Punjab
CM ਭਗਵੰਤ ਮਾਨ ਸਪਸ਼ਟ ਕਰਨ ਅਰਵਿੰਦ ਕੇਜਰੀਵਾਲ ਨੇ ਕਿਸ ਸਮਰਥਾ ਵਿੱਚ ਮੁੱਖ ਸਕੱਤਰ ਤੇ ਹੋਰ ਅਧਿਕਾਰੀ ਕੀਤੇ ਤਲਬ
ਪੰਜਾਬ ਸਾਬਕਾ ਸਿਖਿਆ ਮੰਤਰੀ ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਇੱਕ ਗੀਤ ਨੂੰ ਮੁੱਦਾ ਬਣਾ ਕੇ ਖੇਡਾਂ ਖੇਡਣ ਦੀ ਥਾਂ ਮੁੱਖ ਮੰਤਰੀ Bhagwant Mann ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਤੁਰੰਤ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ Arvind Kejriwal ਨੇ ਕਿਸ ਸਮਰੱਥਾ ਦੇ ਤਹਿਤ ਪੰਜਾਬ ਦੇ ਮੁੱਖ ਸਕੱਤਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਦਿੱਲੀ ਤਲਬ ਕੀਤਾ ਸੀ ? ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਨਹੀਂ ਭਗਵੰਤ ਮਾਨ ਹੈ।
ਜਿੱਥੇ ਇਹ ਪੰਜਾਬ ਸਰਕਾਰ ਤੇ ਪ੍ਰਬੰਧਕੀ ਢਾਂਚੇ ਤੇ ਵੱਡਾ ਡਾਕਾ ਹੈ ਉੱਥੇ ਹੀ ਇਹ ਪੰਜਾਬ ਦੇ ਫਤਵੇ ਅਤੇ ਲੋਕਾਂ ਦੇ ਨਾਲ ਧੋਖਾ ਹੈ। ਇਸਦੀ ਤੁਰੰਤ ਕਨੂੰਨੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਬਣਦੀ ਸਜਾ ਦਿੱਤੀ ਜਾਵੇ।