January 21, 2022

ਪੰਜਾਬ ਵਿੱਚ ਮੁਕਾਬਲਾ ਤੇ ਆਪ ਤੇ ਕਾਂਗਰਸ ਵਿੱਚ, ਬਹੁਮਤ ਵੱਲ ਆਪ

ਪੰਜਾਬ ਵਿੱਚ ਮੁਕਾਬਲਾ ਤੇ ਆਪ ਤੇ ਕਾਂਗਰਸ ਵਿੱਚ, ਬਹੁਮਤ ਵੱਲ   ਆਪ ਪੁੱਛਦਾ ਪੰਜਾਬ

ਮੁੱਖ ਮੰਤਰੀ ਦਾ ਚੇਹਰਾ ਨਾ ਐਲਾਨ ਕਰਨਾ ਕਾਂਗਰਸ ਲਈ ਪਏਗਾ ਭਾਰੀ

ਪੰਜਾਬ ਵਿੱਚ ਆਮ ਆਦਮੀ ਪਾਰਟੀ 2022 ਦੀਆਂ ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਉਭਰ ਕੇ ਆ ਰਹੀ ਹੈ। ਏ ਬੀ ਪੀ ਨਿਊਜ਼ ਵਲੋਂ ਕੀਤੇ ਗਏ ਸਰਵੇ ਵਿੱਚ ਆਪ ਨੂੰ 52 ਤੋਂ 58 ਸੀਟਾਂ ਮਿਲ ਰਹੀਆਂ ਹਨ। ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਬੇ ਅਸਰ ਦਿੱਖ ਰਹੇ ਹਨ। ਕਾਂਗਰਸ ਨੂੰ 43 ਤੱਕ ਸੀਟਾਂ ਮਿਲਣ ਦਾ ਅਨੁਮਾਨ ਹੈ। ਜਦੋ ਕਿ ਅਕਾਲੀ ਦਲ ਨੂੰ 25 ਤੱਕ ਸੀਟਾਂ ਮਿਲ ਸਕਦੀਆਂ ਹਨ। ਜਦੋਂ ਕੇ ਭਾਜਪਾ ਨੂੰ 0 – 3 ਤੱਕ ਸੀਟਾਂ ਮਿਲ ਸਕਦੀਆਂ ਹਨ। ਪੰਜਾਬ ਅੰਦਰ ਕਾਂਗਰਸ ਪਾਰਟੀ ਵਲੋਂ ਇਸ ਵਾਰ ਮੁੱਖ ਮੰਤਰੀ ਦੀ ਚੇਹਰੇ ਦਾ ਐਲਾਨ ਨਹੀਂ ਕੀਤਾ ਜਾ ਰਿਹਾ ਹੈ । ਜਿਸ ਕਾਰਨ ਕਾਂਗਰਸ ਨੂੰ ਭਾਰੀ ਨੁਕਸਾਨ ਸਹਿਣਾ ਪੈ ਸਕਦਾ ਹੈ । 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪ ਨੇ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਨਹੀਂ ਕੀਤਾ ਸੀ । ਜਿਸ ਕਾਰਨ ਆਪ ਨੂੰ ਨੁਕਸਾਨ ਸਹਿਣਾ ਪਿਆ ਹੈ ।
ਅਪਡੇਟ ਪੰਜਾਬ ਦੇ  ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਇਕ ਅੰਦਰੂਨੀ ਸਰਵੇ ਕਰਵਾਇਆ ਗਿਆ ਹੈ । ਜਿਸ ਵਿਚ ਸਾਫ ਹੈ ਨਵਜੋਤ ਸਿੰਘ ਸਿੱਧੂ ਦਾ ਅਸਰ ਲੋਕਾਂ ਤੇ ਸਾਫ ਦਿਖਾਈ ਦੇ ਰਿਹਾ ਹੈ । ਸੂਤਰਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਮੁੱਦਿਆਂ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰਦੇ ਹਨ। ਉਨ੍ਹਾਂ ਦਾ ਇਮਾਨਦਾਰ ਕਿਰਦਾਰ ਕਾਂਗਰਸ ਲਈ ਵਰਦਾਨ ਸਾਬਿਤ ਹੋ ਸਕਦਾ ਹੈ ।
ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਦੋ ਸਰਵੇ ਕਰਵਾਏ ਗਏ ਹਨ । ਜਿਸ ਵਿਚ ਨਵਜੋਤ ਸਿੰਘ ਸਿੱਧੂ ਲੋਕਾਂ ਦੀ ਪਹਿਲੀ ਪਸੰਦ ਹਨ। ਇਸ ਸਰਵੇ ਨੂੰ ਗੁਪਤ ਰੱਖਿਆ ਜਾ ਰਿਹਾ ਹੈ ਇਸ ਦਾ ਕਾਰਨ ਹੈ ਕਿ ਸਰਵੇ ਸਿੱਧੂ ਦੇ ਪੱਖ ਵਿਚ ਆ ਰਿਹਾ ਹੈ । ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵੀ ਦੁਬਾਰਾ ਮੁੱਖ ਮੰਤਰੀ ਬਣਨ ਦੀ ਚਾਹ ਦਿਲ ਵਿਚ ਰੱਖੀ ਹੈ ਉਸਦੇ ਟੀਮ ਕੰਮ ਕਰ ਰਹੀ ਹੈ ।
ਇਸ ਸਮੇ ਮੁੱਖ ਮੁਕਾਬਲਾ ਆਪ ਤੇ ਕਾਂਗਰਸ ਦੇ ਵਿਚ ਹੈ ਅਤੇ ਆਪ ਨੂੰ ਲੈ ਕੇ ਲੋਕਾਂ ਵਿਚ ਕਰੰਟ ਦਿਖਾਈ ਦੇ ਰਿਹਾ ਹੈ ਪੰਜਾਬ ਅੰਦਰ ਇਸ ਸਮੇ ਕਰਮਚਾਰੀ ਸਰਕਾਰ ਦੇ ਖਿਲਾਫ ਹਨ ਇਸ ਲਈ ਕਰਮਚਾਰੀਆਂ ਦੀ ਵੋਟ ਕਾਂਗਰਸ ਨੂੰ ਨਹੀਂ ਜਾ ਰਹੀ ਹੈ । ਪੰਜਾਬ ਅੰਦਰ 3 ਲੱਖ ਦੇ ਕਰੀਬ ਕਰਮਚਾਰੀ ਹਨ ਜੋ ਚੰਨੀ ਸਰਕਾਰ ਤੋਂ ਖੁਸ਼ ਨਹੀਂ ਹਨ । ਕਾਂਗਰਸ ਨੂੰ ਇਸ ਸਮੇ ਆਪ ਵੱਡੀ ਟੱਕਰ ਦੇ ਰਹੀ ਹੈ । ਅਗਰ ਕਾਂਗਰਸ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਨਹੀਂ ਕਰੇਗੀ ਤਾਂ ਕਾਂਗਰਸ ਨੂੰ ਭਾਰੀ ਨੁਕਸਾਨ ਸਹਿਣਾ ਪਵੇਗਾ । ਆਪ ਨੂੰ ਸਿੱਧੂ ਹੀ ਟੱਕਰ ਦੇ ਸਕਦੇ ਹੈ । ਪੰਜਾਬ ਅੰਦਰ ਕਿਸਾਨਾਂ ਵਲੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਕਿਸਾਨ ਸਾਰੀਆਂ ਸਿਆਸੀ ਪਾਰਟੀਆਂ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ । ਇਸ ਸਮੇ ਪੰਜਾਬ ਦੀ ਹਿੰਦੂ ਵੋਟ ਤਹਿ ਕਰੇਗੀ ਕਿ ਪੰਜਾਬ ਅੰਦਰ ਕਿਸ ਦੀ ਸਰਕਾਰ ਬਣੇਗੀ । ਪਿੰਡ ਅੰਦਰ ਵੋਟ ਵੰਡੀ ਜਾਣੀ ਹੈ । ਕੈਪਟਨ ਅਮਰਿੰਦਰ ਦੀ ਪਾਰਟੀ ਦਾ ਅਸਰ ਪੰਜਾਬ ਅੰਦਰ ਦਿਖਾਈ ਨਹੀਂ ਦੇ ਰਿਹਾ ਹੈ । ਇਸ ਸਮੇ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਲੜਨ ਤੇ ਵੀ ਸਵਾਲੀਆ ਨਿਸ਼ਾਨ ਹੈ ਕਿ ਉਹ ਚੋਣ ਲੜਨਗੇ ਜਾ ਨਹੀਂ ?