦਰ ਕਪਿਲਾ ਅਤੇ ਮੁੱਖ ਸਲਾਹਕਾਰ ਦਰਸ਼ਨ ਸਿੰਘ ਪੱਤਲੀ ਸ਼ਾਮਿਲ ਹੋਏ ਜਿਨ੍ਹਾਂ ਨੇ ਕੱਚੇ ਅਤੇ ਪੱਕੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿੱਤ ਮੰਤਰੀ ਨੂੰ ਜਾਣੂ ਕਰਵਾਇਆ।
ਉਨ੍ਹਾਂ ਦੱਸਿਆ ਕਿ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਨਿਰਪੱਖਤਾ ਨਾਲ 2.59 ਦਾ ਗੁਣਨਖੰਡ ਲਾਗੂ ਕਰਨਾ, 1 ਜਨਵਰੀ 2016 ਨੂੰ 125 ਪ੍ਰਤੀਸ਼ਤ ਮਹਿੰਗਾਈ ਭੱਤਾ ਮੰਨਣਾ ਨਾ ਕਿ 113 ਪ੍ਰਤੀਸ਼ਤ। 1 ਜਨਵਰੀ 2016 ਤੋਂ ਸੋਧੀ ਲੀਵ-ਇਨ-ਕੈਸ਼ਮੈਂਟ ਦੀ ਅਦਾਇਗੀ ਕਰਨੀ, 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਦੀ ਕਟੌਤੀ ਬੰਦ ਕਰਨੀ, 15-01-2015 ਦਾ ਪਰਖਕਾਲ ਸਮੇਂ ਵਾਲਾ ਪੱਤਰ ਵਾਪਿਸ ਲੈ ਕੇ, ਭੱਤਿਆ ਸਮੇਤ ਪੂਰੀ ਤਨਖਾਹ ਦੇਣੀ, ਜਨਵਰੀ 2004 ਤੋਂ ਬਾਅਦ ਵਾਲੇ ਭਰਤੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨੀ, ਬਣਦਾ 6 ਪ੍ਰਤੀਸ਼ਤ ਮਹਿੰਗਾਈ ਤੁਰੰਤ ਲਾਗੂ ਕਰਨਾ, ਕੱਚੇ / ਆਊਟਸੋਰਸਿੰਗ ਕਰਮਚਾਰੀ ਪੱਕੇ ਕਰਨੇ, ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਜਾਰੀ ਕਰਨੇ, ਮੈਡੀਕਲ ਖਰਚੇ ਦੀ ਪ੍ਰਤੀਪੂਰਤੀ ਲਈ ਕੈਸ਼ਲੈੱਸ ਸਕੀਮ ਲਾਗੂ ਕਰਨਾ ਅਤੇ ਮੁੱਖ ਸਕੱਤਰ ਦੀ ਚੇਅਰਮੈਨਸ਼ਿਪ ਹੇਠ ਜੇ.ਸੀ.ਐਮ. (ਸਾਂਝੀ ਸਲਾਹਕਾਰ ਮਸ਼ੀਨੀਰੀ) ਮੁਡ਼ ਬਹਾਲ ਕਰਨੀ ਆਦਿ ਮੰਗਾਂ ਸ਼ਾਮਲ ਸਨ।
ਆਗੂਆਂ ਨੇ ਵਿੱਤ ਮੰਤਰੀ ਨੂੰ ਲਿਖਤੀ ਮੰਗ ਪੱਤਰ ਦੇ ਕੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਜ਼ਰੂਰੀ ਮੰਗਾਂ ਦੇ ਨਾਲ-ਨਾਲ ਪਿਛਲੀ ਸਰਕਾਰ ਦੇ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਦਾ ਜ਼ਿਕਰ ਵੀ ਕੀਤਾ। ਜਨਵਰੀ-2004 ਤੋਂ ਬਾਅਦ ਵਾਲੇ ਭਰਤੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨੀ, ਬਣਦਾ 