October 26, 2021

ਚੀਮਾਂ ਵੱਲੋਂ ਕਾਂਗਰਸ ਪ੍ਰਧਾਨ ਨੂੰ ਅਪੀਲ- ਨਿੱਜੀ ਹਿਤ ਪਾਰਟੀ ਤੋਂ ਉਪਰ ਨਹੀਂ, ਆਗੂ ਜ਼ਾਬਤੇ ਵਿਚ ਰਹਿਨ

ਚੀਮਾਂ ਵੱਲੋਂ ਕਾਂਗਰਸ ਪ੍ਰਧਾਨ ਨੂੰ ਅਪੀਲ-  ਨਿੱਜੀ  ਹਿਤ  ਪਾਰਟੀ ਤੋਂ ਉਪਰ ਨਹੀਂ,  ਆਗੂ  ਜ਼ਾਬਤੇ  ਵਿਚ  ਰਹਿਨ
ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਮੈਂਬਰ ਏ. ਆਈ. ਸੀ. ਸੀ. ਸਰਦਾਰ ਐੱਮ. ਐੱਮ. ਸਿੰਘ ਚੀਮਾ ਨੇ  ਪੰਜਾਬ  ਕਾਂਗਰਸ ਵਿਚ ਹੋ ਰਹੀ ਬੇਲੋੜੀ ਸਿਆਸੀ  ਉਥੱਲ ਪੁਥਲ ਦੇ ਪਿਛੋਕੜ ਵਿਚ ਅੱਜ ਕੁਲ ਹਿੰਦ ਕਾਂਗਰਸ ਕਮੇਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਤੁਰੰਤ ਦਖਲ ਦੇ ਕੇ ਸਪੈਸ਼ਲ ਔਬਜ਼ਰਵਰ ਭੇਜ  ਕੁਝ ਸਿਆਸੀ ਆਗੂਆਂ , ਵਿਧਾਨਕਾਰਾਂ ਤੇ ਸੰਸਦ ਮੈਂਬਰਾਂ ਦੀਆਂ ਗਤੀਵਿਧੀਆਂ ਦੇ ਮੱਦੇ ਨਜ਼ਰ ਕਾਂਗਰਸ ਪਾਰਟੀ ਦੇ ਅਕਸ ਨੂੰ ਲੱਗ ਰਹੀ ਢਾਅ ਨੂੰ ਰੋਕਣ ਲਈ ਪਹਿਲ ਕਦਮੀ ਕਰਨ ਲਈ ਪਹੁੰਚ ਕੀਤੀ ਹੈ
ਸਰਦਾਰ ਚੀਮਾਂ ਨੇ ਕਾਂਗਰਸ ਪ੍ਰਧਾਨ ਨੂੰ ਲਿਖੇ ਇੱਕ ਵਿਸ਼ੇਸ਼ ਪੱਤਰ ਰਾਹੀਂ ਦੱਸਿਆ ਹੈ ਕੇ ਜਿਸ ਤਰ੍ਹਾਂ ਪੰਜਾਬ ਵਿਚ ਕੋਰੋਨਾ ਦਾ ਗੰਭੀਰ ਸੰਕਟ ਚੱਲ ਰਿਹਾ ਹੈ ਤੇ ਕੁਝ ਮਹੀਨਿਆਂ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ ਦੇ ਮੱਦੇ ਨਜ਼ਰ ਉਹਨਾਂ ਵੱਲੋਂ ਇੱਕ ਨਿਰਦੇਸ਼ ਜ਼ਾਰੀ ਹੋਣਾ ਚਾਹੀਦਾ ਹੈ ਤਾਂ ਜੋ ਸਾਰੇ ਆਗੂ,ਵਿਧਾਨਕਾਰ ਤੇ ਸੰਸਦ ਮੈਂਬਰ ਪਾਰਟੀ ਵੱਲੋਂ ਨਿਰਧਾਰਿਤ ਪਾਰਟੀ ਦੇ ਜ਼ਾਬਤੇ ਤੇ ਸੰਵਿਧਾਨਿਕ ਕਦਰਾਂ ਦੇ ਸਨਮੁੱਖ ਆਪਣੇ ਵਿਚਾਰ ਕਾਂਗਰਸ ਵਿਧਾਨਕਾਰ ਪਾਰਟੀ, ਸੰਸਦੀ ਦਲ ਤੇ ਪੀ ਸੀ ਸੀ  ਦੇ ਜਨਰਲ ਹਾਊਸ ਰਾਹੀਂ ਉਹਨਾਂ ਮੁੱਦਿਆਂ ਦਾ ਹੱਲ ਤਲਾਸ਼ਣ ਜੋ ਉਹਨਾਂ ਰਲ ਮਿਲ ਕੇ ਪਾਰਟੀ ਪੱਧਰ ਤੇ ਸਰਕਾਰੀ ਪੱਧਰ ਤੇ ਇੱਕ ਮੁੱਠ ਹੋ ਕੇ ਲਏ ਸੰਨ ਨਾ ਕੇ ਸਾਰੇ ਬਾਜ਼ਾਰ ਤੇ ਕਨਸੋਆਂ ਰਾਹੀਂ ਪੰਜਾਬੀਆਂ ਅੱਗੇ ਆਉਣ ਜਿਸ ਨਾਲ ਆਮ ਜਨਤਾ ਵਿਚ ਇਹ ਪਰਭਾਵ ਜਾ ਰਿਹਾ ਹੈ ਕੇ ਨਿਜ਼ੀ ਹਿਤਾਂ ਦੇ ਪਿਛੋਕੜ ਵਿਚ ਉਹਨਾਂ ਮੁੱਦਿਆਂ ਨੂੰ ਉਭਾਰਿਆ ਜਾ ਰਿਹਾ ਹੈ ਜਿਹਨਾਂ ਬਾਰੇ ਪਿਛਲੇ ਸਾਡੇ ਚਾਰ ਸਾਲਾਂ ਵਿਚ ਇੱਕ ਜੁੱਟ ਹੋ ਕੇ ਫੈਸਲੇ ਲਏ ਗਏ ਸੰਨ
ਸਰਦਾਰ ਚੀਮਾ ਨੇ ਕਾਂਗਰਸ ਪ੍ਰਧਾਨ ਨੂੰ ਅਪੀਲ ਕੀਤੀ ਕੇ ਪੰਜਾਬ ਕਾਂਗਰਸ ਦਾ ਢਾਂਚਾ  ਜਨਵਰੀ 2020 ਵਿਚ ਪ੍ਰਦੇਸ਼ , ਜਿੱਲ੍ਹਾ ਤੇ ਬਲਾਕ ਪੱਧਰ ਤੇ ਭੰਗ ਕਰ ਦਿੱਤੇ ਜਾਣ ਨਾਲ   ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਥਾਈ ਪ੍ਰਧਾਨ ਦੀ ਗੈਰ ਮੋਜ਼ੂਦਗੀ ਨੇ ਅਜ਼ੇਹੇ ਹਾਲਤ ਪੈਦਾ ਕਰ ਦਿੱਤ  ਹਨ ਕਿਉਂ ਜੋ ਪਾਰਟੀ ਤੇ ਸਰਕਾਰ ਵਿਚ ਕੋਈ ਸੰਜੀਦਾ ਰਾਬਤਾ ਨਾ ਹੋਣ ਕਰਕੇ ਆਮ ਲੋਕਾਂ ਵਿਚ ਪਾਰਟੀ ਤੇ ਸਰਕਾਰ ਪ੍ਰਤੀ  ਬੇ  ਭਰੋਸਗੀ ਦਾ ਸੁਨੇਹਾ ਜਾਣ ਨਾਲ ਪਾਰਟੀ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।