ਧਰਮਸੋਤ ਨੂੰ ਕਲੀਨ ਮਾਮਲੇ ਵਿੱਚ ਨਵਾਂ ਮੋੜ,ਵਿਭਾਗ ਨੇ ਐਸ ਸੀ ਕਮਿਸਨ ਨੂੰ ਕਿਹਾ ਕਿ ਧਰਮਸੋਤ ਮਾਮਲੇ ਵਿੱਚ ਅਫਸਰ ਕਮੇਟੀ ਦੀ ਰਿਪੋਰਟ ਅਧੂਰੀ,ਮੁੱਖ ਮੰਤਰੀ ਦਾ ਬਿਆਨ ਸਿਆਸੀ
ਪੋਸਟ ਮੈਟ੍ਰਿਕ ਸਕਾਲਰਸ਼ਿਪ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਦਿੱਤੀ ਕਲੀਨ ਚਿੱਟ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਲੈ ਗਿਆ ਜਦੋਂ ਸਮਾਜਿਕ ਸੁਰੱਖਿਆ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਰਾਜੀ ਸ੍ਰੀ ਵਾਸਤਵ ਨੇ ਕੌਮੀ ਐਸ ਸੀ ਕਮਿਸਨ ਕੋਲ਼ ਪੇਸ਼ ਹੋ ਕਿ ਕਿਹਾ ਹੈ ਕਿ ਸਾਧੂ ਸਿੰਘ ਧਰਮਸੋਤ ਮਾਮਲੇ ਵਿੱਚ ਅਫਸਰ ਕਮੇਟੀ ਨੇ ਅਜੇ ਅਪਣੀ ਰਿਪੋਰਟ ਨਹੀਂ ਪੇਸ਼ ਕੀਤੀ ਹੈ। ਅਫਸਰ ਕਮੇਟੀ ਦੀ ਰਿਪੋਰਟ ਅਜੇ ਅਧੂਰੀ ਹੈ । ਜਦੋ ਰਿਪੋਰਟ ਪੂਰੀ ਹੋ ਜਾਵੇਗੀ ਉਸਨੂੰ ਮੰਤਰੀ ਮੰਡਲ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਗੱਲ ਦਾ ਖੁਲਾਸਾ ਨੈਸ਼ਨਲ ਐਸ ਸੀ ਕਮਿਸਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕੀਤਾ ਹੈ।
ਸਾਂਪਲਾ ਨੇ ਕਿਹਾ ਕਿ ਇਹ ਕੁਝ ਪਰੋਸੀਡਿੰਗ ਦਾ ਹਿੱਸਾ ਹੈ। ਸਾਂਪਲਾ ਨੇ ਕਿਹਾ ਕਿ ਅਧਿਕਾਰੀਆਂ ਨੇ ਦੱਸਿਆ ਕਿ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ। ਜਦੋ ਉਨ੍ਹਾਂ ਅਧਿਕਾਰੀਆਂ ਨੂੰ ਪੁੱਛਿਆ ਗਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕਲੀਨ ਚਿੱਟ ਦੇ ਦਿੱਤੀ ਹੈ। ਇਸ ਤੇ ਅਧਿਕਾਰੀਆਂ ਨੇ ਕਿਹਾ ਕਿ ਇਹ ਮੁੱਖ ਮੰਤਰੀ ਦਾ ਸਿਆਸੀ ਬਿਆਨ ਸੀ ।
ਸਾਂਪਲਾ ਨੇ ਕਿਹਾ ਇਸ ਤੋਂ ਇਲਾਵਾ ਕੁਝ ਕਾਲਜਾਂ ਨੇ ਹਾਲਫਨਾਮਾ ਦਿੱਤਾ ਹੈ ਕੇ ਮਨਪ੍ਰੀਤ ਬਾਦਲ ਨੇ ਉਨ੍ਹਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਜਲਦੀ ਕੇਂਦਰ ਸਰਕਾਰ ਦੇ ਖ਼ਿਲਾਫ਼ ਕੇਸ ਕਰਨ ਜਾ ਰਹੇ ਹਨ। ਤੁਸੀਂ ਸਾਡਾ ਸਾਥ ਦਵੋ। ਸਾਂਪਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ 8 ਅਗਸਤ ਤੱਕ ਦਾ ਸਮਾਂ ਮੰਗਿਆ ਹੈ।