36000 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਮੁੱਖ ਮੰਤਰੀ ਚੰਨੀ ਦਾ ਐਲਾਨ ਗੋਂਗਲੂਆ ਤੋਂ ਮਿੱਟੀ ਝਾੜਣ ਬਰਾਬਰ
36000 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਮੁੱਖ ਮੰਤਰੀ ਚੰਨੀ ਦਾ ਐਲਾਨ ਗੋਂਗਲੂਆ ਤੋਂ ਮਿੱਟੀ ਝਾੜਣ ਬਰਾਬਰ
ਕੱਚੇ ਮੁਲਾਜ਼ਮ ਕੱਲ 26 ਨਵੰਬਰ ਨੂੰ ਗੋਂਗਲੂਆ ਦਾ ਟੋਕਰਾ ਲੈ ਜਾਣਗੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ
25-11-2021(ਚੰਡੀਗੜ੍ਹ) ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਰਕਾਰ ਦੇ ਆਖਰੀ ਦੌਰ ਵਿਚ ਚੋਣਾਂ ਦੇ ਨੇੜੇ ਆ ਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਿਧਾਨ ਸਭਾ ਵਿਚ ਪਾਸ ਕੀਤਾ ਬਿੱਲ ਕਿਸੇ ਵੀ ਤਰੀਕੇ ਸਿਰੇ ਚੜਦਾ ਨਜ਼ਰ ਨਹੀ ਆ ਰਿਹਾ ਕਿਉਕਿ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਦੀ ਨੀਅਤ ਤੇ ਸ਼ੱਕ ਹੈ ਕਿ ਸਰਕਾਰ ਅਸਲ ਵਿਚ ਕੰਮ ਨਹੀ ਕਰਨਾ ਚਾਹੁੰਦੀ ਸਿਰਫ ਸਮਾਂ ਟਪਾ ਰਹੀ ਹੈ ਇਸ ਲਈ ਕਾਂਗਰਸ ਸਰਕਾਰ ਨੇ ਪੂਰੇ ਪੰਜ ਸਾਲ ਲਾਰਿਆ ਵਿਚ ਟਪਾ ਦਿੱਤੇ ਅਤੇ ਹੁਣ ਜਦ 9 ਨਵੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੈਬਿਨਟ ਮੀਟਿੰਗ ਵਿਚ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕਰਕੇ 11 ਨਵੰਬਰ ਨੂੰ ਵਿਧਾਨ ਸਭਾ ਵਿਚ ਬਿੱਲ ਪਾਸ ਕਰਨ ਤੇ ਮੋਹਰ ਲਗਾਈ ਸੀ ਤਾਂ ਕੁੱਝ ਆਸ ਬੱਝੀ ਸੀ ਪਰ ਅੱਜ 14 ਦਿਨ ਬੀਤਣ ਤੇ ਉਹ ਬਿੱਲ ਸਿਰਫ ਬਿੱਲ ਹੀ ਰਹਿਣ ਕਰਕੇ ਮੁਲਾਜ਼ਮਾਂ ਵਿਚ ਨਿਰਾਸ਼ਾ ਦੋੜ ਗਈ ਹੈ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਅਸ਼ੀਸ਼ ਜੁਲਾਹਾ, ਪ੍ਰਵੀਨ ਸ਼ਰਮਾਂ, ਰਜਿੰਦਰ ਸਿੰਘ ਸੰਧਾ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ 36000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਸਿਰਫ ਗੌਂਗਲੂਆ ਤੋਂ ਮਿੱਟੀ ਝਾੜਣ ਬਰਾਬਰ ਸਾਬਿਤ ਹੋ ਰਿਹਾ ਹੈ ਕਿਉਕਿ ਸਰਕਾਰ ਨੇ ਇਕ ਵਾਰ ਬਿੱਲ ਪਾਸ ਕਰਕੇ ਢੰਡੋਰਾ ਤਾਂ ਪੂਰੇ ਪੰਜਾਬ ਵਿਚ ਪਿੱਟ ਦਿੱਤਾ ਤੇ ਪੰਜਾਬ ਦੇ ਸਾਰੇ ਕੋਨਿਆ ਵਿਚ 36000 ਕੱਚੇ ਮੁਲਾਜ਼ਮ ਪੱਕੇ ਕਰਨ ਦੇ ਹੋਰਡਿੰਗ ਲਗਾ ਦਿੱਤੇ ਪਰ ਅਸਲੀਅਤ ਵਿਚ ਕੁਝ ਹੋਇਆ ਹੀ ਨਹੀ ਅਤੇ ਨਾ ਹੀ ਬਿੱਲ ਐਕਟ ਦਾ ਰੂਪ ਲੈ ਸਕਿਆ ਹੈ ਅਤੇ ਨਾ ਹੀ ਸਰਕਾਰ ਨੇ ਵਿਭਾਗਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਕੋਈ ਹਦਾਇਤਾਂ ਜ਼ਾਰੀ ਕੀਤੀ ਹਨ। ਇਸ ਲਈ ਕੱਲ 26 ਨਵੰਬਰ ਨੂੰ ਪੰਜਾਬ ਦੇ ਕੱਚੇ ਮੁਲਾਜ਼ਮਾਂ ਦਾ ਵਫਦ ਗੋਂਗਲੂਆ ਦਾ ਟੋਕਰਾ ਲੈ ਕੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਜਾਣਗੇ ਤੇ ਸਰਕਾਰ ਨੂੰ ਕਹਿਣਗੇ ਕਿਸਿਰਫ ਉਸੀ ਗੋਂਗਲੂਆ ਤੋਂ ਮਿੱਟੀ ਝਾੜਣ ਵਾਲਾ ਕੰਮ ਕਰ ਰਹੇ ਹੋ ਇਸ ਲਈ ਅਸਲ ਗੋਂਗਲੂ ਲਓ ਤੇ ਮਿੱਟੀ ਝਾੜਦੇ ਰਹੋ ੳਿੁਕਿ ਕੱਚੇ ਮੁਲਾਜ਼ਮ ਤਾਂ ਤੁਸੀ ਪੱਕੇ ਕਰਨੇ ਨਹੀ ਹਨ।