Punjab

ਜਿੰਦਗੀ ਇਕ ਸਫਰ ਹੈ ਸੁਹਾਣਾ : ਕਾਂਗਰਸ ਵਿਧਾਇਕ ਨਿਕਲੇ ਨਵਜੋਤ ਸਿੱਧੂ ਨਾਲ ਨਵੇਂ ਸਫ਼ਰ ਤੇ

ਨਵਜੋਤ ਸਿੱਧੂ ਨਾਲ ਕਾਂਗਰਸ ਦੇ ਵਿਧਾਇਕ ਦਾ ਨਵਾਂ ਸਫ਼ਰ , ਜੋ ਕੈਪਟਨ ਨਾਲ ਖੜੇ ਸੀ ਹੁਣ ਬਸ ਵਿਚ ਸਭ ਤੋਂ ਅੱਗੇ ਬੈਠੇ

ਜਿੰਦਗੀ ਇਕ ਸਫਰ ਹੈ ਸੁਹਾਣਾ, ਯਹਾਂ ਕੱਲ੍ਹ ਕਿਆ ਹੋ ਕਿਸਨੇ ਜਾਣਾ ਗੀਤ ਪੰਜਾਬ ਕਾਂਗਰਸ ਦੇ ਬਦਲਦੇ ਸਮੀਕਰਨ ਤੇ ਪੂਰੀ ਤਰ੍ਹਾਂ ਢੁਕਦਾ ਹੈ ਪਿਛਲੇ ਇਕ ਦੋ ਦਿਨ ਵਿਚ ਹੀ  ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਾਰਵਾਂ ਦਿਨ ਪਾਰਟੀ ਦਿਨ ਵਧਦਾ ਜਾ ਰਿਹਾ ਹੈ । 

ਸਿੱਧੂ ਨਾਲ ਅੱਜ 62 ਵਿਧਾਇਕ ਨਵੇਂ ਸਫ਼ਰ ਤੇ ਨਿਕਲ ਗਏ ਹਨ ।  ਕੁਝ ਦਿਨ ਪਹਿਲਾ ਤਕ ਲੱਗ ਰਿਹਾ ਸੀ ਕੇ ਸਿੱਧੂ ਮਾਝੇ ਦੇ ਵਿਧਾਇਕਾਂ ਨਾਲ ਮਿਲ ਕੇ ਪ੍ਰਧਾਨ ਬਣਨ ਲਈ ਲੜਾਈ ਲੜ ਰਹੇ ਹਨ ।  ਪਰ ਪ੍ਰਧਾਨ ਬਣਨ ਤੋਂ ਬਾਅਦ ਸਮੀਕਰਨ ਇਕ ਦਮ ਬਦਲ ਗਏ ਹਨ ।  ਦੋ ਦਿਨ ਪਹਿਲਾ ਜਿਹੜੇ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠੇ ਸਨ ਅੱਜ ਉਹ ਨਵਜੋਤ ਸਿੰਘ ਸਿੱਧੂ ਦੀ ਬਸ ਵਿੱਚ ਸਭ ਤੋਂ ਅੱਗੇ ਬੈਠੇ ਨਜਰ ਆ ਰਹੇ ਹਨ ਤੇ ਸਿੱਧੂ ਨਾਲ ਕਾਂਗਰਸ ਦੇ ਨਵੇਂ ਸਫ਼ਰ ਤੇ ਨਿਕਲ ਪਏ ਹਨ  ।  ਬੱਸੀ ਤੋਂ ਵਿਧਾਇਕ ਜੀ ਪੀ ਸਿੰਘ ਤੇ ਹਰਮਿੰਦਰ ਸਿੰਘ ਗਿੱਲ ਦੋ ਦਿਨ ਪਹਿਲਾ ਕੈਪਟਨ ਅਮਰਿੰਦਰ ਸਿੰਘ ਨਾਲ ਖੜੇ ਸਨ । ਹੁਣ ਉਹ ਸਿੱਧੂ ਦੀ ਬਸ ਵਿਚ ਸਭ ਤੋਂ ਅੱਗੇ ਬੈਠੇ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ  ।ਓਹਨੇ ਦੇ ਚੇਹਰੇ ਦੀ ਮੁਸਕਾਨ ਕੁਝ ਹੋਏ ਹੀ ਇਸ਼ਾਰਾ ਕਰ ਰਹੀ ਹੈ । 

Related Articles

Leave a Reply

Your email address will not be published. Required fields are marked *

Back to top button
error: Sorry Content is protected !!