ਝਾੜੂ ਵਾਲੀ ਸਰਕਾਰ ਦੇ ਬਿਜਲੀ ਕੱਟ ਨਾਲ ਸਮਾਜ ਵਿੱਚ ਫਿਰ ਤੋੰ ਭਾਈਚਾਰਾ ਵੱਧ ਰਿਹਾ
ਨਵਾਂਸ਼ਹਿਰ:
ਸਮਾਜ ਸੇਵੀ ਅਤੇ ਪਰਿਆਵਰਣ ਪ੍ਰੇਮੀ ਅਸ਼ਵਨੀ ਜੋਸ਼ੀ ਨੇ ਬਿਜਲੀ ਅਣਮਿੱਥੇ ਕਟ ਤੇ ਵਿਅੰਗਾਤਮਕ ਤੰਜ ਕਸਦਿਆਂ ਕਿਹਾ ਕਿ ਝਾੜੂ ਵਾਲੀ ਸਰਕਾਰ ਦੇ ਬਿਜਲੀ ਕੱਟ ਨਾਲ ਸਮਾਜ ਵਿੱਚ ਫਿਰ ਤੋੰ ਭਾਈਚਾਰਾ ਵੱਧ ਰਿਹਾ ਹੈ।
ਲੋਕ ਘਰਾਂ ਵਿੱਚੋਂ ਮਜ਼ਬੂਰਨ ਨਿਕਲ ਕੇ ਪਾਰਕਾਂ ਵਿੱਚ ਰੁੱਖਾਂ ਥੱਲੇ ਇਕੱਠੇ ਹੋਣਾ ਸ਼ੂਰੁ ਹੋ ਗਏ ਹਨ।
ਲੋਕਾਂ ਨੂੰ ਰੁੱਖਾਂ ਦੀ ਐਹਮੀਅਤ ਦਾ ਫਿਰ ਪਤਾ ਲੱਗ ਗਿਆ ਹੈ।
ਟੀਵੀ ਘੱਟ ਵੇਖਣ ਨਾਲ ਅੱਖਾਂ ਦੀਆਂ ਬੀਮਾਰੀਆਂ ਘੱਟ ਹੋ ਰਹੀਆਂ ਹਨ। ਇਲੇਕਟਰਾਨਿਕਸ ਸਮਾਨ ਘੱਟ ਖਰਾਬ ਹੋ ਰਿਹਾ ਹੈ। ਮੀਟਰ ਰੀਡਿੰਗ ਕਾਫੀ ਘੱਟ ਹੋ ਰਹੀ ਹੈ।
ਅਮੀਰ ਗਰੀਬ ਦਾ ਫਰਕ ਘੱਟ ਰਿਹਾ ਹੈ। ਦੋਵੇਂ ਬਰਾਬਰ ਪੱਖੀਆਂ ਝੱਲ ਰਹੇ ਹਨ। ਇਨਵਰਟਰਾਂ ਤੇ ਸੋਲਰ ਸਿਸਟਮ ਵਾਲਿਆਂ ਨੂੰ ਬਿਹਤਰ ਰੋਜਗਾਰ ਮਿਲਨਾ ਸ਼ੁਰੂ ਹੋ ਗਿਆ ਹੈ। ਦੁਕਾਨਦਾਰ ਵੀ ਵੇਹਲੇ ਬੈਠ ਕੇ ਅਰਾਮ ਕਰ ਰਹੇ ਹਨ।
ਅਫਸਰ ਦਫਤਰਾਂ ਵਿਚ ਏਸੀ ਥੱਲੇ ਨਾ ਬੈਠਕੇ ਲੋਕਾਂ ਵਿਚ ਬਾਹਰ ਜਾਕੇ ਕੰਮ ਕਰਨ ਲੱਗ ਗਏ ਹਨ।
ਪਸੀਨੇ ਆਉਣ ਨਾਲ ਕਈਆਂ ਦੇ ਪੇਟ ਘੱਟ ਰਹੇ ਹਨ। ਕਈ ਬੀਮਾਰੀਆਂ ਖਤਮ ਹੋ ਰਹੀਆਂ ਹਨ। ਰਾਤ ਨੂੰ ਪੱਖੇ ਏਸੀ ਬਿਨਾਂ ਨੀਂਦ ਘੱਟ ਆਉਣ ਕਰਕੇ ਚੋਰੀਆਂ ਦੀਆਂ ਵਾਰਦਾਤਾਂ ਘੱਟ ਰਹੀਆਂ ਹਨ। ਝਾੜੂ ਪਾਰਟੀ ਨੂੰ ਬਿਜਲੀ ਕਟ ਲਗਾਉਣ ਤੇ ਧੰਨਵਾਦ ਬਣਦਾ ਹੈ।