6 ਪ੍ਰਤੀਸ਼ਤ ਮਹਿੰਗਾਈ ਤੁਰੰਤ ਲਾਗੂ ਕਰਨਾ, ਕੱਚੇ / ਆਊਟਸੋਰਸਿੰਗ ਕਰਮਚਾਰੀ ਪੱਕੇ ਕਰਨੇ, ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਜਾਰੀ ਕਰਨੇ, ਮੈਡੀਕਲ ਖਰਚੇ ਦੀ ਪ੍ਰਤੀਪੂਰਤੀ ਲਈ ਕੈਸ਼ਲੈੱਸ ਸਕੀਮ ਲਾਗੂ ਕਰਨਾ ਅਤੇ ਮੁੱਖ ਸਕੱਤਰ ਦੀ ਚੇਅਰਮੈਨਸ਼ਿਪ ਹੇਠ ਜੇ.ਸੀ.ਐਮ. (ਸਾਂਝੀ ਸਲਾਹਕਾਰ ਮਸ਼ੀਨੀਰੀ) ਮੁਡ਼ ਬਹਾਲ ਕਰਨੀ ਆਦਿ ਸਮੇਤ ਹੋਰ ਕਈ ਮੰਗਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮੁਲਾਜ਼ਮ ਆਗੂ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਫ਼ਦ ਨੂੰ ਧਿਆਨ ਨਾਲ ਸੁਣਿਆ ਅਤੇ ਸਹਿਮਤੀ ਪ੍ਰਗਟਾਈ ਕਿ ਸੋਧੀ ਹੋਈ ਲੀਵ-ਇਨਕੈਸ਼ਮੈਂਟ (ਛੁੱਟੀਆਂ ਦੇ ਪੈਸੇ) ਦੀ ਅਦਾਇਗੀ ਬਿਨਾ ਦੇਰੀ ਕਰਨਾ, ਮਹਿੰਗਾਈ ਭੱਤੇ ਦੀ ਇੱਕਮੁਸ਼ਤ ਜਲਦੀ ਹੀ ਦੇ ਦਿੱਤੀ ਜਾਵੇਗੀ। ਵਿੱਤ ਮੰਤਰੀ ਨੇ 200 ਰੁਪਏ ਮਹੀਨਾ ਕਟੌਤੀ ਬੰਦ ਕਰਨੀ ਅਤੇ ਪਰਖਕਾਲ ਸਮਾਂ ਘਟਾਉਣ ਜਾਂ ਬੰਦ ਕਰਨ ਦੀ ਵੀ ਹਾਮੀ ਭਰੀ। ਉਨ੍ਹਾਂ ਕਿਹਾ ਕਿ ਕੱਚੇ ਕਰਮਚਾਰੀ ਪੱਕੇ ਕਰਨੇ ਅਤੇ ਪੁਰਾਣੀ ਪੈਨਸ਼ਨ ਬਹਾਲੀ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲ ’ਤੇ ਹਨ। ਪੁਰਾਣੇ ਬਕਾਏ ਅਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸੋਧਾਂ ਮੁਤਾਬਕ 2.59 ਦਾ ਗੁਣਨ ਦੇਣ ਅਤੇ ਹੋਰ ਹਾਂ,-ਪੱਖੀ ਸਿਫਾਰਿਸ਼ਾਂ ਲਾਗੂ ਕੀਤੀਆਂ ਜਾਣਗੀਆਂ। ਇਸ ਬਾਰੇ ਬਕਾਇਦਾ ਵਿੱਤ ਵਿਭਾਗ ਦੇ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਸੱਦੀ ਜਾਵੇਗੀ। ਜੁਲਾਈ-2021 ਤੋਂ ਬਾਅਦ ਨਵੀਂ ਭਰਤੀ ਅਤੇ ਕੇਂਦਰੀ ਸਕੇਲ ਲਾਗੂ ਕਰਨ ਬਾਰੇ ਮੁਡ਼ ਵਿਚਾਰਨਾ ਅਤੇ ਸਾਂਝੀ ਸਲਾਹਕਾਰ ਮਸ਼ੀਨਰੀ (ਕਮੇਟੀ) ਦੇ ਗਠਨ ਬਾਰੇ ਵੀ ਮੁੱਖ ਮੰਤਰੀ ਨਾਲ ਗੱਲ ਕਰਨਗੇ।