ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵਲੋਂ ਪਠਾਨਕੋਟ ਸਹਿਰ ਦੇ ਗਊ ਸੇਵਾ ਸੁਸਾਇਟੀਆਂ ਨਾਲ ਮੀਟਿੰਗ
ਪਠਾਨਕੋਟ, 29 ਜੂਨ () :
ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸਰਮਾਂ ਵੱਲੋਂ ਪਠਾਨਕੋਟ ਸਹਿਰ ਦੇ ਗਊ ਸੇਵਾ ਸੁਸਾਇਟੀਆਂ ਦੇ ਨੁਮਾਇੰਦੀਆਂ ਨਾਲ ਮੀਟਿੰਗ ਕਰਕੇ ਗਊ ਸਾਲਾਵਾਂ ਦੇ ਪ੍ਰਬੰਧਾ ਦਾ ਜਾਇਜਾ ਲਿਆ ।
ਅੱਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਪਠਾਨਕੋਟ ਪਹੁੰਚ ਕੇ ਵੱਖ ਵੱਖ ਗਊ ਸਾਲਾ ਦੇ ਪ੍ਰਬੰਧਕਾ ਨਾਲ ਉਹਨਾਂ ਨੂੰ ਪੇਸ ਆ ਰਹੀਆ ਦਰਪੇਸ ਸਮੱਸਿਆਂ ਸੁਣੀਆ ਅਤੇ ਉਹਨਾਂ ਦੇ ਫੌਰੀ ਹੱਲ ਦਾ ਭਰੋਸਾ ਦਿਤਾ । ਗੋਪਾਲ ਧਾਮ ਗਊ ਸਾਲਾ ਦੇ ਪ੍ਰਧਾਨ ਵਿਜੇ ਪਾਸੀ ਨੇ ਚੇਅਰਮੈਨ ਸਾਹਿਬ ਕੋਲੋਂ ਸਰਕੂਲਰ ਰੋਡ ਤੇ ਸਾਮਲਾਤ ਪਈ ਜਮੀਨ ਗਊ ਸਾਲਾ ਨੂੰ ਦੇਣ ਦੀ ਮੰਗ ਕੀਤੀ ਤਾਂ ਕਿ ਗਊ ਮਾਤਾ ਖਾਲੀ ਪਈ ਸਾਮਲਾਟ ਜਮੀਨ ਤੇ ਘੁੰਮ ਫਿਰ ਸੱਕਣ ।
ਕੈਟਲ ਪਾਉਂਡ ਡੇਅਰੀਵਾਲ ਦੇ ਪ੍ਰਧਾਨ ਮਨਮਹੇਸ ਬਿਲਾ ਅਤੇ ਚੇਅਰਮੈਨ ਆਸੂ ਵਸਿਸਟ ਨੇ ਕਾਉ ਸੈਸ ਕੈਟਲ ਪਾਊਂਡ ਅਤੇ ਗਊਂ ਸਾਲਾਵਾਂ ਨੂੰ ਸਮੇਂ ਸਿਰ ਦੇਣ ਦੀ ਆਪੀਲ ਕੀਤੀ । ਦਰੰਗਖੱਡ ਗਊ ਸਾਲਾ ਦੇ ਪ੍ਰਬੰਧਕਾਂ ਨੇ ਗਊ ਸਾਲਾ ਦਾ ਬਿਜਲੀ ਦਾ ਬਿਲ ਮਾਫ ਕਰਨ ਲਈ ਕਿਹਾ ਤਾਂ ਚੇਅਰਮੈਨ ਸਾਹਿਬ ਜੀ ਨੇ ਤਰੁੰਤ ਇਸ ਦੇ ਹੱਲ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਕੈਟਲ ਪਾਊਂਡ ਜਾਂ ਗਊ ਸਾਲਾ ਨੂੰ ਦਵਾਈ ਦੀ ਕੋਈ ਵੀ ਘਾਟ ਨਹੀਂ ਆਉਣ ਦਿਤੀ ਜਾਵੇਗੀ ।
ਇਸ ਮੌਕੇ ਤੇ ਉਮ ਪ੍ਰਕਾਸ ਸਰਮਾਂ,ਸੁਰਜੀਤ ਸਿੰਘ,ਗਰੀਬ ਦਾਸ,ਬਲਰਾਮ ਸਰਮਾ ਡਾਕਟਰ ਰਮੇਸ ਕੋਹਲੀ ਡਿਪਟੀ ਡਾਇਰੈਕਟਰ ਡਾਕਟਰ ਸਮੇਸ਼ ਸਿੰਘ ਸੀਨੀਅਰ ਵੈਟਨਰੀ ਅਫਸ਼ਰ ਡਾ ਤਰਵਜੀਤ ਸਿੰਘ ਕਿਸ਼ਨ ਚੰਦਰ ਮਹਾਜ਼ਨ ਸੂਬਾ ਪ੍ਰੈਸ ਸਕੱਤਰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਅਤੇ ਰਾਜਿੰਦਰ ਸਰਮਾਂ ਸੁਨੀਲ ਭੋਆ ਬਲਦੇਵ ਰਵਗੋਤਰਾ ਆਦਿ ਪ੍ਰਬੰਧਕ ਹਾਜ਼ਰ ਸਨ ।