January 21, 2022

ਪੰਜਾਬੀਆਂ ਦਾ ਮੋਦੀ ਨਾਲ ਵਧਦਾ ਪਿਆਰ ਕਾਂਗਰਸਿਆਂ ਨੂੰ ਰਾਸ ਨਹੀਂ ਆ ਰਿਹਾ: ਇੰਦਰੇਸ਼ ਕੁਮਾਰ

ਪੰਜਾਬੀਆਂ ਦਾ ਮੋਦੀ ਨਾਲ ਵਧਦਾ ਪਿਆਰ ਕਾਂਗਰਸਿਆਂ ਨੂੰ ਰਾਸ ਨਹੀਂ ਆ ਰਿਹਾ: ਇੰਦਰੇਸ਼ ਕੁਮਾਰ

ਚੰਡੀਗੜ, 9 ਜਨਵਰੀ : ਮੋਦੀ ਨੇ ਹੀ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਵਾਈ, ਮੋਦੀ ਨੇ ਹੀ ਸਿੱਖਾਂ ਦੀ ਕਾਲੀ ਸੂਚੀ ਖਤਮ ਕੀਤੀ, ਮੋਦੀ ਨੇ ਹੀ ਗੁਰਪਰਬ ’ਤੇ ਮੁਆਫੀ ਮੰਗ ਕੇ ਖੇਤੀਬਾੜੀ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਦਾ ਅੰਦੋਲਨ ਖਤਮ ਕਰਵਾਇਆ, ਮੋਦੀ ਨੇ ਹੀ ਕਰਤਾਰਪੁਰ ਕਾਰੀਡੋਰ ਖੁਲਵਾਇਆ, ਮੋਦੀ ਨੇ ਹੀ ਸੀਏਏ ਕਨੂੰਨ ਦੇ ਤਹਿਤ ਅਫਗਾਨਿਸਤਾਨ ਵਿੱਚ ਫਸੇ ਸਿੱਖਾਂ ਅਤੇ ਗੁਰੂ ਗਰੰਥ ਸਾਹਿਬ ਸੁਰੱਖਿਅਤ ਵਾਪਸ ਲਿਆਏ, 100 ਕਰੋੜ ਵੇਕਸੀਨੇਸ਼ਨ ਤੋਂ ਬਾਅਦ ਦੁਬਾਰਾ ਕਰਤਾਰਪੁਰ ਕਾਰੀਡੋਰ ਖੁਲਵਾਇਆ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਅਤੇ ਉਨ੍ਹਾਂ ਦੇ 550ਵੇਂ ਜਨਮ ਦਿਹਾੜੇ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਇਆ ਅਤੇ ਧੂਮਧਾਮ ਨਾਲ ਮਨਾਇਆ। ਇਸਦੇ ਬਾਵਜੂਦ ਪੰਜਾਬ ਕਾਂਗਰਸ ਦੇ ਮੁੱਖਮੰਤਰੀ ਚਰਣਜੀਤ ਸਿੰਘ , ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਵਰਗੇ ਆਗੂ ਜੋ ਕਦੇ ਵੀ ਆਪਣੇ ਹਾਈਕਮਾਨ ਤੱਕ 1984 ਦੇ ਦੋਸ਼ੀਆਂ ਦੇ ਖਿਲਾਫ ਅਵਾਜ ਨਹੀਂ ਉਠਾ ਪਾਏ, ਉਹ ਆਗੂ ਮੋਦੀ ਨੂੰ ਪੰਜਾਬ ਅਤੇ ਸਿੱਖਾਂ ਨੂੰ ਬਦਨਾਮ ਕਰਣ ਦਾ ਇਲਜ਼ਾਮ ਲਗਾ ਰਹੇ ਹਨ, ਇਹ ਇੱਕ ਮੰਦੀ ਰਾਜਨੀਤੀ ਦਾ ਹਿੱਸਾ ਹੈ। ਇਹ ਕਹਿਣਾ ਹੈ ਰਾਸ਼ਟਰੀ ਸਵੇ੍ਹਸੇਵਕ ਸੰਘ ਦੇ ਸੀਨਂੀਅਰ ਆਗੂ ਇੰਦਰੇਸ਼ ਕੁਮਾਰ ਦਾ, ਜੋ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੰਜਾਬ ਦੌਰੇ ਦੇ ਦੌਰਾਨ ਘਟਿਤ ਘਟਨਾਕਰਮ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਂਚ ਦੇ ਨਾਮ ’ਤੇ ਕੀਤੀ ਜਾ ਰਹੀ ਖਾਨਾਪੂਰਤੀ ’ਤੇ ਭੜ ਕੇ ਹੋਏ ਸਨ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ, ਬਲੂ ਸਟਾਰ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਉਕਤ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਕਾਂਗਰਸ ਨੇ ਵੱਡੇ-ਵੱਡੇ ਆਹੁਦਿਆਂ ’ਤੇ ਬਿਠਾਇਆ, ਜਦੋਂ ਕਿ ਪੰਜਾਬ ਕਾਂਗਰਸ ਦੇ ਕਿਸੇ ਵੀ ਆਗੂ ਉਕਤ ਦੋਸ਼ੀਆਂ ਦੇ ਖਿਲਾਫ ਅਵਾਜ ਨਹੀਂ ਚੁੱਕ ਸਕੇ ਹਨ। ਭਾਜਪਾ ਨੇ ਹੀ ਸਿੱਖਾਂ ਦੇ ਇਸ ਦੋਸ਼ੀਆਂ ਨੂੰ ਸੱਜਿਆ ਦਵਾਈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਚੂਕ ਮਾਮਲੇ ਵਿੱਚ ਪੰਜਾਬ ਸਰਕਾਰ ਹੁਣ ਅਜਿਹੇ 150 ਅਣ ਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕਰ ਕੇ ਖਾਨਾਪੂਰਤੀ ਕਰ ਰਹੀ ਹੈ, ਜੋ ਕਿ ਘਟਨਾਕਰਮ ਵਾਲੇ ਦਿਨ ਸੋਸ਼ਲ ਮੀਡਿਆ ’ਤੇ ਲਾਈਵ ਹੋ ਕੇ ਲਲਕਾਰ ਰਹੇ ਸਨ, ਟੀ.ਵੀ. ਚੈਨਲਾਂ ਨੂੰ ਬਾਈਟ ਦੇ ਰਹੇ ਸਨ, ਇੰਨਾ ਹੀ ਨਹੀਂ ਪੰਜਾਬ ਪੁਲਿਸ ਦੇ ਅਧਿਕਾਰੀ ਉਕਤ ਘਟਨਾਕਰਮ ਵਾਲੀ ਜਗ੍ਹਾਂ ’ਤੇ ਚਾਹ ਪੀ ਰਹੇ ਸਨ, ਹੁਣ ਉਥੇ ਹੀ ਪੁਲਿਸ ਕਰਮਚਾਰੀ ਉਨ੍ਹਾਂ ਨੂੰ ਅਣਪਛਾਤੇ ਦੱਸ ਕੇ ਮਾਮਲੇ ਨੂੰ ਰਫਾ-ਦਫਾ ਕਰ ਰਹੇ ਹਨ।