ਕੈਪਟਨ ਅਮਰਿੰਦਰ ਸਿੰਘ ਦੇ ਇੱਕ ਫੈਸਲੇ ਨੇ ਟਰਾਂਸਪੋਰਟ ਮਾਫੀਆ ਦਾ ਤੋੜਿਆ ਲੱਕ
ਕੈਪਟਨ ਅਮਰਿੰਦਰ ਸਿੰਘ ਦੇ ਇੱਕ ਫੈਸਲੇ ਨੇ ਟਰਾਂਸਪੋਰਟ ਮਾਫੀਆ ਦਾ ਤੋੜਿਆ ਲੱਕ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਫੈਸਲੇ ਨੇ ਟਰਾਂਸਪੋਰਟ ਮਾਫੀਏ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਮਹਿਲਾਵਾਂ ਨੂੰ ਪੰਜਾਬ ਅੰਦਰ ਮੁਫ਼ਤ ਸਫ਼ਰ ਦੀ ਸਹੂਲਤ ਦੇ ਕੇ ਟਰਾਂਸਪੋਰਟ ਮਾਫੀਆ ਦਾ ਵੱਡਾ ਝਟਕਾ ਦੇ ਦਿੱਤਾ ਹੈ। ਪੰਜਾਬ ਅੰਦਰ ਇਸ ਫ਼ੈਸਲੇ ਨਾਲ਼ ਮਹਿਲਾਵਾਂ ਹੁਣ ਸਰਕਾਰੀ ਬੱਸ ਵਿੱਚ ਸਫ਼ਰ ਕਰਨਗੀਆਂ, ਤੇ ਪ੍ਰਾਈਵੇਟ ਬੱਸਾਂ ਵਿੱਚ ਹੁਣ ਕੋਈ ਮਹਿਲਾ ਹੀ ਬੈਠੇਗੀ। ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਨਾਲ਼ ਇੱਕ ਗੱਲ ਸਾਫ ਹੈ ਕੇ ਪੰਜਾਬ 1 ਕਰੋੜ ਤੋਂ ਜ਼ਿਆਦਾ ਮਹਿਲਾਵਾਂ ਸਫ਼ਰ ਕਰਦੀਆਂ ਹਨ। ਪੰਜਾਬ ਸਰਕਾਰ ਵਲੋਂ ਹੁਣ ਨਵੀਆਂ ਬੱਸਾਂ ਵੀ ਪਾਈਆ ਜਾ ਰਹੀਆਂ ਹਨ। ਜਿਸ ਨਾਲ਼ ਹੁਣ ਨਵੀਆਂ ਬੱਸਾਂ ਸੜਕ ਤੇ ਚੱਲਣਗੀਆਂ। ਪੰਜਾਬ ਅੰਦਰ ਅੱਜ ਤੋਂ ਮੁਫ਼ਤ ਬਸ ਸੇਵਾ ਸ਼ੁਰੂ ਹੋਣ ਨਾਲ਼ ਨਾਲ਼ ਮਹਿਲਾਵਾਂ ਵਿੱਚ ਭਾਰੀ ਉਤਸ਼ਾਹ ਹੈ। ਪੰਜਾਬ ਅੰਦਰ ਪਹਿਲੀ ਬਾਰ ਹੋਇਆ ਹੈ । ਜਦੋ ਸਰਕਾਰ ਨੇ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੈ। ਪੰਜਾਬ ਅੰਦਰ ਟਰਾਂਸਪੋਰਟ ਮਾਫੀਏ ਤੋਂ ਹਮੇਸ਼ਾ ਸਵਾਲ ਉਠਦੇ ਰਹੇ ਹਨ। ਕਰੋਨਾ ਦੇ ਕਾਰਨ ਪਿਛਲੇ ਸਮੇਂ ਵਿੱਚ ਪ੍ਰਾਈਵੇਟ ਬੱਸਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ।
