May 12, 2021

ਸੈਂਕੜੇ ਕਾਂਗਰਸੀ ਅਹੁਦੇਦਾਰ ਭਾਜਪਾ ਵਿਚ ਸ਼ਾਮਿਲ

ਸੈਂਕੜੇ ਕਾਂਗਰਸੀ ਅਹੁਦੇਦਾਰ ਭਾਜਪਾ ਵਿਚ ਸ਼ਾਮਿਲ
ਚੰਡੀਗੜ੍ਹ 03-
ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼  ਦੇ ਦਫਤਰ ਵਿੱਚ ਰਾਸ਼ਟਰੀ ਮਹਾਮੰਤਰੀ ਅਤੇ ਪੰਜਾਬ ਪ੍ਰਭਾਰੀ ਦੁਸ਼ਯੰਤ ਗੌਤਮ,  ਸਹਿ ਪ੍ਰਭਾਰੀ ਡਾ. ਨਰਿੰਦਰ ਸਿੰਘ ਅਤੇ ਸੂਬਾ ਪਰ੍ਧਾਨ ਅਸ਼ਵਨੀ ਸ਼ਰਮਾ  ਦੀ ਅਗਵਾਈ ਹੇਠ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਪ੍ਰਤੀ ਉਨ੍ਹਾਂ ਦੀ ਆਸਥਾ ਅਤੇ ਨਿਸ਼ਟਾ ਨੂੰ ਦੇਖਦੇ ਹੋਏ ਪੰਜਾਬ ਭਾਜਪਾ ਦੇ ਨੇਤਰਤਵ ਵਿਚ ਸੈਂਕੜੇ ਕਾਂਗਰਸੀ ਅਹੁਦੇਦਾਰ ਭਾਜਪਾ ਵਿਚ ਸ਼ਾਮਿਲ ਹੋਏ।
ਇਸਦੇ ਨਾਲ ਹੀ ਕਾਂਗਰਸ ਦੇ ਕਈ ਵੱਡੇ ਅਹੁਦੇਦਾਰ ਕਾਂਗਰਸ ਛੱਡ ਕੇ ਸੈਂਕੜੇ ਦੀ ਤਾਦਾਦ ਵਿਚ ਭਾਜਪਾ ਵਿਚ ਸ਼ਾਮਿਲ ਹੋਏ। ਜਿਸ ਵਿਚ ਕਾਂਗਰਸ ਦੇ ਰਾਕੇਸ਼ ਕੁਮਾਰ ਰਿੰਕੂ ਪ੍ਰਦੇਸ਼ ਉੱਪ ਚੇਅਰਮੈਨ ਐ ਸੀ ਵਿਭਾਗ, ਸੁਖਜਿੰਦਰ ਸਿੰਘ ਸੁਖ ਪ੍ਰਦੇਸ਼ ਜਨਰਲ ਸੈਕਟਰੀ,  ਜੋਗਿੰਦਰ ਸਿੰਘ ਅਟਵਾਲ ਪ੍ਰਦੇਸ਼ ਕੋਨਵਿਨਿਰ ਐ.ਸੀ.,  ਪੂਰੀ ਜੀ ਉੱਪ ਪ੍ਰਧਾਨ ਬਿਉਪਾਰ ਸੈੱਲ,  ਅਮਿਤ ਕੁਮਾਰ ਮੋਨੂੰ ਜ਼ਿਲ੍ਹਾ ਚੇਅਰਮੈਨ ਐ ਸੀ ਵਿਭਾਗ ਅੰਮ੍ਰਿਤਸਰ (ਸਹਿਰੀ ) , ਅੰਗਰੇਜ ਸਿੰਘ ਢੰਡ ਸਰਕਲ ਪ੍ਰਧਾਨ ਅਤੇ ਸਾਬਕਾ ਸਰਪੰਚ,  ਸੁਰਜੀਤ ਸਿੰਘ ਵਡਾਲੀ -ਵਾਈਸ ਚੇਅਰਮੈਨ ਓ.ਬੀ.ਸੀ. ਸੈੱਲ,  ਹਰਭਜਨ ਸਿੰਘ ਜ਼ਿਲ੍ਹਾ  ਵਾਈਸ ਚੇਅਰਮੈਨ ਐ.ਸੀ.