Punjab

ਕਾਂਗਰਸ ਹਾਈ ਕਮਾਂਡ ਦਾ ਕੈਪਟਨ ਵਿਰੋਧੀਆਂ ਨੂੰ ਝਟਕਾ, 2022 ਦੀ ਵਿਧਾਨ ਸਭਾ ਚੋਣ ਕੈਪਟਨ ਅਮਰਿੰਦਰ  ਦੀ ਅਗਵਾਈ ਵਿਚ ਲੜੀ ਜਾਵੇਗੀ

ਕਾਂਗਰਸ ਹਾਈਕਮਾਂਡ ਖੁਲ ਕੇ ਆਇਆ ਕੈਪਟਨ ਅਮਰਿੰਦਰ ਨਾਲ
ਕਾਂਗਰਸ ਦੀ ਇਕ ਪਰੰਪਰਾ ਹੈ ਜੋ ਮੁੱਖ ਮੰਤਰੀ ਹੁੰਦਾ ਉਸ ਦੀ ਅਗਵਾਈ ਵਿਚ ਹੀ ਚੋਣ ਲੜੀ ਜਾਂਦੀ : ਹਰੀਸ਼ ਰਾਵਤ
ਲੀਡਰਸ਼ਿਪ ਨੂੰ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ
ਲੀਡਰਸ਼ਿਪ ਬਦਲਣ ਲਈ ਨਹੀਂ ਕਲੇਸ਼ ਨੂੰ ਸਲਝਾਉਣ ਲਈ ਕਾਂਗਰਸ ਨੇ 3 ਕਮੇਟੀ ਦਾ ਗਠਨ : ਹਰੀਸ਼ ਰਾਵਤ

ਜੂਨ ਦੇ ਪਹਿਲੇ ਹਫਤੇ ਵਿਧਾਇਕਾਂ ਤੇ ਸੰਸਦਾਂ ਨਾਲ ਕਰਾਂਗੇ ਬੈਠਕ : ਹਰੀਸ਼ ਰਾਵਤ
ਪੰਜਾਬ ਅੰਦਰ ਕਾਂਗਰਸ ਅੰਦਰ ਕਾਫੀ ਦਿਨਾਂ ਤੋਂ ਅੰਦਰੂਨੀ ਲੜਾਈ ਚੱਲ ਰਹੀ ਹੈ । ਨਵਜੋਤ ਸਿੰਘ ਸਿੱਧੂ ਰੋਜਾਨਾ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧ ਰਹੇ ਹਨ । ਦੂਜੇ ਪਾਸੇ ਕਾਂਗਰਸ ਹਾਈਕਮਾਂਡ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਡੱਟ ਕੇ ਖੜਾ ਨਜ਼ਰ ਆ ਰਿਹਾ ਹੈ । ਇਸ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਹੋਰ ਮਜਬੂਤੀ ਮਿਲੀ ਹੈ ਤੇ ਕੈਪਟਨ ਤੇ ਸਵਾਲ ਚੁੱਕਣ ਵਾਲਿਆ ਨੂੰ ਵੀ ਇਕ ਸੰਦੇਸ਼ ਮਿਲ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਸਲ ਵਿਚ ਕੈਪਟਨ ਹੈ ਤੇ ਕੈਪਟਨ ਅੱਜ ਵੀ ਕਾਂਗਰਸ ਪਾਰਟੀ ਅੰਦਰ ਅਪਣੀ ਵਿਸ਼ੇਸ਼ ਰੁਤਬਾ ਰੱਖਦੇ ਹਨ  । ਕਾਂਗਰਸ ਹਾਈਕਮਾਂਡ ਨੇ ਸਾਫ ਕਰ ਦਿੱਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੀ ਲੜੀ ਜਾਵੇਗੀ । ਇਸ ਤਰ੍ਹਾਂ ਕਾਂਗਰਸ ਹਾਈ ਕਮਾਂਡ ਦਾ ਕੈਪਟਨ ਵਿਰੋਧੀਆਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ ।


ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸਾਫ ਸ਼ਬਦਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀਆਂ ਨੂੰ ਸੰਦੇਸ਼ ਦੇ ਦਿੱਤਾ ਹੈ ਕਿ ਕਾਂਗਰਸ ਦੀ ਇਕ ਪਰੰਪਰਾ ਹੈ , ਜੋ ਮੁੱਖ ਮੰਤਰੀ ਹੁੰਦਾ ਹੈ ।  ਉਸ ਦੀ ਅਗਵਾਈ ਵਿਚ ਹੀ ਚੋਣ ਲੜੀ ਜਾਂਦੀ ਹੈ ।  ਜਿਸ ਨਾਲ ਰਾਵਤ ਨੇ ਸਾਫ ਕਰ ਦਿਤਾ ਹੈ ਕਿ ਅਗਲਾ ਵਿਧਾਨ ਸਭਾ ਦੀ ਚੋਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜੀ ਜਾਵੇਗੀ ।  ਰਾਵਤ ਨੇ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਨਵਜੋਤ ਸਿੰਘ ਸਿੱਧੂ ਵਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਚੋਣ ਲੜੀ ਜਾਵੇਗੀ ।
ਰਾਵਤ ਨੇ ਸਾਫ ਕੀਤਾ ਹੈ ਕਿ ਅਸੀਂ ਕਾਰਵਾਈ ਕਰਨ ਦੀ ਥਾਂ ਤੇ ਪਾਰਟੀ ਨੂੰ ਮਜਬੂਤ ਕਰਨ ਲਈ ਅਗਲਾ ਐਕਸ਼ਨ ਪਲਾਨ ਤਿਆਰ ਕੀਤਾ ਜਾਵੇਗਾ ।  ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਚੱਲ ਰਹੀ ਖਿੱਚੋਤਾਣ ਦਾ ਮਾਮਲਾ ਸੁਲਝ ਜਾਵੇਗਾ ।  ਰਾਵਤ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਕਮੇਟੀ ਲੀਡਰਸ਼ਿਪ ਨੂੰ ਬਦਲਣ ਲਈ ਨਹੀਂ ਬਣਾਈ ਹੈ ।  ਬਲਕਿ ਇਹ ਕਮੇਟੀ ਕਲੇਸ਼ ਨੂੰ ਸਲਝਾਉਣ ਬਣਾਈ ਗਈ ਹੈ ।  ਰਾਵਤ ਨੇ ਕਿਹਾ ਕਿ ਲੀਡਰਸ਼ਿਪ ਨੂੰ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ ।  ਇਹ ਕਮੇਟੀ ਪੰਜਾਬ ਕਾਂਗਰਸ ਵਿਚ ਕਲੇਸ਼ ਨੂੰ ਸਲਝਾਉਣ ਲਈ ਬਣਾਈ ਗਈ ਹੈ ।

ਦੱਸਣਯੋਗ ਹੈ  ਕਿ ਇਹ ਪਹਿਲੀ ਵਾਰ ਨਹੀਂ ਜਦੋ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵਿਰੋਧੀ ਸੁਰ ਉਠੀਆਂ ਹਨ ।  ਜਦੋ ਕੈਪਟਨ ਅਮਰਿੰਦਰ ਸਿੰਘ 2002 ਤੋਂ 2007 ਤਕ ਮੁੱਖ ਮੰਤਰੀ ਰਹੇ ਸਨ ।  ਉਸ ਸਮੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੁਝ ਲੀਡਰਾਂ ਵਲੋਂ ਝੰਡਾ ਚੁਕਿਆ ਗਿਆ ਸੀ ।   ਪਰ ਉਹ ਝੰਡਾ ਚੁੱਕਣ ਵਾਲੇ ਕਿਥੇ ਹਨ ? ਕੈਪਟਨ ਅਮਰਿੰਦਰ ਸਿੰਘ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹਨ ।  ਜਦੋ ਕਿ ਕੈਪਟਨ ਖਿਲਾਫ ਸੁਰਾ ਚੁੱਕਣ ਵਾਲੇ ਰਾਜਨੀਤੀ ਵਿਚ ਨਕਾਰ ਦਿੱਤੇ ਗਏ ਹਨ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!