ਪੰਜਾਬ ਅੰਦਰ ਟਰਾਂਸਪੋਰਟ ਮਾਫੀਆ ਕਾਫ਼ੀ ਸਰਗਰਮ ਹੈ। ਪ੍ਰਾਈਵੇਟ ਬੱਸਾਂ ਦੀ ਹੁਣ ਮਨਮਰਜੀ ਤੇ ਨਕੇਲ ਲੱਗੇਗੀ । ਕੈਪਟਨ ਸਰਕਾਰ ਨੇ ਚੌਥੇ ਸਾਲ ਵਿੱਚ ਵੱਡਾ ਫੈਸਲਾ ਲੈ ਕੇ ਵਿਰੋਧੀ ਪਾਰਟੀਆਂ ਦੀ ਨੀਂਦ ਉਡਾ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਦੇ ਚਲਦੇ ਹੁਣ ਨਿੱਜੀ ਬੱਸਾਂ ਨੂੰ ਕਰਾਇਆ ਘਟਾਉਣ ਲਈ ਮਜਬੂਰ ਹੋਣਾ ਪਵੇਗਾ। ਲੋਕਾਂ ਨੂੰ ਲਾਭਾਉਂਣ ਲਈ ਕੁਝ ਨਵਾਂ ਕਰਨਾ ਪਵੇਗਾ। ਪੰਜਾਬ ਅੰਦਰ ਨਿੱਜੀ ਬੱਸਾਂ ਵਾਲੇ ਕਿਸ ਤਰ੍ਹਾਂ ਦਾ ਸਲੂਕ ਕਰਦੇ ਹਨ। ਇਹ ਸਭ ਜਾਣਦੇ ਹਨ। ਖ਼ਾਸਕਰ ਮਹਿਲਾਵਾਂ ਨੂੰ ਵੀ ਨਹੀਂ ਬਖਸ਼ਦੇ, ਪੰਜਾਬ ਅੰਦਰ ਪਿਛਲੀ ਸਰਕਾਰ ਸਮੇ ਕਈ ਘਟਨਾਵਾਂ ਹੋਈਆਂ ਸਨ। ਇੱਕ ਲੜਕੀ ਨੂੰ ਬੱਸ ਵਿਚੋਂ ਸੁੱਟ ਦਿੱਤਾ ਸੀ। ਸਰਕਾਰੀ ਗੱਡੀਆਂ ਵਿੱਚ ਮਹਿਲਾਵਾਂ ਨਾਲ ਕੋਈ ਬਦ ਸਾਲੂਕੀ ਨਹੀਂ ਕਰ ਸਕਦਾ ਹੈ। ਹੁਣ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਦੀ ਗਿਣਤੀ ਵਧੇਗੀ । ਤੇ ਨਿੱਜੀ ਬੱਸਾਂ ਨੂੰ ਭਾਰੀ ਨੁਕਸਾਨ ਹੋਵੇਗਾ। ਮਹਿਲਾਵਾਂ ਹੁਣ ਸਰਕਾਰੀ ਬੱਸਾਂ ਨੂੰ ਤਰਜੀਹ ਦੇਣਗੀਆਂ। ਸਰਕਾਰ ਰੋਡਵੇਜ਼ ਦੇ ਘਾਟੇ ਨੂੰ ਪੂਰਾ ਕਰਨ ਲਈ ਸਬਸਿਡੀ ਦਵੇਗੀ। ਜਿਸ ਨਾਲ ਉਸਦਾ ਘਾਟਾ ਪੂਰਾ ਹੋਵੇਗਾ। ਪਰ ਨਿੱਜੀ ਬੱਸਾਂ ਦਾ ਮੁਨਾਫ਼ਾ ਘਟੇਗਾ। ਜਿਨ੍ਹਾਂ ਸਿਆਸੀ ਲੋਕਾਂ ਨੇ ਅਪਣਾ ਏਕਾ ਅਧਿਕਾਰ ਬਣਾ ਰੱਖਿਆ ਸੀ ਹੁਣ ਉਹ ਸਰਕਾਰ ਦੇ ਇਸ ਫੈਸਲੇ ਨਾਲ਼ ਟੁਟਣਾ ਸ਼ੁਰੂ ਹੋ ਜਾਵਗਾ।