ਵਿਭਾਗ ਅੰਮ੍ਰਿਤਸਰ (ਹਲਕਾ ਇੰਚਾਰਜ ਈਸਟ), ਅਨਿਲ ਕੁਮਾਰ ਜ਼ਿਲ੍ਹਾ  ਵਾਈਸਚੇਅਰਮੈਨ ਐ.ਸੀ. ਵਿਭਾਗ ਅੰਮ੍ਰਿਤਸਰ  (ਹਲਕਾ ਇੰਚਾਰਜ ਵੈਸਟ), ਮੂਨ ਮਲਹੋਤਰਾ ਜ਼ਿਲ੍ਹਾ ਵਾਈਸ ਚੇਅਰਮੈਨ ਐ.ਸੀ. ਵਿਭਾਗ ਅੰਮ੍ਰਿਤਸਰ (ਹਲਕਾ ਇੰਚਾਰਜ ਸੈਂਟਰਲ), ਪ੍ਰਸ਼ਾਂਤ ਭਾਟੀਆ ਜ਼ਿਲ੍ਹਾ  ਵਾਈਸ ਚੇਅਰਮੈਨ ਐ.ਸੀ. ਵਿਭਾਗ ਅੰਮ੍ਰਿਤਸਰ (ਹਲਕਾ ਇੰਚਾਰਜ ਸਾਊਥ), ਨਿਰਵੈਲ ਸਿੰਘ ਜ਼ਿਲਾ ਕੋਨਵਿਨਿਰ ਐ.ਸੀ. ਵਿਭਾਗ ਅੰਮ੍ਰਿਤਸਰ (ਸਹਿਰੀ ), ਅਜੀਤ ਸਿੰਘ ਭੱਟੀ ਜ਼ਿਲਾ ਜਰਨਲ ਸੈਕਟਰੀ ਐ.ਸੀ. ਵਿਭਾਗ ਅੰਮ੍ਰਿਤਸਰ (ਸਹਿਰੀ), ਸਤਨਾਮ ਸਿੰਘ ਕਾਲਰ- ਕੋਨਵਿਨਿਰ ਐ.ਸੀ. ਵਿਭਾਗ ਅੰਮ੍ਰਿਤਸਰ (ਹਲਕਾ ਈਸਟ), ਦਿਲਬਾਗ ਸਿੰਘ ਨਰਾਇਣਗੜ੍ਹ ਬਲਾਕ ਪ੍ਰਧਾਨ ਛਰੇਟਾ, ਰਿੰਕੂ ਗੁਮਟਾਲਾ ਬਲਾਕ ਪ੍ਰਧਾਨ ਪਿੰਡ ਗੁਮਟਾਲਾ ਵੇਸ੍ਟ, ਵਿਕਰਮਜੀਤ ਸਿੰਘ ਬਲਾਕ ਪ੍ਰਧਾਨ ਮੋਹਕਾਮਪੁਰਾ ਈਸਟ, ਸ਼ਕਤੀ ਦੱਤ ਯੂਥ ਪ੍ਰਧਾਨ (ਹਲਕਾ ਵੇਸ੍ਟ) ਅੰਮ੍ਰਿਤਸਰ, ਰਾਮਪ੍ਰਸਾਦ ਵਾਰਡ ਪ੍ਰਧਾਨ ਅੰਮ੍ਰਿਤਸਰ ਈਸਟ ਅਤੇ ਦਿਲਬਾਗ ਸਿੰਘ ਭੰਗੂ ਭਾਜਪਾ ਪਾਰਟੀ ਵਿਚ ਸ਼ਾਮਿਲ ਹੋਏ।  ਇਸ ਬੈਠਕ ਵਿਚ ਦਿਨੇਸ਼ ਕੁਮਾਰ ਸੰਗਠਨ ਮਹਾਮੰਤਰੀ, ਪ੍ਰਦੇਸ਼ ਦੇ ਮਹਾਂਮੰਤਰੀ ਜੀਵਨ ਗੁਪਤਾ ਅਤੇ ਸੁਭਾਸ਼ ਸ਼ਰਮਾ ਇਸ ਬੈਠਕ ਦੌਰਾਨ ਗੁਰਪਾਲ ਸਿੰਘ ਭੱਟੀ ਰਿਟਾਇਰ ਆਈ ਏ ਐਸ ਅਧਿਕਾਰੀ, ਕਰਨੈਲ ਸਿੰਘ ਰਿਟਾਇਰ ਸ਼ੈਸ਼ੇਨ ਜੱਜ, ਬਲਵੀਰ ਸਿੰਘ ਆਲ ਇੰਡੀਆ ਬਾਜ਼ੀਗਰ ਸਮਾਜ, ਅਮਰੀਕ ਸਿੰਘ ਰਿਟਾਇਰ ਪੁਲਿਸ ਇੰਸਪੈਕਟਰ,  ਸੰਜੇ ਕੁਮਾਰ ਖੰਨਾ ਬਿਲਡਰ ਜੀਰਕਪੁਰ ਭਾਜਪਾ ਪਾਰਟੀ ਵਿਚ ਸ਼ਾਮਿਲ ਹੋਏ।