Punjab

ਕਾਂਗਰਸ ਵਿਵਾਦ ਹੋਇਆ ਗਹਿਰਾ : ਮੁੱਖ ਮੰਤਰੀ ਦੇ ਘਰ ਵਿਧਾਇਕਾਂ ਤੇ ਮੰਤਰੀਆਂ ਦੀ ਬੈਠਕ

ਪੰਜਾਬ ਕਾਂਗਰਸ ਦੇ ਅੰਦਰ ਚੱਲ ਰਿਹਾ ਵਿਵਾਦ ਗਹਿਰਾ ਹੁੰਦਾ ਜਾ ਰਿਹਾ ਹੈ ਮੰਤਰੀ ਸੁਖਜਿੰਦਰ ਰੰਧਾਵਾ ਦੇ ਨਵਜੋਤ ਸਿੰਘ ਸਿੱਧੂ ਸਮੇਤ 3 ਮੰਤਰੀਆਂ ਤੇ ਕੁਝ ਵਿਧਾਇਕਾਂ ਦੀ ਬੈਠਕ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨੇੜਲੇ ਵਿਧਾਇਕਾਂ ਦੀ ਬੈਠਕ ਬੁਲਾ ਲਈ ਹੈ ਸੂਤਰਾਂ ਦਾ ਕਹਿਣਾ ਹੈ ਕਿ ਇਸ ਸਮੇ ਮੁੱਖ ਮੰਤਰੀ ਦੇ ਫਾਰਮ ਹਾਊਸ ਤੇ 25 ਤੋਂ 30 ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿਚ ਪਹੁੰਚ ਗਏ ਹਨ

ਇਹਨਾਂ ਵਿਚ ਸ਼ਾਮ ਸੁੰਦਰ ਅਰੋੜਾ , ਅਰੁਣਾ ਚੋਧਰੀ , ਫ਼ਤਹਿ ਜੰਗ ਬਾਜਵਾ , ਰਾਣਾ ਗੁਰਮੀਤ ਸੋਢੀ , ਸੰਸਦ ਔਜਲਾ,   ਮੁਨੀਸ਼ ਤਿਵਾੜੀ , ਹਰਪ੍ਰੀਤ ਅਜਨਾਲਾ , ਜਸਬੀਰ ਡਿਪਾ , ਕੁਲਦੀਪ ਵੈਦ , ਡੈਨੀ, ਰਾਮਿੰਦਰ ਆਂਵਲਾ ਸ਼ਾਮਿਲ ਹਨ ਇਸ ਸਮੇ ਸਿੱਧੂ ਗੁੱਟ ਤੇ ਕੈਪਟਨ ਗੁੱਟ ਵਿਚ ਬੈਠਕ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਸਮਰਥਕਾਂ ਨਾਲ ਮੌਜੂਦਾ ਹਾਲਤ ਤੇ ਚਰਚਾ ਕੀਤੀ ਜਾ ਰਹੀ ਹੈ ਕੈਪਟਨ ਸਮਰਥਕ ਹੁਣ ਸਾਰੇ ਲਿਖ ਕੇ ਹਾਈਕਮਾਂਡ ਨੂੰ ਦੇਣ ਜਾ ਰਹੇ ਹਨ ਕਿ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਖੜੇ ਹਨ ਅਤੇ ਸਿੱਧੂ ਨੂੰ ਪ੍ਰਧਾਨ ਬਣਾਉਣ ਦੇ ਹੱਕ ਵਿਚ ਨਹੀਂ ਹਨ ਇਸ ਲਈ ਕਾਂਗਰਸ ਅੰਦਰ ਵਿਵਾਦ ਹੋਰ ਵੱਧ ਗਿਆ ਹੈ

Related Articles

Leave a Reply

Your email address will not be published. Required fields are marked *

Back to top button
error: Sorry Content is protected !!